617 ਅੰਕ ਨਾਲ ਸ਼ੇਅਰ ਬਾਜ਼ਾਰ ਨਵੀਂ ਉਚਾਈ ਉਤੇ, 51,000 ਅੰਕ ਤੋਂ ਉਪਰ ਹੋਇਆ ਬੰਦ
Published : Feb 9, 2021, 12:21 am IST
Updated : Feb 9, 2021, 12:21 am IST
SHARE ARTICLE
image
image

617 ਅੰਕ ਨਾਲ ਸ਼ੇਅਰ ਬਾਜ਼ਾਰ ਨਵੀਂ ਉਚਾਈ ਉਤੇ, 51,000 ਅੰਕ ਤੋਂ ਉਪਰ ਹੋਇਆ ਬੰਦ

ਮੰਬਈ, 8 ਫ਼ਰਵਰੀ : ਸ਼ੇਅਰ ਬਾਜ਼ਾਰਾਂ ਵਿਚ ਛੇਵੇਂ ਕਾਰੋਬਾਰੀ ਸਤਰਾਂ ਵਿਚ ਵੀ ਤੇਜ਼ੀ ਜਾਰੀ ਰਹੀ ਅਤੇ ਸ਼ੇਅਰ ਬਾਜ਼ਾਰ ਸੋਮਵਾਰ ਨੂੰ 617 ਅੰਕ ਦੀ ਛਲਾਂਗ ਲਗਾ ਕੇ 51,000 ਅੰਕ ਤੋਂ ਉਪਰ ਬੰਦ ਹੋਇਆ। ਆਲਮੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਵਿਚਾਲੇ ਇਨਫ਼ੋਸਿਸ, ਆਈਸੀਆਈਸੀਆਈ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿਚ ਮਜ਼ਬੂਤੀ ਨਾਲ ਬਾਜ਼ਾਰ ਵਿਚ ਤੇਜ਼ੀ ਨੂੰ ਬਲ ਮਿਲਿਆ। 
 30 ਸ਼ੇਅਰਾਂ ’ਤੇ ਆਧਾਰਤ ਬੀਐਸਈ ਸੈਂਸੈਕਸ 617.14 ਅੰਕ ਭਾਵ 1.22 ਫ਼ੀ ਸਦੀ ਮਜ਼ਬੂਤ ਹੋ ਕੇ ਰਿਕਾਰਡ 51,348.77 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 51,523.38 ਅੰਕ ਤਕ ਗਿਆ।
  ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 191.55 ਅੰਕ ਭਾਵ 1.28 ਫ਼ੀ ਸਦੀ ਉਛਲ ਕੇ 15,115.80 ਅੰਕ ਦੇ ਸਿਖਰਲੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 15,159.90 ਅੰਕ ’ਤੇ ਚਲਾ ਗਿਆ ਸੀ।
  ਸ਼ੇਅਰ ਬਾਜ਼ਾਰ ਦੇ ਸ਼ੇਅਰਾਂ ਵਿਚ ਸੱਭ ਤੋਂ ਜ਼ਿਆਦਾ ਲਾਭ ਵਿਚ ਮਹਿੰਦਰਾ ਐਂਡ ਮਹਿੰਦਰਾ ਰਹੀ। ਇਸ ਵਿਚ ਕਰੀਬ 7 ਫ਼ੀ ਸਦੀ ਦੀ ਤੇਜ਼ੀ ਆਈ। ਇਸ ਤੋਂ ਇਲਾਵਾ ਬਜਾਜ ਫ਼ਿਨਸਰਵੇ, ਭਾਰਤੀ ਏਅਰਟੈਲ, ਪਾਵਰਗ੍ਰਿਡ, ਇਨਫ਼ੋਸਿਸ ਅਤੇ ਆਈਸੀਆਈਸੀਆਈ ਬੈਂਕ ਵਿਚ ਵੀ ਚੰਗੀ ਤੇਜ਼ੀ ਰਹੀ।
  ਦੂਜੇ ਪਾਸੇ ਜਿਨ੍ਹਾਂ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ, ਉਨ੍ਹਾਂ ਵਿਚ ਐਚਯੂਐਲ, ਕੋਟਕ ਬੈਂਕ, ਬਜਰਜ਼ ਫ਼ਾਈਨੈਂਸ, ਇਨਫ਼ੋਸਿਸ ਅਤੇ ਆਈਟੀਸੀ ਸ਼ਾਮਲ ਹਨ। ਰਿਲਾਇੰਸ ਸਕਿਊਰਟੀ ਦੇ ਰਣਨੀਤੀ ਮਾਮਲਿਆਂ ਦੇ ਪ੍ਰਮੁਖ ਵਿਨੋਦ ਮੋਦੀ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ’ਤੇ ਤੇਜੜੀੲੈ ਹਾਵੀ ਹਨ ਅਤੇ ਸੂਚਕ ਅੰਕ ਲਗਾਤਾਰ ਛੇਵੇਂ ਦਿਨ ਤੇਜ਼ ਰਿਹਾ। 
               (ਪੀਟੀਆਈ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement