
ਭਾਜਪਾ ਉਮੀਦਵਾਰ ਦੇ ਪੱਖ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਪੁੱਜੇ
ਲੁਧਿਆਣਾ : ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਦੇ ਪੱਖ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਚੋਣ ਪ੍ਰਚਾਰ ਕਰਨ ਪੁੱਜੇ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਸਵਾਲ ਪੁੱਛੇ।
he’s going to even remain in your party after elections or not? Do you even know where he’s come from? Hopping from party to party mocking peoples trust by playing this sly game.
— Ravneet Singh Bittu (@RavneetBittu) February 9, 2022
2/2
ਰਵਨੀਤ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਸਮ੍ਰਿਤੀ ਜੀ, ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਤੁਹਾਨੂੰ ਖੰਨਾ ਦੇ ਲੋਕਾਂ ਦਾ ਸਾਹਮਣਾ ਕਰਨ ਵਿੱਚ ਸ਼ਰਮ ਨਹੀਂ ਆਵੇਗੀ? ਚੋਣ ਪ੍ਰਚਾਰ ਤਾਂ ਛੱਡੋ, ਕੀ ਤੁਸੀਂ ਆਪਣੇ ਉਮੀਦਵਾਰ ਦਾ ਨਾਂ ਅਤੇ ਉਸ ਦਾ ਪਿਛੋਕੜ ਵੀ ਜਾਣਦੇ ਹੋ? ਉਹ ਚੋਣਾਂ ਤੋਂ ਬਾਅਦ ਤੁਹਾਡੀ ਪਾਰਟੀ ਵਿੱਚ ਰਹਿਣਗੇ ਜਾਂ ਨਹੀਂ? ਕੀ ਤੁਹਾਨੂੰ ਪਤਾ ਹੈ ਕਿ ਉਹ ਕਿੱਥੋਂ ਆਏ ਹਨ। ਲੋਕਾਂ ਨੂੰ ਤੁਹਾਡੇ ਉਮੀਦਵਾਰ ਦੀ ਗਾਰੰਟੀ ਚਾਹੀਦੀ ਹੈ।
Smriti ji, people want to know that will you not be embarrassed to face the people of khanna? Leave aside campaigning, do you even know the name of your candidate and his background? The people need you to take guarantee of your candidate weather
— Ravneet Singh Bittu (@RavneetBittu) February 9, 2022
1/2