ਪੰਜਾਬ ਪੁਲਿਸ ਵਲੋਂ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Published : Mar 9, 2022, 8:46 am IST
Updated : Mar 9, 2022, 8:46 am IST
SHARE ARTICLE
image
image

ਪੰਜਾਬ ਪੁਲਿਸ ਵਲੋਂ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

 

ਚੰਡੀਗੜ੍ਹ, 8 ਮਾਰਚ: ਪੰਜਾਬ ਪੁਲਿਸ ਨੇ ਅੰਤਰਰਾਸਟਰੀ ਮਹਿਲਾ ਦਿਵਸ ਮਨਉਣ ਦੇ ਮੱਦੇਨਜ਼ਰ 'ਸਾਂਝ' ਦੇ ਬੈਨਰ ਹੇਠ ਵੱਖ ਵੱਖ ਗਤੀਵਿਧੀਆਂ ਜਿਨ੍ਹਾਂ ਵਿਚ ਸਾਰੇ ਜਿਲਿ੍ਹਆਂ ਵਿਚ ਕੈਂਸਰ, ਔਰਤਾਂ ਦੀ ਸਿਹਤ ਅਤੇ ਮਾਹਵਾਰੀ ਦੌਰਾਨ ਸਵੱਛਤਾ 'ਤੇ ਵਿਚਰ ਚਰਚਾ ਅਤੇ ਮਹਿਲਾ ਪੁਲਿਸ ਕਰਮੀਆਂ ਸਮੇਤ ਔਰਤਾਂ ਲਈ ਮੈਡੀਕਲ ਅਤੇ ਸਿਹਤ ਜਾਂਚ ਕੈਂਪਾਂ ਆਦਿ ਸ਼ਾਮਲ ਹਨ, ਦਾ ਆਯੋਜਨ ਕਰਵਾ ਕੇ ਹਫ਼ਤਾ ਭਰ ਚੱਲਣ ਵਾਲਾ ਇਹ ਸਮਾਗਮ ਮੰਗਲਵਾਰ ਨੂੰ  ਸਮਾਪਤ ਕੀਤਾ | ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਕੈਂਸਰ ਜਾਗਰੂਕਤਾ ਬਾਰੇ ਇਕ ਵੈਬੀਨਾਰ ਵੀ ਕਰਵਾਇਆ ਗਿਆ ਜਿਸ ਵਿਚ ਗ੍ਰੀਸੀਅਨ ਸੁਪਰ ਸਪੈਸਲਿਟੀ ਹਸਪਤਾਲ ਤੋਂ ਰੇਡੀਏਸਨ ਓਨਕੋਲੋਜਿਸਟ ਡਾ: ਰੂਪਾਲੀ ਅਗਰਵਾਲ ਨੇ ਮਹਿਲਾ ਪੁਲਿਸ ਕਰਮੀਆਂ ਨੂੰ  ਛਾਤੀ ਦੇ ਕੈਂਸਰ ਦੇ ਲੱਛਣਾਂ ਅਤੇ ਇਸ ਤੋਂ ਬਚਣ ਲਈ ਪੌਸਟਿਕ ਭੋਜਨ ਦੇ ਸੇਵਨ ਬਾਰੇ ਜਾਗਰੂਕ ਕੀਤਾ | ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਔਰਤਾਂ ਨੂੰ  ਸਮਰਪਿਤ ਇਸ ਵਿਸੇਸ ਦਿਨ ਨੂੰ  ਅਜਿਹੇ ਵਿਲੱਖਣ ਢੰਗ ਨਾਲ ਮਨਾਉਣ 'ਤੇ ਸਾਰੇ ਸੀਪੀਜ/ ਐਸਐਸਪੀਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸੀਪੀਜ/ਐਸਐਸਪੀਜ ਵਲੋਂ ਆਪੋ-ਅਪਣੇ ਜ਼ਿਲਿ੍ਹਆਂ ਵਿਚ ਵਿਸੇਸ ਤੌਰ ਤੇ ਔਰਤਾਂ ਦੀ ਸਿਖਿਆ ਅਤੇ ਸਸ਼ਕਤੀਕਰਨ ਲਈ  ਲੋੜੀਂਦੀ ਸਿੱਖਿਆ ਅਤੇ ਔਰਤਾਂ ਵਿਰੁੱਧ ਅਪਰਾਧਾਂ ਸਬੰਧੀ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਗਰੂਕ ਕਰਾਉਣ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਵਾਇਆ |
 ਉਨ੍ਹਾਂ ਕਿਹਾ ਕਿ ਕੁਝ ਜਿਲਿ੍ਹਆਂ ਵਿੱਚ ਸੀਪੀਜ/ਐਸਐਸਪੀਜ ਵੱਲੋਂ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸੇਸ ਰਾਹਤ ਕੈਂਪ ਵੀ ਲਗਾਏ ਗਏ ਅਤੇ ਕਈ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ |
 ਇਸ ਸਬੰਧੀ ਹੋਰ  ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਕਮਿਊਨਿਟੀ ਅਫੇਅਰਜ ਡਿਵੀਜਨ ਅਤੇ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ, ਵੀ. ਨੀਰਜਾ ਨੇ ਦੱਸਿਆ ਕਿ ਸਾਰੇ ਜਿਲਿ੍ਹਆਂ ਵਿੱਚ ਪੁਲਿਸ ਨੇ ਹਰ ਵਰਗ  ਦੀਆਂ ਔਰਤਾਂ ਤੱਕ ਪਹੁੰਚ ਕਰਕੇ ਅਤੇ ਉਨ੍ਹਾਂ ਨੂੰ  ਔਰਤਾਂ ਵਿਰੁੱਧ ਅਪਰਾਧਾਂ ਨੂੰ  ਰੋਕਣ ਅਤੇ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਗਰੂਕ ਕਰਕੇ ਇਸ ਦਿਨ ਨੂੰ  ਬੜੇ ਉਤਸਾਹ ਅਤੇ ਧੂਮਧਾਮ ਨਾਲ ਮਨਾਇਆ |
 
ਉਨ੍ਹਾਂ ਕਿਹਾ ਕਿ ਸੂਬੇ ਦੇ 382 ਥਾਣਿਆਂ ਵਿੱਚ ਸਥਿਤ ਮਹਿਲਾ ਹੈਲਪ ਡੈਸਕਾਂ ਵਲੋਂ  ਅੱਜ ਤੋਂ ਅਗਲੇ 3 ਦਿਨਾਂ ਤੱਕ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਦੇ ਉਪਬੰਧਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਦੀ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਲੋਂ ਉਪਲਬਧ ਸਹੂਲਤਾਂ ਬਾਰੇ ਔਰਤਾਂ ਨੂੰ  ਜਾਗਰੂਕ ਕਰਨ ਲਈ ਪ੍ਰੋਗਰਾਮ ਸੁਰੂ ਕੀਤੇ ਜਾਣਗੇ |
 
ਇਸੇ ਤਰ੍ਹਾਂ, ਪੰਜਾਬ ਪੁਲਿਸ ਦੇ ਕਮਿਊਨਿਟੀ ਪੁਲਿਸਿੰਗ ਵਿੰਗ  'ਸਾਂਝ' ਨੇ ਵੀ ਕਾਲਜਾਂ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਅੰਤਰਰਾਸਟਰੀ ਮਹਿਲਾ ਦਿਵਸ ਮਨਾਉਣ ਲਈ ਗੈਰ-ਸਰਕਾਰੀ ਸੰਸਥਾਵਾਂ, ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਨਾਲ ਕਈ ਸਮਾਗਮ ਕਰਵਾਏ |
 
ਇਸ ਤੋਂ ਇਲਾਵਾ ਸਮਾਰੋਹ ਦੇ ਹਿੱਸੇ ਵਜੋਂ ਜਿਲ੍ਹਾ ਪੁਲਿਸ ਵੱਲੋਂ ਮਹਿਲਾ ਪੁਲਿਸ ਮੁਲਾਜਮਾਂ ਲਈ ਸੱਭਿਆਚਾਰਕ ਸਮਾਗਮ ਵੀ ਕਰਵਾਏ ਗਏ |

 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement