
ਅੱਜ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਚੌੜਾ 'ਚ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜ਼ਖ਼ੀਰਾ ਬਰਾਮਦ ਹੋਇਆ ਅਤੇ ਮੌਕੇ ਤੋਂ ਚਾਰ ਮੁਲਜ਼ਮਾਂ ਨੂੰ
ਕਲਾਨੌਰ (ਗੁਰਦੇਵ ਸਿੰਘ ਰਜਾਦਾ) : ਅੱਜ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਚੌੜਾ 'ਚ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜ਼ਖ਼ੀਰਾ ਬਰਾਮਦ ਹੋਇਆ ਅਤੇ ਮੌਕੇ ਤੋਂ ਚਾਰ ਮੁਲਜ਼ਮਾਂ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ। ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਅਮਨਦੀਪ ਸਿੰਘ ਨੇ ਦਸਿਆ ਕਿ ਪੁਲਿਸ ਚੌਕੀ ਦੋਸਤਪੁਰ ਵਲੋਂ ਗਸ਼ਤ ਦੌਰਾਨ ਪਿੰਡ ਚੌੜਾ ਵਿਖੇ ਦੇਸੀ ਸ਼ਰਾਬ ਅਤੇ ਲਾਹਣ ਦੇ ਵੱਡੇ ਜ਼ਖੀਰੇ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ।
ਉਨ੍ਹਾਂ ਦਸਿਆ ਕਿ ਤਰਸੇਮ ਚੰਦ ਕੋਲੋਂ 150 ਲੀਟਰ ਲਾਹਣ ਅਤੇ 30 ਹਜ਼ਾਰ ਐਮ.ਐਲ. ਸ਼ਰਾਬ, ਦਲਬੀਰ ਸਿੰਘ ਤੋਂ 180 ਲਿਟਰ ਲਾਹਣ ਅਤੇ 30 ਹਜ਼ਾਰ ਐਮ.ਐਲ. ਸ਼ਰਾਬ, ਜਗੀਰੀ ਲਾਲ ਤੋਂ 180 ਲਿਟਰ ਲਾਹਣ ਅਤੇ 30 ਹਜ਼ਾਰ ਐਮ.ਐਲ. ਦੇਸੀ ਸ਼ਰਾਬ, ਜਸਬੀਰ ਚੰਦ ਅਤੇ ਰਾਕੇਸ਼ ਕੁਮਾਰ ਤੋਂ 150 ਲਿਟਰ ਲਾਹਣ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ।