
'ਆਪ' ਸਾਂਸਦ ਭਗਵੰਤ ਮਾਨ ਅਗਲੀ ਚੋਣ ਬਾਦਲਾਂ ਦੇ ਹਲਕੇ ਬਠਿੰਡਾ ਤੋਂ ਲੜਨ ਦੀ ਤਿਆਰੀ ਕਰ ਚੁੱਕੇ ਹਨ।
ਬਠਿੰਡਾ : 'ਆਪ' ਸਾਂਸਦ ਭਗਵੰਤ ਮਾਨ ਅਗਲੀ ਚੋਣ ਬਾਦਲਾਂ ਦੇ ਹਲਕੇ ਬਠਿੰਡਾ ਤੋਂ ਲੜਨ ਦੀ ਤਿਆਰੀ ਕਰ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ 'ਮਿਸ਼ਨ-2019' 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ਼ ਚੋਣ ਲੜਨ ਦਾ ਮਨ ਬਣਾਈ ਬੈਠੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿਤੀ ਹੈ। ਬਠਿੰਡਾ ਤੋਂ 'ਆਪ' ਵਿਧਾਇਕ ਵੀ ਭਗਵੰਤ ਮਾਨ ਨਾਲ ਸਹਿਮਤ ਹੈ।Bhagwant mann, Harsimrat kaur badal ਸੂਤਰਾਂ ਮੁਤਾਬਕ ਮਾਨ ਨੇ ਕਾਫ਼ੀ ਸਮੇਂ ਤੋਂ ਬਠਿੰਡਾ 'ਚ ਗੰਭੀਰ ਰੋਗਾਂ ਤੋਂ ਪੀੜਤ ਮਰੀਜਾਂ ਨੂੰ 'ਪ੍ਰਧਾਨ ਮੰਤਰੀ ਰਾਹਤ ਨਿਧੀ' 'ਚ ਮਾਲੀ ਸਹਾਇਤਾ ਦਿਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਦੀਆਂ ਅਟਕਲਾਂ ਚਲ ਰਹੀਆਂ ਹਨ।
Rajbeer kaurਫਾਜ਼ਿਲਕਾ ਤੋਂ ਮਾਰੇ ਗਏ ਗੈਂਗਸਟਰ ਰੋਕੀ ਦੀ ਭੈਣ ਰਾਜਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਨਾ ਵੀ ਇਹ ਹੀ ਸੰਕੇਤ ਕਰਦਾ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਬਠਿੰਡਾ ਤੋਂ ਵਿਰੋਧੀ ਪੱਖ ਦੇ ਉਮੀਦਵਾਰਾਂ ਦੇ ਹਿਸਾਬ ਤੋਂ ਫ਼ੈਸਲਾ ਲਵੇਗਾ। ਹਰਸਿਮਰਤ ਨੇ ਪਿਛਲੇ ਦਿਨੀਂ ਬੁੱਢਲਾਡਾ ਦੇ ਇਸ ਜਨਤਕ ਸਮਾਗਮ 'ਚ ਦਾਅਵਾ ਕੀਤਾ ਹੈ ਕਿ ਉਹ ਬਠਿੰਡਾ ਹਲਕੇ ਤੋਂ ਹੀ ਚੋਣ ਲੜੇਗੀ ਪਰ ਉਹ ਇਹ ਇਸ਼ਾਰਾ ਵੀ ਕਰ ਗਈ ਕਿ ਬਾਕੀ 'ਵਾਹਿਗੁਰੂ ਜੋ ਚਾਹੇ।' ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਪੰਜ 'ਤੇ 'ਆਪ' ਦੇ ਵਿਧਾਇਕ ਕਾਬਜ਼ ਹਨ। ਭਗਵੰਤ ਮਾਨ ਦਾ ਇਹ ਫ਼ੈਸਲਾ ਬਾਦਲਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਸਿਆਸੀ ਮਾਹਰ ਦਸਦੇ ਹਨ ਕਿ ਤਿਕੋਣਾ ਮੁਕਾਬਲਾ ਅਕਾਲੀ ਉਮੀਦਵਾਰ ਦੇ ਲਈ ਰਸਤਾ ਸਪਾਟ ਕਰੇਗਾ।
Bhagwant mannਸੂਤਰਾਂ ਮੁਤਾਬਕ ਭਗਵੰਤ ਮਾਨ ਦੋ ਹਲਕਿਆਂ ਤੋਂ ਵੀ ਕਾਗਜ ਦਾਖਲ ਕਰ ਸਕਦੇ ਹਨ। ਬਠਿੰਡਾ, ਮਾਨਸਾ ਦੇ ਲੋਕ ਭਾਵੁਕ ਸੁਭਾਅ ਤੇ ਇਨਕਲਾਬੀ ਸੁਰ ਵਾਲੇ ਹਨ, ਜਿਸ ਦਾ ਫ਼ਾਇਦਾ ਭਗਵੰਤ ਮਾਨ ਲੈਣਾ ਚਾਹੁੰਦੇ ਹਨ। ਉਥੇ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਸ ਨੇ ਸੰਗਰੂਰ ਸੰਸਦੀ ਹਲਕੇ 'ਚ ਰਿਕਾਰਡ ਤੋੜ ਕੰਮ ਕੀਤੇ ਹਨ ਤੇ ਗ੍ਰਾਮੀਣ ਸ਼ਹਿਰੀ ਵਿਕਾਸ ਲਈ ਫੰਡ ਵੰਡੇ ਹਨ। ਖਰਚ ਕੀਤਾ ਪੈਸਾ ਹੁਣ ਨਜ਼ਰ ਆਉਣ ਲੱਗਾ ਹੈ, ਜਿਸ ਕਾਰਨ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹਨ।