
ਦੇਸ਼ 'ਚ ਕੋਵਿਡ ਦੇ ਇਕ ਦਿਨ 'ਚ 1,26,789 ਨਵੇਂ ਮਾਮਲੇ ਆਏ
ਨਵੀਂ ਦਿੱਲੀ, 8 ਅਪ੍ਰੈਲ : ਭਾਰਤ 'ਚ ਇਕ ਦਿਨ 'ਚ ਕੋਵਿਡ 19 ਦੇ 1,26,789 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ 'ਚ ਲਾਗ ਕੋਰੋਨਾ ਪੀੜਤਾਂ ਦੀ ਗਿਣਤੀ 1,29,28,574 ਹੋ ਗਈ ਹੈ | ਉਥੇ ਇਲਾਜ ਅਧੀਨ ਮਾਮਲੇ ਵੀ 9 ਲੱਖ ਦੇ ਪਾਰ ਚਲੇ ਗਏ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ 'ਚ ਵਾਇਰਸ ਨਾਲ 685 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮਿ੍ਤਕਾਂ ਦੀ ਗਿਣਤੀ ਵੱਧ ਕੇ 1,66,862 ਹੋ ਗਈ | ਦੇਸ਼ 'ਚ ਲਗਾਤਾਰ 29 ਦਿਨਾਂ ਤੋਂ ਨਵੇਂ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ | ਇਸ ਦੇ ਨਾਲ ਹੀ ਇਲਾਜ ਅਧੀਨ ਮਾਮਲੇ ਵੀ ਵੱਧ ਕੇ 9,10,319 ਹੋ ਗਏ ਹਨ, ਜੋ ਕੁੱਲ ਮਾਮਲਿਆਂ ਦਾ 7.04 ਫ਼ੀ ਸਦੀ ਹੈ | ਦੇਸ਼ 'ਚ 12 ਫ਼ਰਵਰੀ ਨੂੰ ਸੱਭ ਤੋਂ ਘੱਟ 1,35,926 ਮਰੀਜ਼ ਇਲਾਜ ਅਧੀਨ ਸਨ | ਇਹ ਗਿਣਤੀ ਉਸ ਸਮੇਂ ਦੇ ਕੁਲ ਮਾਮਲਿਆਂ ਦਾ 1.25 ਫ਼ੀ ਸਦੀ ਸੀ | ਅੰਕੜਿਆਂ ਮੁਤਾਬਕ, ਦੇਸ਼ 'ਚ ਹਾਲੇ ਤਕ ਕੁਲ 1,18,51,393 ਲੋਕ ਲਾਗ ਮੁਕਤ ਹੋ ਚੁੱਕੇ ਹਨ | (ਏਜੰਸੀ)
image