
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋ ਮੰਗ ਕੀਤੀ ਕਿ ਕਰਫ਼ੀਊ ਕਾਰਨ ਘਰਾਂ ਵਿਚ ਦੜੇ ਵੀ.ਆਈ.ਪੀਜ਼ ਨੂੰ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋ ਮੰਗ ਕੀਤੀ ਕਿ ਕਰਫ਼ੀਊ ਕਾਰਨ ਘਰਾਂ ਵਿਚ ਦੜੇ ਵੀ.ਆਈ.ਪੀਜ਼ ਨੂੰ ਦਿਤੀ ਪੁਲਿਸ ਸੁਰੱਖਿਆ ਤੁਰੰਤ ਵਾਪਸ ਲੈ ਕੇ ਜਨਤਕ ਤੌਰ 'ਤੇ ਲੋਕ ਸੇਵਾ ਵਿਚ ਤਾਇਨਾਤ ਕੀਤੀ ਜਾਵੇ।
ਬਿਆਨ ਰਾਹੀ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਜਦੋ ਦੇਸ਼ ਤੇ ਭੀੜ ਬਣੀ ਹੋਈ ਹੈ ਤਾਂ ਘਰਾਂ ਵਿਚ ਬੈਠੇ ਵੱਖ ਵੱਖ ਪਾਰਟੀਆ ਦੇ ਆਗੂਆਂ, ਸਾਬਕਾ ਵਿਧਾਇਕਾਂ ਤੇ ਸਾਬਕਾ ਪਾਰਲੀਮੈਂਟ ਮੈਂਬਰਾਂ, ਤਖ਼ਤਾਂ ਦੇ ਜਥੇਦਾਰਾਂ ਨੂੰ ਦਿਤੀ ਗਈ ਸੁਰੱਖਿਆ ਬਿਨਾਂ ਕਿਸੇ ਦੇਰੀ ਤੋ ਵਾਪਸ ਲੈ ਕੇ ਜਨਤਕ ਕੰਮਾਂ ਤੇ ਤਾਇਨਾਤ ਕੀਤੀ ਜਾਵੇ।
File photo
ਜਿਹੜੇ ਵਿਧਾਇਕ, ਸਾਬਕਾ ਵਿਧਾਇਕ, ਸਾਬਕਾ ਮੰਤਰੀ, ਸਾਬਕਾ ਮੁੱਖ ਮੰਤਰੀ ਜਾਂ ਕੋਈ ਹੋਰ ਆਗੂ ਇਕ ਤੋ ਵੱਧ ਪੈਨਸ਼ਨਾਂ ਲੈ ਰਹੇ ਹਨ। ਉਨਾਂ ਦੀਆ ਇਕ ਨੂੰ ਛੱਡ ਕੇ ਬਾਕੀ ਸਾਰੀਆਂ ਪੈਨਸ਼ਨਾਂ ਬੰਦ ਕਰ ਕੇ ਉਹ ਰਾਸ਼ੀ ਵੀ ਕਰੋਨਾ ਰਾਹਤ ਫੰਡ ਲਈ ਵਰਤੀ ਜਾਵੇ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਤੇ ਸਾਬਕਾ ਤਖ਼ਤਾਂ ਦੇ ਜਥੇਦਾਰ ਤੇ ਟੌਹਰ ਜਮਾਉਣ ਲਈ ਸਰਕਾਰੀ ਸੁਰੱਖਿਆ ਲਈ ਫਿਰਦੇ ਸਾਧ ਲਾਣੇ ਤੋ ਵੀ ਸੁਰੱਖਿਆ ਵਾਪਸ ਲਈ ਜਾਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨਾਲ ਗੱਲਬਾਤ ਕਰ ਕੇ ਸੰਸਦ ਮੈਂਬਰਾਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਅਜਿਹੇ ਆਹੇਦੇਦਾਰਾਂ ਦੀ ਤਨਖ਼ਾਹ ਵਿਚ 30 ਫੀਸਦੀ ਕਟੌਤੀ ਕਰ ਕੇ ਰਾਹਤ ਫੰਡ ਵਿਚ ਜਮ੍ਹਾਂ ਕਰਨ ਦਾ ਫ਼ੈਸਲਾ ਲਿਆ ਹੈ। ਉਸੇ ਤਰਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹਾ ਫ਼ੈਸਲਾ ਲੈ ਕੇ 50 ਫ਼ੀ ਸਦੀ ਕਟੌਤੀ ਕਰੇ ਤੇ ਇਹ ਫ਼ੈਸਲਾ ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਤੇ ਮੁੱਖ ਮੰਤਰੀਆ ਦੀ ਪੈਨਸ਼ਨ ਤੇ ਵੀ ਲਾਗੂ ਕੀਤਾ ਜਾਵੇ।