
Ludhiana News : ਕਿਹਾ - ਹੁਣ ਸਮਾਂ ਚੁੱਪ ਰਹਿਣ ਦਾ ਨਹੀਂ ਹੈ, ਭਲਕੇ ਸਮੂਹ ਸਿੱਖ ਜਥੇਬੰਦੀਆਂ ਪਹੁੰਚਣ ਆਨੰਦਪੁਰ ਸਾਹਿਬ
Ludhiana News in Punjabi : ਭਲਕੇ ਆਨੰਦਪੁਰ ਸਾਹਿਬ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਨੂੰ ਰੱਦ ਕਰਵਾਉਣ ਲਈ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ, ਰਾਜਨੀਤਕ ਆਗੂਆਂ, ਕਿਸਾਨ ਜਥੇਬੰਦੀਆ, ਰੰਘਰੇਟਾ ਜਥੇਬੰਦੀਆ, ਸਮਾਜਿਕ ਜਥੇਬੰਦੀਆਂ, ਦੁਨੀਆਂ ਵਿਚ ਵੱਸਦੇ ਹਰੇਕ ਸਿੱਖ ਨੂੰ ਬੇਨਤੀ ਕੀਤੀ ਕਿ 10 ਮਾਰਚ ਸਵੇਰੇ 7 ਵਜੇ ਪਹੁੰਚਣ ਲਈ ਬੇਨਤੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਲੋਂ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਰੱਖੀ ਹੈ ਉਸ ਸਮਾਗਮ ਨੂੰ ਰੱਦ ਕਰਵਾਉਣਾ ਹੈ । ਉਨ੍ਹਾਂ ਕਿਹਾ ਕਿ ਸਾਡੇ ਜਥੇਦਾਰਾਂ ਦੀ ਨਿਰਾਦਰੀ ਹੋ ਰਹੀ ਹੈ ਉਨ੍ਹਾਂ ਦੀ ਮੁੜ ਬਹਾਲੀ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਸੰਗਤ ਤਾਂ ਗੁਰੂ ਤੋਂ ਵੀ ਉਪਰ ਹੁੰਦੀ ਹੈ ਜਿਸ ਤਰ੍ਹਾਂ ਸੰਗਤ ਦਾ ਕਹਿਣਾ ਤਾਂ ਗੁਰੂ ਵੀ ਨਹੀਂ ਮੋੜ ਸਕਦਾ, ਤੇ ਇਹ ਚਾਰ ਜਮਾਤੀ ਕਿਵੇਂ ਮੋੜ ਸਕਦੇ ਹਨ। ਇਸ ਲਈ ਮੈਂ ਸਮੂਹ ਨਿਹੰਗ ਜਥੇਬੰਦੀਆਂ, ਹੋਰ ਜਿੰਨੀਆਂ ਵੀ ਸਿੱਖ ਧਰਮ ਨਾਲ ਜੁੜੀਆਂਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਵੇਰੇ 7 ਵਜੇ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਪਹੁੰਚੋ।
(For more news apart from Bhai Davinder Singh's appeal to cancel the coronation of new Jathedars News in Punjabi, stay tuned to Rozana Spokesman)