ਮਨਪ੍ਰੀਤ ਸਿੰਘ ਬਾਦਲ ਦੇ ਚੁਣਾਵੀ ਬਜਟ 'ਚ ਰਿਆਇਤਾਂ ਤੇ ਰਾਸ਼ੀ ਦੇ ਗੱਫੇ
Published : Mar 9, 2021, 1:30 am IST
Updated : Mar 9, 2021, 1:30 am IST
SHARE ARTICLE
image
image

ਮਨਪ੍ਰੀਤ ਸਿੰਘ ਬਾਦਲ ਦੇ ਚੁਣਾਵੀ ਬਜਟ 'ਚ ਰਿਆਇਤਾਂ ਤੇ ਰਾਸ਼ੀ ਦੇ ਗੱਫੇ

1,68,015 ਕਰੋੜ ਦੇ ਬਜਟ 'ਚ ਕੋਈ ਨਵਾਂ ਟੈਕਸ ਨਹੀਂ •ਔਰਤਾਂ ਤੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ


ਚੰਡੀਗੜ੍ਹ, 8 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਕੈਪਟਨ ਸਰਕਾਰ ਦੇ 2021-22 ਦੇ ਨਵੇਂ ਬਜਟ 'ਚ ਅਹਿਮ ਰਿਆਇਤਾਂ ਵੱਖ-ਵੱਖ ਵਰਗਾਂ ਨੂੰ ਦਿਤੀਆਂ ਗਈਆਂ ਹਨ | 1,38,015 ਕਰੋੜ ਦੇ ਕੁਲ ਆਕਾਰ ਦੇ ਇਸ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਅਤੇ ਇਹ ਪੂਰੀ ਤਰ੍ਹਾਂ ਚੁਣਾਵੀ ਬਜਟ ਦੀ ਹੀ ਝਲਕ ਦਿੰਦਾ ਹੈ | ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤ ਵਰਗ ਨੂੰ ਅਹਿਮ ਸੌਗ਼ਾਤ ਦਿੰਦਿਆਂ ਸਰਕਾਰੀ ਬੱਸਾਂ 'ਚ ਉਨ੍ਹਾਂ ਦਾ ਸਫ਼ਰ ਮੁਫ਼ਤ ਕਰ ਦਿਤਾ ਗਿਆ ਹੈ | ਜ਼ਿਕਰਯੋਗ ਹੈ ਕਿ ਔਰਤਾਂ ਦਾ ਵੋਟ ਬੈਂਕ ਮਰਦਾਂ ਦੇ ਬਰਾਬਰ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੀ ਬੱਸ ਸਫ਼ਰ ਮੁਫ਼ਤ ਕਰ ਦਿਤਾ ਗਿਆ ਹੈ | ਬਜਟ ਤਜਵੀਜ਼ਾਂ ਦੇ ਹੋਰ ਅਹਿਮ ਐਲਾਨਾਂ ਵਿਚ ਲੜਕੀਆਂ ਦੇ ਵਿਆਹ ਸਮੇਂ ਅਸ਼ੀਰਵਾਦ ਸਕੀਮ ਤਹਿਤ ਦਿਤੀ ਜਾਂਦੀ 21000 ਰੁਪਏ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨ, ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ, ਮੁਲਾਜ਼ਮਾਂ ਲਈ ਪੇਅ-ਕਮਿਸ਼ਨ ਲਾਗੂ ਕਰਨ ਤੇ ਬਕਾਇਆਂ ਦੀ ਅਦਾਇਗੀ, 
ਸੁਤੰਤਰਤਾ ਸੰਗਰਾਮੀਆਂ ਦੀ ਪੈਨਸ਼ਨ ਵਧਾ ਕੇ 7500 ਰੁਪਏ ਤੋਂ 9400 ਰੁਪਏ ਕੀਤੇ ਜਾਣ, ਭੂਮੀ ਹੀਣ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ, ਬਜ਼ੁਰਗ  ਲਿਖਾਰੀਆਂ ਦੀ ਪੈਨਸ਼ਨ 5 ਹਜ਼ਾਰ ਰੁਪਏ ਤੋਂ ਵਧਾ ਕੇ 15000 ਰੁਪਏ ਕਰਨ, ਸਾਹਿਤ

 

ਰਤਨ ਐਵਾਰਡ 

ਦੀ ਰਾਸ਼ੀ 10 ਲੱਖ ਤੋਂ 20 ਲੱਖ ਅਤੇ ਸ਼ੋ੍ਰਮਣੀ ਪੁਰਸਕਾਰ ਦੀ ਰਾਸ਼ੀ 5 ਤੋਂ ਵਧਾ ਕੇ 10 ਹਜ਼ਾਰ ਰੁਪਏ ਕਰਨ ਦੇ ਐਲਾਨ ਸ਼ਾਮਲ ਹਨ |
ਕਿਸਾਨਾਂ ਦੀ ਕਰਜ਼ਾ ਮਾਫ਼ੀ ਮੁਹਿੰਮ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ ਪਰ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਤੇ ਬੇਰੁਜ਼ਗਾਰੀ ਭੱਤੇ ਬਾਰੇ ਬਜਟ 'ਚ ਕੋਈ ਖ਼ਾਸ ਐਲਾਨ ਨਹੀਂ ਪਰ ਵਿੱਤ ਮੰਤਰੀ ਨੇ ਪਹਿਲਾਂ ਹੀ ਐਲਾਨੀ ਘਰ ਘਰ ਰੁਜ਼ਗਾਰ ਯੋਜਨਾ ਤੇ ਨੌਜਵਾਨ ਦੀ ਹੁਨਰ ਸਿਖਲਾਈ ਲਈ ਬਜਟ ਵਧਾ ਕੇ 5 ਗੁਣਾਂ ਕੀਤਾ ਗਿਆ ਹੈ |
ਬਜਟ ਭਾਸ਼ਨ ਦੌਰਾਨ 'ਆਪ' ਦੇ ਮੈਂਬਰਾਂ ਨੇ ਪੇਸ਼ ਤਜਵੀਜਾਂ ਨੂੰ ਝੂਠੇ ਤੱਥ ਦਸਦਿਆਂ ਵਾਕ ਆਊਟ ਕੀਤਾ | ਅਕਾਲੀ ਦਲ ਦੇ ਸਦਨ 'ਚ ਮੌਜੂਦ ਦੋ ਮੈਂਬਰਾਂ ਲਖਬੀਰ ਸਿੰਘ ਲੋਧੀਨੰਗਲ ਅਤੇ ਦਿਲਰਾਜ ਸਿੰਘ ਭੂੰਦੜ ਨੇ ਵੀ ਬਜਟ ਨੂੰ ਚੁਣਾਵੀ ਬਜਟ ਦਸਦਿਆਂ ਵਾਕ ਆਊਟ ਕੀਤਾ | 'ਆਪ' ਦੇ ਪੰਜ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਦਨ 'ਚ ਹਾਜ਼ਰ ਰਹੇ | ਭਾਜਪਾ ਦੇ ਦੋ ਵਿਧਾਇਕ ਅਰੁਣ ਨਾਰੰਗ ਤੇ ਦਿਨੇਸ਼ ਬੱਬੂ ਵੀ ਅੱਜ ਬਜਟ ਸਮੇਂ ਮੌਜੂਦ ਸਨ |
ਬਜਟ ਭਾਸ਼ਨ ਦੇ ਸ਼ੁਰੂ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਦਾ ਪੰਜਵਾਂ ਬਜਟ ਪੇਸ਼ ਕਰਨ ਦਾ ਮਾਣ ਹਾਸਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੇ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਉਦੋਂ ਅੰਦਾਜ਼ਾ ਨਹੀਂ ਸੀ ਕਿ ਸੂਬੇ ਦੀ ਵਿੱਤੀ ਹਾਲਤ ਇੰਨੀ ਖ਼ਰਾਬ ਹੋਵੇਗੀ ਪਰ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਕੈਪਟਨ ਸਰਕਾਰ ਨੇ ਬਜਟ ਨੂੰ ਸਰਪਲਸ ਵਾਲੇ ਪਾਸੇ ਲੈ ਆਂਦਾ ਹੈ ਅਤੇ ਜੇ.ਪੀ ਕਮਿਸ਼ਨ ਤੇ ਮੁਲਾਜ਼ਮਾਂ ਦੀਆਂ ਅਦਾਇਗੀਆਂ ਲਈ 9000 ਕਰੋੜ ਰੁਪਏ ਦੀ ਰਾਸ਼ੀ ਨਾ ਹੁੰਦੀ ਤਾਂ ਬਜਟ ਸਰਪਲਸ ਹੀ ਹੋਣਾ ਸੀ | ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਸੂਬੇ ਦਾ ਅਰਥ ਚਾਰਾ ਪਟੜੀ ਤੇ ਚੜ੍ਹ ਗਿਆ ਹੈ ਤੇ ਭਾਵੇਂ ਪੰਜਾਬ ਇਸ ਸਮੇਂ 10ਵੇਂ ਸਥਾਨ 'ਤੇ ਹੈ ਪਰ ਮੁੜ ਪਹਿਲੇ ਨੰਬਰ 'ਤੇ ਆਉਣ ਦੇ ਸਮਰੱਥ ਹੈ | ਅਕਾਲੀ-ਭਾਜਪਾ ਸਰਕਾਰ ਨੇ ਤਾਂ ਸਾਡਾ ਭਵਿੱਖ ਹੀ ਗਹਿਣੇ ਰੱਖ ਦਿਤਾ ਸੀ | ਕਾਂਗਰਸ ਪੰਜਾਬ ਦੀ ਗੁਆਚੀ ਅਜਮਤ ਬਹਾਲ ਕਰਨ ਲਈ ਜਦੋ ਜਹਿਦ ਜਾਰੀ ਰੱਖੇਗੀ | ਉਨ੍ਹਾਂ ਇਕ ਸ਼ੇਅਰ ਵੀ ਭਾਸ਼ਨ ਵਿਚ ਪੜਿ੍ਹਆ:
ਜੋ ਯਕੀਨ ਕੀ ਰਾਹ ਪਰ ਚਲ ਪੜੇ,
ਉਨਹੇਂ ਮੰਜ਼ਿਲੋਂ ਨੇ ਪਨਾਹ ਦੀ,
ਜਿਨਹੇਂ ਵਸ-ਵਸੋਂ ਨੇ ਡਰਾ ਦੀਆ,
ਵੋਹ ਕਦਮ-ਕਦਮ ਪੇ ਬਹਿਕ ਗਏ |
ਉਨ੍ਹਾਂ ਕਿਹਾ ਕਿ ਪੰਜਾਬ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਜਾਂ ਖ਼ਮਿਆਜ਼ਾ ਭੁਗਤਣਾ ਪਵੇ, ਉਸ ਲਈ ਅਸੀ ਤਿਆਰ ਹਾਂ | ਵਿੱਤੀ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਰ.ਬੀ.ਆਈ. ਨੇ ਸੰਵੇਦਨਸ਼ੀਲ ਸਮੇਂ 29 ਮਾਰਚ 2017 ਤੋਂ 31 ਮਾਰਚ 2017 ਤਕ ਏਜੰਸੀ ਬੈਂਕਾਂ ਨੂੰ ਪੰਜਾਬ ਸਰਕਾਰ ਦੀਆਂ ਅਦਾਇਗੀਆਂ 'ਤੇ ਰੋਕ ਲਾ ਦਿਤੀ ਸੀ | 7,791 ਕਰੋੜ ਰੁਪਏ ਦੇ ਬਿਲ ਲੈਪਸ ਹੋ ਗਏ | ਅਨਾਜ ਖ਼ਰੀਦ ਦੇ ਪ੍ਰਬੰਧਾਂ ਕਾਰਨ 30 ਹਜ਼ਾਰ ਕਰੋੜ ਤੋਂ ਵਧ ਦਾ ਕਰਜ਼ਾ ਵੀ ਪੰਜਾਬ ਸਿਰ ਚੜ੍ਹ ਗਿਆ | ਇਸ ਔਖੇ ਸਮੇਂimageimage ਦੌਰਾਨ ਕੈਪਟਨ ਸਰਕਾਰ ਨੇ ਸੱਤਾ ਸੰਭਾਲੀ | ਸਾਲ 2017-18 ਵਿਚ ਪਹਿਲਾ ਬਜਟ ਪੇਸ਼ ਕਰਦਿਆਂ ਹਾਊਸ ਨੂੰ 10,723 ਕਰੋੜ ਰੁਪਏ ਦੇ ਫ਼ੰਡਿੰਗ ਗੈਪ ਬਾਰੇ ਦਸਿਆ ਸੀ | ਇਸ ਸਮੇਂ ਸਾਨੂੰ ਖ਼ੁਸ਼ੀ ਹੈ ਕਿ ਇਹ 2018-19 'ਚ ਘੱਟ ਕੇ 4,175 ਕਰੋੜ ਰਹਿ ਗਿਆ ਤੇ 2020-21 ਤੇ 2021-22 ਵਿਚ ਜ਼ੀਰੋ ਫ਼ੰਡਿੰਗ ਗੈਪ ਆ ਗਿਆ ਹੈ |

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement