
ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਨਹੀਂ ਹੈ : ਸਿਧਰਮਈਆ
ਭਾਜਪਾ 'ਤੇ ਗ਼ੈਰ-ਹਿੰਦੀ ਭਾਸ਼ੀ ਰਾਜਾਂ ਵਿਰੁਧ Tਸਭਿਆਚਾਰਕ ਅਤਿਵਾਦ'' ਦਾ ਏਜੰਡਾ ਸ਼ੁਰੂ ਕਰਨ ਦਾ ਦੋਸ਼ ਲਗਾਇਆ
ਬੈਂਗਲੁਰੂ, 8 ਅਪ੍ਰੈਲ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਿਧਰਮਈਆ ਨੇ ਸ਼ੁਕਰਵਾਰ ਨੂੰ ਕਿਹਾ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਨਹੀਂ ਹੈ | ਉਨ੍ਹਾਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਗ਼ੈਰ-ਹਿੰਦੀ ਭਾਸ਼ੀ ਰਾਜਾਂ ਵਿਰੁਧ Tਸਭਿਆਚਾਰਕ ਅਤਿਵਾਦ'' ਦਾ ਅਪਣਾ ਏਜੰਡਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ |
ਰਾਜਭਾਸ਼ਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਟਿਪਣੀਆਂ 'ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ, ਕਰਨਾਟਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਉਨ੍ਹਾਂ 'ਤੇ ਅਪਣੇ ਰਾਜਨੀਤਕ ਏਜੰਡੇ ਲਈ ਅਪਣੇ ਗ੍ਰਹਿ ਰਾਜ ਗੁਜਰਾਤ ਅਤੇ ਮਾਂ ਬੋਲੀ ਗੁਜਰਾਤੀ ਤੋਂ ਹਿੰਦੀ ਲਈ ਧੋਖਾ ਕਰਨ ਦਾ ਦੋਸ਼ ਲਗਾਇਆ | ਸ਼ਾਹ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਿੰਦੀ ਨੂੰ ਸਥਾਨਕ ਭਾਸ਼ਾਵਾਂ ਦੇ ਨਹੀਂ, ਬਲਕਿ ਅੰਗਰੇਜ਼ੀ ਦੇ ਬਦਲ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ | ਸ਼ਾਹ ਨੇ ਰਾਜਭਾਸ਼ਾ 'ਤੇ ਸੰਸਦੀ ਕਮੇਟੀ ਦੀ 37ਵੀਂ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਚਲਾਉਣ ਦਾ ਮਾਧਿਅਮ ਰਾਜਭਾਸ਼ਾ ਹੈ ਅਤੇ ਇਸ ਨਾਲ ਹਿੰਦੀ ਦੀ ਮਹੱਤਤਾ ਜ਼ਰੂਰ ਵਧੇਗੀ |
ਸਿਧਰਮਈਆ ਨੇ 'ਇੰਡੀਆ ਅਗੇਂਸਟ ਹਿੰਦੀ ਇੰਪੋਜ਼ੀਸ਼ਨ' (ਹਿੰਦੁਸਤਾਨ ਹਿੰਦੀ ਠੋਸਣ ਦੇ ਵਿਰੁਧ ਹੈ) ਟੈਗਲਾਈਨ ਨਾਲ ਨਾਲ ਟਵੀਟ ਕੀਤਾ, ''ਇਕ ਕੱਨੜਭਾਸ਼ੀ ਵਜੋਂ, ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਜਭਾਸ਼ਾ ਅਤੇ ਸੰਚਾਰ ਦੇ ਮਾਧਿਅਮ ਨੂੰ ੂ ਲੈ ਕੇ ਕੀਤੀ ਗਈ ਟਿਪਣੀ ਲਈ ਸਖ਼ਤ ਨਿੰਦਾ ਕਰਦਾ ਹਾਂ | ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਅਤੇ ਅਸੀਂ ਅਜਿਹਾ ਕਦੇ ਨਹੀਂ ਹੋਣ ਦਿਆਂਗੇ |''
ਸਿਧਰਮਈਆ ਨੇ ਕਿਹਾ, ''ਹਿੰਦੀ ਨੂੰ ਥੋਪਣਾ ਸਹਿਕਾਰੀ ਸੰਘਵਾਦ ਦੀ ਬਜਾਏ ਜ਼ਬਰਦਸਤੀ ਵਾਲੇ ਸੰਘਵਾਦ ਦੀ ਨਿਸਾਨੀ ਹੈ | (ਏਜੰਸੀ)
ਸਾਡੀਆਂ ਭਾਸ਼ਾਵਾਂ ਦੇ ਸਬੰਧ ਵਿਚ ਭਾਜਪਾ ਦੀ ਦੂਰਦਰਸ਼ੀ ਪਹੁੰਚ ਨੂੰ ਠੀਕ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਦੀ ਰਾਏ ਸਾਵਰਕਰ (ਵਿਨਾਇਕ ਦਾਮੋਦਰ ਸਾਵਰਕਰ) ਦੇ ਰਾਸ਼ਟਰਵਾਦੀ ਵਿਚਾਰਾਂ 'ਤੇ ਆਧਾਰਿਤ ਹੈ |'' (ਏਜੰਸੀ)