ਆਰ.ਐਸ.ਐਸ ਅਤੇ ਮੋਦੀ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ : ਰਾਹੁਲ
Published : Apr 9, 2022, 12:48 am IST
Updated : Apr 9, 2022, 12:48 am IST
SHARE ARTICLE
image
image

ਆਰ.ਐਸ.ਐਸ ਅਤੇ ਮੋਦੀ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ : ਰਾਹੁਲ

ਨਵੀਂ ਦਿੱਲੀ, 8 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਇਕਜੁਟਤਾ 'ਤੇ ਜ਼ੋਰ ਦਿੰਦੇ ਹੋਏ ਸ਼ੁਕਰਵਾਰ ਨੂੰ  ਕਿਹਾ ਕਿ ਜੋ ਵੀ ਪਾਰਟੀ ਆਰ.ਐਸ.ਐਸ. ਅਤੇ ਮੋਦੀ ਦੇ ਖ਼ਿਲਾਫ਼ ਹੈ, ਉਨ੍ਹਾਂ ਨੂੰ  ਇੱਕਠੇ ਆਉਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ  ਇਕਜੁੱਟ ਕਰਨ ਦੇ ਸੰਦਰਭ 'ਚ ਚਰਚਾ ਹੋ ਰਹੀ ਹੈ ਕਿ ਇਸ ਦਾ ਰੂਪ ਕੀ ਹੋਣਾ ਚਾਹੀਦਾ ਹੈ | ਰਾਹੁਲ ਗਾਂਧੀ ਨੇ ਇਹ ਟਿੱਪਣੀ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਕੀਤੀ | ਉਨ੍ਹਾਂ ਨੇ ਵਿਰੋਧੀ ਧਿਰ ਦੀ ਏਕਤਾ ਨਾਲ ਜੁੜੇ ਸਵਾਲ 'ਤੇ ਪੱਤਰਕਾਰਾਂ ਨੂੰ  ਕਿਹਾ, ''ਜੋ ਵੀ ਆਰ.ਐਸ.ਐਸ. ਅਤੇ ਨਰਿੰਦਰ ਮੋਦੀ ਜੀ ਦੇ ਖ਼ਿਲਾਫ਼ ਹਨ, ਉਨ੍ਹਾਂ ਸਾਰਿਆਂ ਨੂੰ  ਇਕੱਠੇ ਆਉਣਾ ਚਾਹੀਦਾ ਹੈ | ਕਿਸ ਤਰ੍ਹਾਂ ਇਕੱਠੇ ਆਉਣਾ ਚਾਹੀਦਾ ਹੈ, ਕੀ ਰੂਪ ਹੋਣਾ ਚਾਹੀਦਾ ਹੈ, ਇਸ 'ਤੇ ਚਰਚਾ ਹੋ ਰਹੀ ਹੈ | ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਇਕਜੁਟਤਾ ਨੂੰ  ਅੰਜਾਮ ਤਕ ਪਹੁੰਚਾਉਣ ਦੀ ਜ਼ਰੂਰਤ ਹੈ |
ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਜਿਸ ਦੇਸ਼ 'ਚ ਸ਼ਾਂਤੀ ਅਤੇ ਸਦਭਾਵਨਾ ਨਹੀਂ ਹੋਵੇਗੀ, ਉੱਥੇ ਨਫ਼ਰਤ ਵਧੇਗੀ, ਮਹਿੰਗਾਈ ਵਧੇਗੀ, ਅਰਥਵਿਵਸਥਾ ਨਹੀਂ ਚੱਲੇਗੀ, ਰੁਜ਼ਗਾਰ ਨਹੀਂ ਮਿਲੇਗਾ | ਜੇਕਰ ਦੇਸ਼ ਨੂੰ  ਮਜ਼ਬੂਤ ਬਣਾਉਣਾ ਹੈ ਤਾਂ ਸੱਭ ਤੋਂ ਜ਼ਰੂਰੀ ਚੀਜ਼ ਸ਼ਾਂਤੀ ਹੈ | ਭਾਜਪਾ ਦੇ ਲੋਕ ਸੋਚਦੇ ਹਨ ਕਿ ਲੋਕਾਂ ਨੂੰ  ਡਰਾ ਕੇ, ਨਫ਼ਰਤ ਫੈਲਾ ਕੇ ਅਤੇ ਲੋਕਾਂ ਨੂੰ  ਮਾਰ ਕੇ ਭਾਰਤ ਦੀ ਆਰਥਕਤਾ ਨੂੰ  ਮਜ਼ਬੂਤ ਕੀਤਾ ਜਾ ਸਕਦਾ ਹੈ |''
ਉਨ੍ਹਾਂ ਦਾਅਵਾ ਕੀਤਾ ਕਿ, ''ਦੇਸ਼ ਦੇ ਜੋ ਆਰਥਕ ਹਾਲਾਤ ਹਨ ਅਤੇ ਰੁਜ਼ਗਾਰ ਦੀ ਹਾਲਤ ਹੈ, ਉੁਹ ਜੋ ਅੱਗੇ ਆਉਣ ਵਾਲਾ ਹੈ, ਉਹ ਤੁਸੀਂ ਤੁਸੀਂ ਅਪਣੀ ਪੂਰੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਵੇਗਾ | ਦੇਸ਼ 'ਚ ਰੁਜ਼ਗਾਰ ਦਾ ਢਾਂਚਾ ਟੁੱਟ ਚੁਕਾ ਹੈ | ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਸਾਡੀ ਰੀੜ੍ਹ ਦੀ ਹੱਡੀ ਹਨ, ਇਸ ਨੂੰ  ਤੋੜ ਦਿਤਾ ਗਿਆ ਹੈ | ਸਾਨੂੰ ਪਹਿਲਾਂ ਅਪਣੇ ਦੇਸ਼ ਦੀ ਸਥਿਤੀ ਦੇਖਣੀ ਪਵੇਗੀ ਅਤੇ ਫਿਰ ਦੇਖਣਾ ਹੋਵੇਗਾ ਕਿ ਅਸੀਂ ਕੀ ਕਰਨਾ ਹੈ |U ਉਨ੍ਹਾਂ ਨੇ ਯੂਕਰੇਨ ਸੰਕਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉੱਥੇ ਰੂਸ ਨੇ ਜੋ ਕੀਤਾ ਹੈ, ਚੀਨ ਵੀ ਭਾਰਤ ਨੂੰ  ਲੈ ਕੇ ਉਹੀ ਮਾਡਲ ਅਪਣਾ ਰਿਹਾ ਹੈ | ਕਾਂਗਰਸ ਨੇਤਾ ਨੇ ਕਿਹਾ,''ਸਰਕਾਰ ਅਸਲੀਅਤ ਸਵੀਕਾਰ ਨਹੀਂ ਕਰ ਰਹੀ | ਮੈਂ ਕਹਿ ਰਿਹਾ ਹਾਂ ਕਿ ਅਸਲੀਅਤ ਸਵੀਕਾਰ ਕਰੋ | ਜੇਕਰ ਤੁਸੀਂ ਤਿਆਰੀ ਨਹੀਂ ਕੀਤੀ ਤਾਂ ਜਦੋਂ ਮਾਮਲਾ ਖ਼ਰਾਬ ਹੋ ਜਾਵੇਗਾ ਤਾਂ ਤੁਸੀਂ ਪ੍ਰਤੀਕਿਰਿਆ ਨਹੀਂ ਕਰ ਸਕੋਗੇ |     
    (ਏਜੰਸੀ)

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement