ਕੈਪਟਨ ਦਾ ਕਿਲ੍ਹਾ ਢਹਿ-ਢੇਰੀ ਕਰਨ ਲਈ ਇਮਾਨਦਾਰ ਸਿਪਾਹੀ ਵਿਸ਼ਨੂੰ ਸ਼ਰਮਾ ਨੂੰ ਉਤਾਰਿਆ ਮੈਦਾਨ 'ਚ ਚੰਨੀ
Published : Feb 9, 2022, 8:05 am IST
Updated : Feb 9, 2022, 8:05 am IST
SHARE ARTICLE
image
image

ਕੈਪਟਨ ਦਾ ਕਿਲ੍ਹਾ ਢਹਿ-ਢੇਰੀ ਕਰਨ ਲਈ ਇਮਾਨਦਾਰ ਸਿਪਾਹੀ ਵਿਸ਼ਨੂੰ ਸ਼ਰਮਾ ਨੂੰ ਉਤਾਰਿਆ ਮੈਦਾਨ 'ਚ : ਚੰਨੀ

ਸਮੁੱਚੇ ਵਰਕਰਾਂ ਤੇ ਆਗੂਆਂ ਨੂੰ  ਮੈਦਾਨ ਵਿਚ ਪੂਰੀ ਤਰ੍ਹਾਂ ਡਟ ਕੇ ਕੰਮ ਕਰਨ ਦੇ ਦਿਤੇ ਹੁਕਮ

ਪਟਿਆਲਾ, 8 ਫ਼ਰਵਰੀ (ਦਲਜਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਲ੍ਹਾ ਢਹਿ ਢੇਰੀ ਕਰਨ ਲਈ ਵੀ ਕਾਂਗਰਸ ਪਾਰਟੀ ਨੇ ਇਕ ਜਾਂਬਾਜ਼, ਇਮਾਨਦਾਰ ਅਤੇ ਦਲੇਰ ਨੇਤਾ ਵਿਸ਼ਨੂੰ ਸ਼ਰਮ ਨੂੰ  ਪਟਿਆਲਾ ਸ਼ਹਿਰ ਤੋਂ ਮੈਦਾਨ ਵਿਚ ਉਤਾਰਿਆ ਹੈ ਤੇ ਉਨ੍ਹਾਂ ਨੂੰ  ਪੂਰੀ ਆਸ ਹੈ ਕਿ ਵਿਸ਼ਨੂੰ ਸ਼ਰਮਾ ਅਪਣੀ ਮਿਹਨਤ ਅਤੇ ਕਾਬਲੀਅਤ ਦੇ ਸਿਰ 'ਤੇ ਵੱਡੀ ਜਿੱਤ ਪ੍ਰਾਪਤ ਕਰ ਕੇ ਬਣਨ ਵਾਲੀ ਕਾਂਗਰਸ ਸਰਕਾਰ ਵਿਚ ਅਹਿਮ ਯੋਗਦਾਨ ਪਾਉਣਗੇ |
ਚਰਨਜੀਤ ਚੰਨੀ ਨੇ ਅੱਜ ਦੇਰ ਰਾਤ ਲਗਾਤਾਰ ਤਿੰਨ ਘੰਟੇ ਵਿਸ਼ਨੂੰ ਸ਼ਰਮਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ, ਨੇਤਾਵਾਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਚੋਣ ਮੁਹਿੰਮ ਦੀ ਕਮਾਂਡ ਖ਼ੁਦ ਸੰਭਾਲਦਿਆਂ ਸਮੁੱਚੇ ਨੇਤਾਵਾਂ ਅਤੇ ਵਰਕਰਾਂ ਨੂੰ  ਚੋਣ ਮੈਦਾਨ ਵਿਚ ਹੋਰ ਤੇਜ਼ੀ ਨਾਲ ਡਟਣ ਦੇ ਹੁਕਮ ਦਿਤੇ |
ਚੰਨੀ ਨੇ ਆਖਿਆ ਕਿ ਕੈਪਟਨ ਦਾ ਮੁਕਾਬਲਾ ਕਰਨ ਲਈ ਹਾਈਕਮਾਂਡ ਨਾਲ ਵਿਸ਼ਨੂੰ ਸ਼ਰਮਾ ਨੂੰ  ਲੈ ਕੇ ਲੰਮੀ ਚਰਚਾ ਹੋਈ ਅਤੇ ਉਨ੍ਹਾਂ ਦੇ ਮੁਕਾਬਲੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ  ਇਸ ਲਈ ਪਰੇ ਕਰ ਦਿਤਾ ਗਿਆ ਕਿਉਂਕਿ ਵਿਸ਼ਨੂੰ ਸ਼ਰਮਾ ਨੇ ਪਟਿਆਲਾ ਸ਼ਹਿਰ ਵਿਚ ਪਿਛਲੇ 35 ਸਾਲ ਤੋਂ ਗਰਾਊਾਡ ਲੈਵਲ 'ਤੇ ਇਮਾਨਦਾਰੀ ਨਾਲ ਕੰਮ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ  ਹਰ ਗਲੀ, ਮੁਹੱਲੇ ਦਾ ਪਤਾ ਹੈ ਕਿ ਪਟਿਆਲਾ ਦੇ ਲੋਕ ਵਿਸ਼ਨੂੰ ਨੂੰ  ਬੇਹਦ ਪਿਆਰ ਕਰਦੇ ਹਨ | ਚੰਨੀ ਨੇ ਆਖਿਆ ਕਿ ਕੈਪਟਨ ਨੇ ਸਾਢੇ ਚਾਰ ਸਾਲ ਸੋਕੇ ਹੀ ਗੁਜ਼ਾਰ ਦਿਤੇ ਤੇ ਜਦੋਂ ਹਾਈਕਮਾਂਡ ਨੇ ਉਨ੍ਹਾਂ ਨੂੰ  ਸਮਾਂ ਦਿਤਾ ਤਾਂ ਸਿਰਫ਼ 111 ਦਿਨਾਂ ਵਿਚ ਉਨ੍ਹਾਂ ਨੇ ਪੰਜਾਬ ਦੇ ਹਰ ਵਰਗ ਨੂੰ  ਵੱਡੀ ਰਾਹਤ ਦਿਤੀ ਤੇ ਲੋਕਾਂ ਨੂੰ  ਦਸਿਆ ਕਿ ਕਾਂਗਰਸ ਹੀ ਅਸਲ ਵਿਚ ਉਨ੍ਹਾਂ ਦਾ ਭਲਾ ਕਰ ਸਕਦੀ ਹੈ | ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਤੋਂ ਕੈਪਟਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ |
ਇਸ ਮੌਕੇ ਵਿਸ਼ਨੂੰ ਸ਼ਰਮਾ ਤੇ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਨੂੰ  ਭਰੋਸਾ ਦਿਵਾਇਆ ਕਿ ਰਹਿੰਦੇ ਦਿਨਾਂ ਵਿਚ ਉਹ ਅਜਿਹੀ ਮਜ਼ਬੂਤੀ ਤੇ ਤਾਕਤ ਨਾਲ ਲੜਾਈ ਲੜਨਗੇ ਕਿ ਪਟਿਆਲਾ ਵਿਚ ਕਾਂਗਰਸ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਵਲੋਂ ਉਨ੍ਹਾਂ ਨੂੰ  ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ | ਇਸ ਲਈ ਉਹ ਹਰ ਵਰਗ ਦਾ ਤਹਿ ਦਿਲੋਂ ਧਨਵਾਦ ਕਰਦੇ ਹਨ |
ਫੋਟੋ : ਕਾਂਗਰਸੀ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਗ੍ਰਹਿ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਨਜ਼ਰ ਆ ਰਹੇ ਹਨ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement