ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪ੍ਰਭਜੋਤ ਸਿੰਘ ਗੋਲੇਵਾਲਾ ਨੂੰ ਜਨਰਲ ਸਕੱਤਰ ਕੀਤਾ ਨਿਯੁਕਤ
Published : Mar 9, 2019, 7:58 am IST
Updated : Mar 9, 2019, 7:58 am IST
SHARE ARTICLE
All India Sikh Students Federation has appointed Prabhjot Singh Golewala as general secretary
All India Sikh Students Federation has appointed Prabhjot Singh Golewala as general secretary

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਸ੍ਰ ਜਗਰੂਪ ਸਿੰਘ ਚੀਮਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ.....

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਸ੍ਰ ਜਗਰੂਪ ਸਿੰਘ ਚੀਮਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਸਲਾਹਕਾਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸਲਾਹ ਮਸ਼ਵਰਾ ਕਰਕੇ ਮਾਲਵੇ ਦੇ ਸਿਰਕੱਢ ਆਗੂ ਸ੍ਰ ਪ੍ਰਭਜੋਤ ਸਿੰਘ ਜੋ ਕਿ ਮਾਲਵਾ ਜੋਨ ਦੇ ਇੰਚਾਰਜ ਵੀ ਹਨ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਹੈ

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਮੀਤ ਪ੍ਰਧਾਨ ਸ੍ਰ ਗੁਰਮੁੱਖ ਸਿੰਘ ਸੰਧੂ ਨੇ ਕਿਹਾ ਕਿ ਸ੍ਰ ਪ੍ਰਭਜੋਤ ਸਿੰਘ ਸਿੱਖ ਨੌਜਵਾਨਾ ਵਿੱਚ ਬਹੁਤ ਹਰਮਨ ਪਿਆਰੇ ਹਨ ਉਹਨਾ ਦੀਆ ਸ਼ਾਨਦਾਰ ਸੇਵਾਵਾ ਬਦਲੇ ਉਹਨਾ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ । ਇਸ ਮੌਕੇ ਸ੍ਰ ਚੀਮਾ ਨੇ ਹੋਰ ਨਿਯੁਕਤੀਆ ਕਰਦਿਆ ਸ੍ ਦਿਲਬਾਗ ਸਿੰਘ (ਭੋਲੂਵਾਲਾ ) ਨੂੰ ਦਿਹਾਤੀ ਪ੍ਰਧਾਨ ਫਰੀਦਕੋਟ

ਅਤੇ ਜੈਮਲ ਸਿੰਘ (ਭਿੰਡਰ )ਸ਼ਹਿਰੀ ਪ੍ਰਧਾਨ ਫਰੀਦਕੋਟ ਨਿਯੁਕਤ ਕੀਤਾ । ਵਰਕਿੰਗ ਕਮੇਟੀ ਮੈਂਬਰ ਵਜੋ ਮਨਦੀਪ ਸਿੰਘ, ਗੁਰਮੀਤ ਸਿੰਘ ,ਬੇਅੰਤ ਸਿੰਘ, ਜਗਸੀਰ ਸਿੰਘ , ਇਕਬਾਲ ਸਿੰਘ ,ਜਸਵਿੰਦਰ ਸਿੰਘ , ਬਲਜੀਤ ਸਿੰਘ , ਸੁਖਬੀਰ ਸਿੰਘ , ਹੰਸਪਾਲ ਸਿੰਘ , ਸੁਰਜੀਤ ਸਿੰਘ , ਲਾਲ ਸਿੰਘ , ਗੱਬਰ ਸਿੰਘ , ਸਤਵਿੰਦਰ ਸਿੰਘ , ਰਣਜੀਤ ਸਿੰਘ , ਮਨਦੀਪ ਸਿੰਘ  ਪੱਖੀ ਕਲਾ , ਕੁਲਵਿੰਦਰ ਸਿੰਘ , ਸਤਨਾਮ ਸਿੰਘ , ਰਾਜਵਿੰਦਰ ਸਿੰਘ ਰਾਜੂ ਸੁਰਜੀਤ ਸਿੰਘ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਆਉਦੇ ਦਿਨਾ ਵਿੱਚ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸਲਾਹ ਮਸ਼ਵਰਾ ਕਰਕੇ  ਹੋਰ ਨਿਯੁਕਤੀਆ ਵੀ ਕੀਤੀਆ ਜਾਣਗੀਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement