ਪੰਜਾਬ ਵਿਚ ਨਵੇਂ ਐਕਟ ਤਹਿਤ ਮਿਊਂਸੀਪਲ ਤੇ ਟਰੱਸਟ ਪ੍ਰਾਪਰਟੀਆਂ ਦਾ ਨਿਪਟਾਰਾ ਹੋਇਆ ਸੁਖਾਲਾ
Published : Mar 9, 2020, 12:31 pm IST
Updated : Mar 9, 2020, 12:31 pm IST
SHARE ARTICLE
File Photo
File Photo

ਪੰਜਾਬ ਵਿੱਚ ਹਾਲ ਹੀ ਵਿੱਚ ਪਾਸ ਕੀਤਾ '“ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਆਫ਼ ਮਿਊਂਸਿਪਲ ਪ੍ਰਾਪਰਟੀ ਐਕਟ, 2020' ਮਿਊਂਸਿਪਲ ਅਤੇ ਇੰਪਰੂਵਮੈਂਟ ਟਰੱਸਟ ਦੀਆਂ

ਚੰਡੀਗੜ੍ਹ- ਪੰਜਾਬ ਵਿੱਚ ਹਾਲ ਹੀ ਵਿੱਚ ਪਾਸ ਕੀਤਾ '“ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਆਫ਼ ਮਿਊਂਸਿਪਲ ਪ੍ਰਾਪਰਟੀ ਐਕਟ, 2020' ਮਿਊਂਸਿਪਲ ਅਤੇ ਇੰਪਰੂਵਮੈਂਟ ਟਰੱਸਟ ਦੀਆਂ ਜਾਇਦਾਦਾਂ ਦੇ ਪ੍ਰਬੰਧਨ ਅਤੇ ਨਿਪਟਾਰੇ ਨੂੰ ਸੌਖਾ ਬਣਾਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਤਹਿਤ ਤਿਆਰ ਹੋਇਆ ਇਹ ਕਾਨੂੰਨ ਰਾਜ ਦੇ ਮਿਊਂਸਿਪਲ ਕਸਬਿਆਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਨਾਗਰਿਕ ਸੇਵਾਵਾਂ ਨੂੰ ਟਿਕਾਊ ਤੇ ਸਾਰੇ ਪੱਖਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਉਲੀਕਿਆ ਗਿਆ ਹੈ।

Captain Amrinder Singh Captain Amrinder Singh

ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਇਹ ਐਕਟ ਨਗਰ ਨਿਗਮ ਅਤੇ ਟਰੱਸਟ ਦੀਆਂ ਜਾਇਦਾਦਾਂ ਦੇ ਪ੍ਰਬੰਧਨ ਅਤੇ ਨਿਪਟਾਰੇ ਲਈ ਇਕ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ ਜਿਸ ਵਿਚ ਪ੍ਰਬੰਧਾਂ ਅਤੇ ਨਗਰ ਨਿਗਮ ਦੀਆਂ ਜਾਇਦਾਦਾਂ ਦੀ ਸਹੀ ਪਛਾਣ, ਸਰਵੇਖਣ ਅਤੇ ਵੇਰਵੇ ਰੱਖਣ ਨੂੰ ਯਕੀਨੀ ਬਣਾਉਣ ਦੇ ਪ੍ਰਬੰਧ ਸ਼ਾਮਲ ਹਨ।

File PhotoFile Photo

ਇਸ ਸਬੰਧੀ ਵੇਰਵੇ ਦਿੰਦਿਆਂ ਸਰਕਾਰੀ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਇਹ ਕਾਨੂੰਨ ਵਪਾਰਕ ਮਿਊਂਸਿਪਲ ਜਾਇਦਾਦਾਂ ਦੀ ਨਿਲਾਮੀ ਅਤੇ ਰਿਹਾਇਸ਼ੀ ਜਾਇਦਾਦਾਂ ਨੂੰ ਅਲਾਟਮੈਂਟ/ਡਰਾਅ ਰਾਹੀਂ ਤਬਦੀਲ ਕਰਨ ਦੀ ਵਿਵਸਥਾ ਪ੍ਰਦਾਨ ਕਰੇਗਾ ਅਤੇ ਇਸ ਪ੍ਰਕਿਰਿਆ ਵਿਚ ਵਧੇਰੇ ਪਾਰਦਰਸ਼ਤਾ ਲਿਆਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਨਵਾਂ ਐਕਟ ਸਥਾਨਕ ਸਰਕਾਰਾਂ ਨੂੰ ਨਗਰ ਨਿਗਮ ਦੀਆਂ ਜਾਇਦਾਦਾਂ ਦੇ ਮਾਲਕੀ ਹੱਕ ਪੁਰਾਣੇ ਪੁਰਾਣੇ ਕਬਜ਼ਾਕਾਰਾਂ ਨੂੰ ਤਬਦੀਲ ਕਰਨ ਵਿਚ ਮਦਦਗ਼ਾਰ ਹੋਵੇਗਾ।

