
ਜਿੰਨਾ ਚਿਰ ਕਿਸਾਨ ਫਸਲਾਂ ਸੰਭਾਲ ਰਹੇ ਹਨ, ਓਨਾ ਚਿਰ ਉਨ੍ਹਾਂ ਦੇ ਪਾਰਟੀ ਵਰਕਰ ਮੋਰਚਾ ਸੰਭਾਲਣਗੇ।
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਰ ਜਾਰੀ ਹੈ ਪਰ ਕੁਝ ਸਮੇਂ ਤੋਂ ਇਸ ਅੰਦੋਲਨ ਵਿਚ ਲੋਕਾਂ ਦੀ ਗਿਣਤੀ 'ਚ ਕਮੀ ਆ ਗਈ ਹੈ। ਵਾਢੀ ਦੇ ਸੀਜ਼ਨ ਦੌਰਾਨ ਕਈ ਕਿਸਾਨ ਆਪਣੇ ਪਿੰਡਾਂ ਨੂੰ ਮੁੜ ਆਏ ਹਨ। ਕਿਸਾਨਾਂ ਦੀ ਗਿਣਤੀ ਘਟਣ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਡਾ ਐਲਾਨ ਕੀਤਾ ਹੈ।
Simarjeet Singh Bains
ਬੀਤੇ ਦਿਨੀਂ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਫ਼ਸਲਾਂ ਦੀ ਸਾਭ ਸੰਭਾਲ ਲਈ ਕਿਸਾਨ ਪਿੰਡਾਂ ਨੂੰ ਪਰਤਨ ਗਏ ਤੇ ਇਸ ਨਾਲ ਕਿਸਾਨੀ ਸੰਘਰਸ਼ ਥੋੜ੍ਹਾ ਮੱਠਾ ਪੈ ਗਿਆ ਹੈ, ਇਸ ਲਈ ਹੁਣ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਗਈ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜਿੰਨਾ ਚਿਰ ਕਿਸਾਨ ਫਸਲਾਂ ਸੰਭਾਲ ਰਹੇ ਹਨ, ਓਨਾ ਚਿਰ ਉਨ੍ਹਾਂ ਦੇ ਪਾਰਟੀ ਵਰਕਰ ਮੋਰਚਾ ਸੰਭਾਲਣਗੇ।
Farmer protest
ਵਿਧਾਇਕ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਹੇਠ ਜ਼ਿਲ੍ਹਾ ਪੱਧਰ ’ਤੇ ਆਪਣੇ ਨਾਲ ਵੱਡੇ ਜਥੇ ਲੈ ਕੇ ਦਿੱਲੀ ਦੀਆਂ ਹੱਦਾਂ ’ਤੇ ਜਾਣਗੇ। ਇਹ ਸਿਲਸਿਲਾ ਕਿਸਾਨਾਂ ਦੇ ਵਾਢੀ ਤੋਂ ਵਿਹਲੇ ਹੋਣ ਤਕ ਨਿਰੰਤਰ ਜਾਰੀ ਰਹੇਗਾ।