Mansa News: ਮੂਸੇਵਾਲਾ ਦੇ ਕਤਲ ਵਿਚ ਵਰਤੀ ਕਾਰ ਦੀ ਨੰਬਰ ਪਲੇਟ ਨਿਕਲੀ ਜਾਅਲੀ, ਅੰਮ੍ਰਿਤਸਰ ਤੋਂ ਬਣੀ ਸੀ ਇਹ ਪਲੇਟ 
Published : Feb 9, 2024, 7:53 pm IST
Updated : Feb 9, 2024, 7:53 pm IST
SHARE ARTICLE
File Photo
File Photo

ਗੋਲਡੀ ਬਰਾੜ ਨੇ ਆਰਡਰ ਦੇ ਕੇ ਬਣਵਾਈ ਸੀ ਇਹ ਜਾਅਲੀ ਨੰਬਰ ਪਲੇਟ

Mansa News: ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਕਤਲ ਵਿਚ ਵਰਤੀ ਗਈ ਕਾਰ ਦੀ ਨੰਬਰ ਪਲੇਟ ਫਰਜ਼ੀ ਨਿਕਲੀ। ਜਿਸ ਗੱਡੀ ਵਿਚ ਮੁਲਜ਼ਮ ਕਤਲ ਕਰਨ ਲਈ ਹਰਿਆਣਾ ਦੇ ਫਤਿਹਾਬਾਦ ਤੋਂ ਆਏ ਸਨ, ਉਨ੍ਹਾਂ ਵਿਚੋਂ ਇੱਕ ਦੀ ਨੰਬਰ ਪਲੇਟ ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ’ਤੇ ਅੰਮ੍ਰਿਤਸਰ ਤੋਂ ਬਣੀ ਸੀ।

ਮੁਲਜ਼ਮ ਕੇਸ਼ਵ ਅੰਮ੍ਰਿਤਸਰ ਤੋਂ ਨੰਬਰ ਪਲੇਟ ਲੈ ਕੇ ਫਤਿਹਾਬਾਦ ਪਹੁੰਚਿਆ ਸੀ। ਮੂਸੇਵਾਲਾ ਦੇ ਕਤਲ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਮੁਲਜ਼ਮ ਦੇ ਦੋ ਸਾਥੀਆਂ ਅਕਸ਼ੈ ਅਤੇ ਰੁਪੇਸ਼ ਨੂੰ ਗੰਗਾਨਗਰ ਸੀਆਈਏ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਕੇਸ਼ਵ ਨੇ ਉਨ੍ਹਾਂ ਨੂੰ ਕਮਰਾ ਦਿੱਤਾ ਸੀ। ਪਰ ਉਪਰੋਕਤ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੇਸ਼ਵ ਵੀ ਬਠਿੰਡਾ ਤੋਂ ਚੰਡੀਗੜ੍ਹ ਜਾ ਕੇ ਲੁਕ ਗਿਆ। 

ਕੇਸ਼ਵ ਸਾਲ 2020 ਵਿਚ ਮੁਕਤਸਰ ਜੇਲ੍ਹ ਵਿਚ ਬੰਦ ਸੀ। ਉਥੇ ਉਸ ਦੀ ਮੁਲਾਕਾਤ ਹਰਜਿੰਦਰ ਸਿੰਘ ਨਾਲ ਹੋਈ। ਦਸੰਬਰ 2021 ਵਿਚ ਹਰਜਿੰਦਰ ਸਿੰਘ ਨੇ ਕੇਸ਼ਵ ਨੂੰ ਗੋਲਡੀ ਬਰਾੜ ਨਾਲ ਫ਼ੋਨ 'ਤੇ ਮਿਲਵਾਇਆ ਸੀ। ਇਸ ਤੋਂ ਬਾਅਦ ਕੇਸ਼ਵ ਨੇ ਅਪ੍ਰੈਲ 2022 'ਚ ਗੋਲਡੀ ਨਾਲ ਦੁਬਾਰਾ ਗੱਲ ਕੀਤੀ। ਗੋਲਡੀ ਨੇ ਕੇਸ਼ਵ ਨੂੰ ਅਕਸ਼ੇ ਅਤੇ ਰੁਪੇਸ਼ ਦੇ ਠਹਿਰਨ ਦਾ ਇੰਤਜ਼ਾਮ ਕਰਨ ਲਈ ਕਿਹਾ।

ਤਿੰਨ ਦਿਨਾਂ ਬਾਅਦ ਕੇਸ਼ਵ ਚੰਡੀਗੜ੍ਹ ਤੋਂ ਅੰਮ੍ਰਿਤਸਰ ਚਲਾ ਗਿਆ ਸੀ। ਉਥੇ ਉਸ ਨੇ ਗੋਲਡੀ ਬਰਾੜ ਤੋਂ ਪੈਸੇ ਮੰਗੇ। ਇਸ ਤੋਂ ਬਾਅਦ ਕੇਸ਼ਵ ਅੰਮ੍ਰਿਤਸਰ ਤੋਂ ਕਾਰ ਦੀ ਨੰਬਰ ਪਲੇਟ ਲੈ ਕੇ ਫਤਿਹਾਬਾਦ ਪਹੁੰਚ ਗਿਆ। ਫਤਿਹਾਬਾਦ 'ਚ ਕੇਸ਼ਵ ਤੋਂ ਨੰਬਰ ਪਲੇਟ ਲੈਣ ਵਾਲਾ ਲੜਕਾ ਕੁਝ ਸਮੇਂ ਬਾਅਦ ਉਸੇ ਬੋਲੈਰੋ ਕਾਰ 'ਚ ਕੇਸ਼ਵ ਦੇ ਨਾਲ ਪਹੁੰਚਿਆ।

ਸੂਤਰਾਂ ਨੇ ਦੱਸਿਆ ਕਿ ਕੇਸ਼ਵ ਅਤੇ ਇੱਕ ਲੜਕਾ ਉਸ ਦਿਨ ਪਿੰਡ ਰੱਤਾ ਟਿੱਬਾ ਵਿਚ ਰੁਕੇ ਸਨ ਅਤੇ ਅਗਲੇ ਦਿਨ ਉਨ੍ਹਾਂ ਦੀ ਮੁਲਾਕਾਤ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਨਾਲ ਹੋਈ। ਕੇਸ਼ਵ ਉਨ੍ਹਾਂ ਨਾਲ ਬੋਲੈਰੋ ਕਾਰ 'ਚ ਡੱਬਵਾਲੀ ਪਹੁੰਚਿਆ ਸੀ। ਮੂਸੇਵਾਲਾ ਦੀ ਹੱਤਿਆ ਲਈ ਵਰਤੀ ਗਈ ਬੋਲੈਰੋ ਕਾਰ ਦੀ ਅਸਲ ਨੰਬਰ ਪਲੇਟ ਦਿੱਲੀ ਦੀ ਸੀ। ਜਦੋਂਕਿ ਕੋਰੋਲਾ ਕਾਰ ਜੱਗੂ ਦੇ ਸ਼ੂਟਰ ਮਨਪ੍ਰੀਤ ਅਤੇ ਜਗਰੂਪ ਰੂਪਾ ਲੈ ਕੇ ਆਏ ਸਨ।

(For more Punjabi news apart from 'Mansa News, stay tuned to Rozana Spokesman)

 

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement