ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਇਕ ਕੌਮੀ ਜ਼ਿੰਮੇਵਾਰੀ : ਮੋਦੀ
Published : Apr 9, 2021, 12:50 am IST
Updated : Apr 9, 2021, 12:50 am IST
SHARE ARTICLE
image
image

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਇਕ ਕੌਮੀ ਜ਼ਿੰਮੇਵਾਰੀ : ਮੋਦੀ

ਕਿਹਾ, ਨੌਵੇਂ ਪਾਤਸ਼ਾਹ ਨੇ ਕੌਮੀ ਸੇਵਾ ਦੇ ਨਾਲ-ਨਾਲ ਜੀਵ ਸੇਵਾ ਦਾ ਮਾਰਗ ਵਿਖਾਇਆ

ਨਵੀਂ ਦਿੱਲੀ, 8 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ  ਧੂਮ-ਧਾਮ ਨਾਲ ਮਨਾਉਣ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਬੈਠਕ ਨੂੰ  ਸੰਬੋਧਨ ਕੀਤਾ | ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਇਕ ਰਾਸ਼ਟਰੀ ਕਰੱਤਵ ਹੈ ਅਤੇ ਇਸ ਮੌਕੇ ਪੂਰਾ ਦੇਸ਼ ਉਨ੍ਹਾਂ ਨੂੰ  ਨਮਨ ਕਰੇਗਾ | ਵੀਡੀਉ ਕਾਨਫ਼ਰੰਸ ਜ਼ਰੀਏ ਆਯੋਜਤ ਇਸ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਰਾਸ਼ਟਰ ਸੇਵਾ ਦੇ ਨਾਲ-ਨਾਲ ਜੀਵ ਸੇਵਾ ਦਾ ਮਾਰਗ 


ਵਿਖਾਇਆ ਅਤੇ ਸਮਾਨਤਾ ਤੇ ਤਿਆਗ ਦਾ ਮੰਤਰ ਦਿਤਾ | ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦੀ ਗੁਰੂ ਪਰੰਪਰਾ ਨੂੰ  ਇਕ ਸੰਪੂਰਨ ਜੀਵਨ ਦਰਸ਼ਨ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਵੀਂ ਪੀੜ੍ਹੀ ਲਈ ਇਸ ਬਾਰੇ ਜਾਣਨਾ ਵੀ ਬਹੁਤ ਹੀ ਜ਼ਰੂਰੀ ਹੈ | ਇਸ ਦੌਰਾਨ ਸ਼ਾਹ ਨੇ ਸਾਲ ਭਰ ਆਯੋਜਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਸਬੰਧ ਵਿਚ ਮੈਂਬਰਾਂ ਵਲੋਂ ਦਿਤੇ ਸੁਝਾਵਾਂ ਬਾਰੇ ਇਕ ਪੇਸ਼ਕਾਰੀ ਦਿਤੀ |
ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮੌਕਾ ਇਕ ਰੂਹਾਨੀ ਸੌਭਾਗ ਵੀ ਹੈ ਅਤੇ ਇਕ ਰਾਸ਼ਟਰੀ ਕਰਤੱਵ ਵੀ ਹੈ | ਇਸ ਵਿਚ ਅਸੀਂ ਅਪਣਾ ਕੁੱਝ ਯੋਗਦਾਨ ਦੇ ਸਕੀਏ | ਇਹ ਗੁਰੂ ਕਿ੍ਪਾ ਸਾਨੂੰ ਸਾਰਿਆਂ ਨੂੰ  ਮਿਲੀ ਹੈ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਜੇਕਰ ਜੀਵਨ ਦੀ ਸਾਥਰਕਤਾ ਨੂੰ  ਸਮਝਣਾ ਚਾਹੇ ਤਾਂ ਗੁਰੂਆਂ ਦੇ ਜੀਵਨ ਨੂੰ  ਵੇਖ ਕੇ ਆਸਾਨੀ ਨਾਲ ਸਮਝ ਵੀ ਸਕਦੀ ਹੈ | ਉਨ੍ਹਾਂ ਦੇ ਜੀਵਨ ਵਿਚ ਤਿਆਗ ਸੀ | ਉਨ੍ਹਾਂ ਦੇ ਜੀਵਨ ਵਿਚ ਗਿਆਨ ਵੀ ਸੀ, ਪ੍ਰਕਾਸ਼ ਵੀ ਸੀ ਅਤੇ ਰੂਹਾਨੀ ਉੱਚਾਈ ਵੀ ਸੀ | ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਸਮਾਨਤਾ, ਤਿਆਗ ਦਾ ਮੰਤਰ ਸਾਨੂੰ ਦਿਤਾ ਹੈ | ਇਨ੍ਹਾਂ ਮੰਤਰਾਂ ਨੂੰ  ਖ਼ੁਦ ਜਿਊਣਾ ਅਤੇ ਜਨ-ਜਨ ਤਕ ਪਹੁੰਚਾਉਣਾ ਹੀ ਸਾਡੇ ਸਾਰਿਆਂ ਦਾ ਕਰਤੱਵ ਹੈ | ਪ੍ਰਧਾਨ ਮੰਤਰੀ ਨੇ ਸਾਲ ਭਰ ਹੋਣ ਵਾਲੇ ਆਯੋਜਨਾਂ ਅਤੇ ਪ੍ਰੋਗਰਾਮਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ  ਜੋੜੇ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤੋਂ ਨਵੀਂ ਪੀੜ੍ਹੀ ਨੂੰ  ਪ੍ਰੇਰਣਾ ਮਿਲੇਗੀ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement