ਪੰਜਾਬ ਨੇ 5 ਆਰਟੀਪੀਸੀਆਰ ਅਤੇ 4 ਆਰਐਨਏ ਐਕਸਟ੍ਰੈਕਸ਼ਨ ਮਸ਼ੀਨਾਂ ਖਰੀਦਿਆ
Published : Apr 9, 2020, 12:38 pm IST
Updated : Apr 9, 2020, 12:38 pm IST
SHARE ARTICLE
 Punjab purchasing 5 RTPCR and 4 RNA Extraction Machines
Punjab purchasing 5 RTPCR and 4 RNA Extraction Machines

ਪੰਜਾਬ ਨੇ 5 ਆਰਟੀਪੀਸੀਆਰ ਅਤੇ 4 ਆਰਐਨਏ ਐਕਸਟ੍ਰੈਕਸ਼ਨ ਮਸ਼ੀਨਾਂ ਖ਼ਰੀਦ ਕੇ ਕੋਵਿਡ-19 ਦੀ ਟੈਸਟਿੰਗ ਸਮਰਥਾ ਨੂੰ 10 ਗੁਣਾ ਵਧਾਇਆ

ਚੰਡੀਗੜ੍ਹ, 8 ਅਪ੍ਰੈਲ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2.31 ਕਰੋੜ ਰੁਪਏ ਦੀ ਲਾਗਤ ਨਾਲ 5 ਆਰਟੀਪੀਸੀਆਰ ਅਤੇ 4 ਆਰਐਨਏ ਐਕਸਟ੍ਰੈਕਸ਼ ਮਸ਼ੀਨਾਂ (ਆਟੋਮੈਟਿਕ) ਦੀ ਖਰੀਦ ਕਰ ਕੇ ਕੋਵਿਡ -19 ਟੈਸਟਿੰਗ ਦੀ ਸਮਰੱਥਾ ਨੂੰ 10 ਗੁਣਾ ਵਧਾ ਦਿਤਾ ਹੈ। ਸੂਬਾ ਇਸ ਛੂਤ ਦੀ ਬਿਮਾਰੀ ਦੀ ਰੋਕਥਾਮ ਲਈ 10 ਅਪ੍ਰੈਲ ਤੋਂ ਤੇਜ਼ੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ।

covid 19RTPCR and RNA Extraction Machines


ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਰਾਜ ਸਰਕਾਰ ਵਲੋਂ ਆਈਸੀਐਮਆਰ ਤੋਂ ਮੰਗਵਾਈਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੀ ਜਲਦ ਪ੍ਰਾਪਤ ਹੋਣ ਦੀ ਆਸ ਹੈ ਅਤੇ ਇਕ ਹੋਰ 10000 ਕਿੱਟਾਂ ਦੀ ਓਪਨ ਮਾਰਕੀਟ ਵਿਚੋ ਖਰਦੀਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਹਾਟਸਪਾਟਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਮੱਦੇਨਜ਼ਰ ਹੁਣ  ਆਈਸੀਐਮਆਰ ਨੇ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਐਂਟੀਬਾਡੀ ਟੈਸਟਿੰਗ ਕਰਨ ਦੀ ਇਜਾਜ਼ਤ ਦਿਤੀ ਹੈ।


ਮਹਾਜਨ ਨੇ ਕਿਹਾ ਕਿ ਨਵੇਂ ਉਪਕਰਣਾਂ ਦੇ ਆਉਣ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ (ਵੀ.ਆਰ.ਡੀ.ਐੱਲ) ਦੀ ਟੈਸਟਿੰਗ ਸਮਰੱਥਾ ਮੌਜੂਦਾ 40 ਤੋਂ ਵਧਕੇ 400 ਹੋ ਗਈ ਹੈ। ਜ਼ਿਕਰਯੋਗ ਇਨ੍ਹਾਂ ਦੋਵੇਂ ਲੈਬਾਂ ਵਿਚ ਹੁਣ ਤੱਕ 1958 ਸੈਂਪਲ ਜਾਂਚੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਨੂੰ ਟੈਸਟ ਕਰਨ ਦੀ ਪ੍ਰਵਾਨਗੀ ਲੈਣ ਲਈ ਅੱਗੇ ਰੱਖਿਆ ਗਿਆ ਹੈ।ਇਸ ਦੀ ਸ਼ੁਰੂਆਤੀ ਸਮਰੱਥਾ 40 ਟੈਸਟ ਪ੍ਰਤੀ ਦਿਨ ਹੋਵੇਗੀ। ਸੂਬੇ ਦੀਆਂ ਆਪਣੀਆਂ ਲੈਬਾਰਟਰੀਆਂ ਤੋਂ ਇਲਾਵਾ, ਪੀਜੀਆਈ ਚੰਡੀਗੜ੍ਹ ਵੱਲੋਂ ਪੰਜਾਬ ਤੋਂ ਜਾਂਚ ਲਈ ਆਉਣ ਵਾਲੇ ਨਮੂਨਿਆਂ ਦੇ ਰੋਜ਼ਾਨਾ ਤਕਰੀਬਨ 40 ਟੈਸਟ ਕੀਤੇ ਜਾ ਰਹੇ ਹਨ।

ਪੀਜੀਆਈ ਵੱਲੋਂ ਹੁਣ ਤੱਕ ਤਕਰੀਬਨ 650 ਟੈਸਟ ਕੀਤੇ ਜਾ ਚੁੱਕੇ ਹਨ। ਸੂਬਾ ਸਰਕਾਰ ਨੇ ਡੀ.ਐੱਮ.ਸੀ ਅਤੇ ਸੀ.ਐੱਮ.ਸੀ. ਲੁਧਿਆਣਾ ਵਿਖੇ ਵੀ ਇਸੇ ਤਰ੍ਹਾਂ ਦੀਆਂ ਟੈਸਟਿੰਗ ਸਹੂਲਤਾਂ ਦੀ ਆਗਿਆ ਦੇਣ ਲਈ ਭਾਰਤ ਸਰਕਾਰ ਤੋਂ ਤੁਰੰਤ ਮਨਜ਼ੂਰੀਆਂ ਦੀ ਮੰਗ ਕੀਤੀ ਹੈ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਲੁਧਿਆਣਾ ਦੇ ਦੋਵੇਂ ਹਸਪਤਾਲਾਂ ਕੋਲ ਪਹਿਲਾਂ ਹੀ ਲੋੜੀਂਦੇ ਉਪਕਰਣ ਉਪਲੱਬਧ ਹਨ ਅਤੇ ਇਨ੍ਹਾਂ ਨੇ ਐਨ.ਏ.ਬੀ.ਐਲ. ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਹੈ ਜਿਸ ਤੋਂ ਬਾਅਦ ਆਈ.ਸੀ.ਐੱਮ.ਆਰ. ਤੋਂ ਪ੍ਰਵਾਨਗੀ ਮੰਗੀ ਜਾਵੇਗੀ।


ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਨਮੂਨੇ ਲਏ ਜਾ ਰਹੇ ਹਨ ਜਿੱਥੇ ਹੁਣ ਤੱਕ ਕੋਵਿਡ-19 ਦੇ 106 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ।  

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement