
ਥਾਣਿਆਂ ਵਿਚ ਬਣੇ ਮਹਿਲਾ ਸੈੱਲਾਂ ਦੀ ਜਾਂਚ ਕਰੇਗਾ ਮਹਿਲਾ ਕਮਿਸ਼ਨ : ਮੁਨੀਸ਼ਾ ਗੁਲਾਟੀ
ਅੰਮਿ੍ਰਤਸਰ ਵਿਚ ਖੁਲ੍ਹੇਗਾ ਮਹਿਲਾ ਕਮਿਸ਼ਨ ਦਾ
ਅੰਮਿ੍ਰਤਸਰ, 8 ਫ਼ਰਵਰੀ (ਜਗਜੀਤ ਸਿੰਘ ਜੱਗਾ, ਅਮਨਦੀਪ ਸਿੰਘ ਕੱਕੜ): ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਦਸਿਆ ਕਿ ਔਰਤਾਂ ਵਿਰੁਧ ਹਿੰਸਾ ਦੇ ਛੇਤੀ ਨਿਪਟਾਰੇ ਲਈ ਪੁਲਿਸ ਥਾਣਿਆਂ ਵਿਚ ਬਣੇ ਮਹਿਲਾ ਸੈਲਾਂ ਵਿਚ ਹੁੰਦੇ ਕੰਮਕਾਰ ਦਾ ਨਿਰੀਖਣ ਕਰਨ ਲਈ ਕਮਿਸ਼ਨ ਹੁਣ ਇਨਾਂ ਸੈਲਾਂ ਦੀ ਜਾਂਚ ਕਰੇਗਾ। ਅੱਜ ਅੰਮਿ੍ਰਤਸਰ ਵਿਚ ਰਾਜ ਦੇ ਪੰਜ ਜ਼ਿਲਿ੍ਹਆਂ ਵਿਚੋਂ ਆਏ ਘਰੇਲੂ ਲੜਾਈ-ਝਗੜਿਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਪਹੁੰਚੇ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਜਿਸ ਵੀ ਕੇਸ ਵਿਚ ਕਾਰਵਾਈ ਦੀ ਸ਼ਿਫ਼ਾਰਸ ਕਰਦਾ ਹੈ, ਪੁਲਿਸ ਉਸ ਸ਼ਿਫ਼ਾਰਸ ਨੂੰ ਹਰ ਹਾਲਤ ਇੰਨ-ਬਿੰਨ ਲਾਗੂ ਕਰੇ। ਉਨ੍ਹਾਂ ਚੇਤਾਵਨੀ ਦਿਤੀ ਕਿ ਕਮਿਸ਼ਨ ਦੀਆਂ ਸ਼ਿਫ਼ਾਰਸਾਂ ਨੂੰ ਅਣਗੌਲੇ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੈ ਅਤੇ ਇਸ ਦੂਰੀ ਨੂੰ ਘੱਟ ਕਰਨ ਦੇ ਇਰਾਦੇ ਨਾਲ ਨੇੜਲੇ ਜ਼ਿਲਿ੍ਹਆਂ ਲਈ ਅੰਮਿ੍ਰਤਸਰ ਵਿਚ ਕਮਿਸ਼ਨ ਦਾ ਕੈਂਪ ਦਫ਼ਤਰ ਖੋਲਿ੍ਹਆ ਜਾਵੇਗਾ ਤਾਂ ਜੋ ਪੀੜਤ ਔੌਰਤਾਂ ਵੱਧ ਤੋਂ ਵੱਧ ਕਮਿਸ਼ਨ ਤਕ ਅਪਣੀ ਅਵਾਜ਼ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਘਰੇਲੂ ਲੜਾਈ ਝਗੜਿਆਂ ਦੇ ਕੇਸ ਲਗਾਤਾਰ ਵੱਧ ਰਹੇ ਹਨ ਜਿਸ ਦਾ ਮੁੱਖ ਕਾਰਨ ਨੌਜਵਾਨ ਪੀੜੀ ਵਿਚ ਸੰਸਕਾਰਾਂ ਦੀ ਕਮੀ ਹੈ। ਝਗੜਿਆਂ ਵਿਚ ਦੋਹਾਂ ਧਿਰਾਂ ਨੂੰ ਸਮਝਾ ਕੇ ਕੇਸ ਦਾ ਸੁਖਾਲਾ ਹੱਲ ਕਢਿਆ ਜਾਵੇ ਅਤੇ ਅਸੀ ਬਹੁਤੀ ਵਾਰ ਘਰ ਟੁੱਟਣ ਦੀ ਨੌਬਤ ਤੋਂ ਬਚਾਅ ਕਰਨ ਵਿਚ ਕਾਮਯਾਬ ਵੀ ਹੁੰਦੇ ਹਾਂ, ਪਰ ਕਈ ਵਾਰ ਦੋਹਾਂ ਧਿਰਾਂ ਦੀ ਕਾਨੂੰਨ ਪ੍ਰਤੀ ਨਾਸਮਝੀ ਤੇ ਬਦਲਾਖੋਰੀ ਸਾਡੀ ਕੋਸ਼ਿਸ਼ ਵਿਚ ਰੁਕਾਵਟ ਵੀ ਬਣ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਸੀ ਕਮਿਸ਼ਨ ਵਲੋਂ ਸਰਕਾਰ ਨੂੰ ਇਹ ਵੀ ਸ਼ਿਫ਼ਾਰਸ਼ ਕਰਾਂਗੇ ਕਿ ਮਹਿਲਾ ਸੈਲਾਂ ਵਿਚ ਪੇਸ਼ੇਵਰ ਕੌਂਸਲਰ ਵੀ ਤਾਇਨਾਤ ਕੀਤੇ ਜਾਣ ਤਾਂ ਜੋ ਦੋਵਾਂ ਧਿਰਾਂ ਨੂੰ ਸਮਝਾ ਕੇ ਅਦਾਲਤੀ ਕੇਸਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਅੰਮਿ੍ਰਤਸਰ ਸ਼ਹਿਰੀ, ਅੰਮਿ੍ਰਤਸਰ ਦਿਹਾਤੀ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ 3
ਘਰੇਲੂ ਝਗੜੇ ਦੇ ਕੇਸਾਂ ਦੀ ਸੁਣਵਾਈ ਕਰਦੇ ਹੋਏ ਮੁਨੀਸ਼ਾ ਘੁਲਾਟੀ
1sr Jagga News 3
.