File PhotoFile Photo

ਇਹ ਐਕਟ ਉਨ੍ਹਾਂ ਲੋਕਾਂ ਨੂੰ ਨਿਰਧਾਰਤ ਰੇਟਾਂ 'ਤੇ ਅਜਿਹੇ ਅਧਿਕਾਰਾਂ ਨੂੰ ਤਬਦੀਲ ਕਰਨ ਲਈ ਕਾਨੂੰਨੀ ਢਾਂਚਾ ਮੁਹੱਈਆ ਕਰਵਾਉਂਦਾ ਹੈ ਜੋ 12 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਅਜਿਹੀਆਂ ਜਾਇਦਾਦਾਂ 'ਤੇ ਕਾਬਜ਼ ਹਨ। ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈ.ਡਬਲਿਊ.ਐਸ)  ਜਿਨਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਲਈ ਇਹ ਦਰ ਕੁਲੈਕਟਰ ਰੇਟ ਦੇ 12.5 ਪ੍ਰਤੀਸ਼ਤ 'ਤੇ ਨਿਰਧਾਰਤ ਕੀਤੀ ਗਈ ਹੈ।

Payment Payment

ਘੱਟ ਆਮਦਨੀ ਵਾਲੇ ਸਮੂਹਾਂ (ਐਲ.ਆਈ.ਜੀ) ਜਿਨ੍ਹਾਂ  ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਹੈ ਪਰ 8 ਲੱਖ ਰੁਪਏ ਤੋਂ ਘੱਟ ਹੈ, ਲਈ ਕਬਜ਼ਾਕਾਰਾਂ ਨੂੰ ਮਾਲਕੀ ਅਧਿਕਾਰਾਂ ਦੀ ਤਬਦੀਲੀ ਕੁਲੈਕਟਰ ਰੇਟ ਦੇ 25 ਪ੍ਰਤੀਸ਼ਤ ਦੀ ਦਰ ਦੇ ਹਿਸਾਬ ਨਾਲ ਹੋਵੇਗੀ। ਦਰਮਿਆਨੀ ਆਮਦਨੀ ਵਾਲੇ ਸਮੂਹਾਂ (ਐਮ.ਆਈ.ਜੀ.) ਲਈ, ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਹੈ ਪਰ 15 ਲੱਖ ਰੁਪਏ ਤੋਂ ਘੱਟ ਹੈ,

Captain Amrinder SinghCaptain Amrinder Singh

ਲਈ ਉਕਤ ਦਰ ਕੁਲੈਕਟਰ ਰੇਟ ਦਾ 50 ਪ੍ਰਤੀਸ਼ਤ ਹੋਵੇਗੀ ਜਦਕਿ ਉੱਚ ਆਮਦਨੀ ਵਾਲੇ ਸਮੂਹਾਂ (ਐਚ.ਆਈ.ਜੀ.) ਜਿਨ੍ਹਾਂ  ਦੀ ਸਾਲਾਨਾ ਆਮਦਨ 15 ਲੱਖ ਰੁਪਏ ਤੋਂ ਵੱਧ ਹੈ, ਲਈ ਨੂੰ ਮਾਲਕੀ ਅਧਿਕਾਰਾਂ ਦੀ ਤਬਦੀਲੀ ਕੁਲੈਕਟਰ ਰੇਟ 'ਤੇ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਹਰ ਪੱਧਰ  'ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਬਣਾਏ ਇਸ ਨਵੇਂ ਕਾਨੂੰਨ ਵਿਚ ਦਰਾਂ ਨੂੰ ਸਪੱਸ਼ਟ ਤੌਰ 'ਤੇ ਪਰਿਭਾਸ਼ਤ ਕੀਤਾ ਗਿਆ ਹੈ ਅਤੇ ਇਸ ਵਿਚ ਜਾਣ ਦੇ ਨਾਲ, ਮਾਲਕੀ ਅਧਿਕਾਰਾਂ ਨੂੰ ਤਬਦੀਲ ਕਰਨ ਵਿੱਚ ਅਸਪਸ਼ਟਤਾ ਦੀ ਕੋਈ ਗੁੰਜਾਇਸ਼ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement