
ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਕੀਤੀ ਗਈ ਸੀ ਬਗ਼ਾਵਤ
Punjab News: ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਮੇਅਰ ਦੀ ਚੋਣ ਹੋਈ ਸੀ ਜੋ ਕਿ ਕਾਂਗਰਸ ਪਾਰਟੀ ਕੋਲ ਪੂਰਨ ਬਹੁਮਤ ਸੀ, ਪਰ ਕੁਝ ਕਾਂਗਰਸੀਆਂ ਐਮ.ਸੀ ਵੱਲੋਂ ਆਪਣੇ ਕਾਂਗਰਸੀ ਮੇਅਰ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਵੋਟ ਨਾ ਪਾਉਂਦੇ ਹੋਏ, ਦੂਜੇ ਪਾਸੇ 'ਆਪ' ਉਮੀਦਵਾਰ ਨੂੰ ਵੋਟ ਪਾਈ ਗਈ ਸੀ। ਜਿਸ ਦੇ ਚੱਲਦੇ ਹੋਏ ਕਾਂਗਰਸ ਦਾ ਉਮੀਦਵਾਰ ਮੇਅਰ ਚੋਣ ਨਹੀਂ ਸੀ ਜਿੱਤ ਸਕਿਆ।
ਇਸ ਤੋਂ ਬਾਅਦ ਕੁਝ ਕਾਂਗਰਸੀ ਐਮ.ਸੀ ਨੇ ਸਾਨੂੰ (ਕਾਂਗਰਸ) ਲਿਖਤ ਇਕ ਪੱਤਰ ਭੇਜਿਆ ਸੀ। ਜਿਸ 'ਤੇ ਕਾਰਵਾਈ ਕਰਦਿਆਂ ਹੋਇਆ ਹੁਣ ਪੰਜਾਬ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਵੱਲੋਂ 19 ਕੌਂਸਲਰਾਂ ਨੂੰ ਪਾਰਟੀ ਖ਼ਿਲਾਫ਼ ਜਾ ਕੇ 'ਆਪ' ਉਮੀਦਵਾਰ ਦੇ ਹੱਕ ਵਿਚ ਭੁਗਤਣ ਵਾਲਿਆਂ, ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਵੱਖ-ਵੱਖ ਤਰ੍ਹਾਂ ਦੇ ਨੋਟਿਸਾਂ ਵਿਚ ਜਵਾਬ ਮੰਗਿਆ ਗਿਆ ਹੈ।
ਗਰਗ ਨੇ ਕਿਹਾ ਕਿ ਉਕਤ ਐਮਸੀਜ਼ ਦਾ ਜਵਾਬ ਆਉਣ ਤੋਂ ਬਾਅਦ ਉਸ ਹਿਸਾਬ ਨਾਲ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਕਾਂਗਰਸ ਐਮ.ਸੀ ਮੁਹੱਲੇ ਦੇ ਲੋਕਾਂ ਨੇ ਜਿਤਾਏ ਸਨ, ਹੁਣ ਉਨ੍ਹਾਂ ਲੋਕਾਂ ਕੋਲ ਉਹ ਕਿਸ ਮੂੰਹ ਨਾਲ ਜਾਣਗੇ। ਕਿਉਂਕਿ ਆਮ ਆਦਮੀ ਪਾਰਟੀ ਨੂੰ ਤਾਂ ਕਿਸੇ ਨੇ ਵੋਟ ਤੱਕ ਨਹੀਂ ਪਾਈ ਸੀ ਅਤੇ ਨਾ ਹੀ ਕੋਈ MC ਸੀ ਆਮ ਆਦਮੀ ਪਾਰਟੀ ਕੋਲ। ਜਿਸਦੇ ਚਲਦੇ ਲੋਕ ਹੁਣ ਰੋਸ ਜ਼ਾਹਿਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਿਸਨੂੰ ਅਸੀਂ ਜਤਾਇਆ, ਉਹ ਕਿਤੇ ਹੋਰ ਚਲੇ ਗਏ।