ਖ਼ਬਰਾਂ |

ਤਾਜ਼ਾ |

ਲੁਧਿਆਣਾ 'ਚ ਡਿਲੀਵਰੀ ਬੁਆਏ ਦੀ ਕੁੱਟਮਾਰ ਕਰ ਖੋਹੀ ਨਕਦੀ

By : GAGANDEEP

Published : Apr 9, 2023, 7:52 am IST
Updated : Apr 9, 2023, 9:00 am IST
SHARE ARTICLE
photo
photo

ਘਟਨਾ CCTV 'ਚ ਹੋਈ ਕੈਦ

 

ਲੁਧਿਆਣਾ: ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਈ-ਕਾਮ ਐਕਸਪ੍ਰੈਸ ਕੰਪਨੀ ਵਿੱਚ ਕੰਮ ਕਰਦੇ ਇੱਕ ਡਿਲੀਵਰੀ ਬੁਆਏ ਉੱਤੇ ਬਾਈਕ ਸਵਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ ਨੌਜਵਾਨ ਤੋਂ 32 ਹਜ਼ਾਰ ਦੀ ਨਕਦੀ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੁੱਟ ਅਤੇ ਕੁੱਟਮਾਰ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਲੋਕਾਂ ਨੇ ਦੋਵਾਂ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਕਾਕਾ ਵਾਸੀ ਪਿੰਡ ਅਮਰਗੜ੍ਹ ਕਲੇਰ ਵਜੋਂ ਹੋਈ ਹੈ। ਇੰਦਰਜੀਤ ਰੋਜ਼ਾਨਾ ਦੀ ਤਰ੍ਹਾਂ ਪਾਰਸਲ ਡਿਲੀਵਰ ਕਰਨ ਲਈ ਬਾਹਰ ਗਿਆ ਹੋਇਆ ਸੀ। ਉਹ ਚੱਕੀਆਂ ਵਾਲਾ ਚੌਕ, ਨਕੋਦਰ ਰੋਡ ਸਿੱਧਵਾਂ ਬੇਟ ਵਿਖੇ ਜਸਮੀਨ ਕੌਰ ਦੇ ਘਰ ਪਾਰਸਲ ਦੇਣ ਲਈ ਮੋਟਰਸਾਈਕਲ ’ਤੇ ਗਿਆ ਸੀ।

ਜੈਸਮੀਨ ਦੇ ਘਰ ਦੇ ਬਾਹਰ ਇੰਦਰਜੀਤ ਨੇ ਮੋਟਰਸਾਈਕਲ  ਲਗਾਇਆ ਅਤੇ ਉਸ ਨੂੰ ਪਾਰਸਲ ਦੇਣ ਲਈ ਗਿਆ । ਇਸ ਦੌਰਾਨ ਬਾਈਕ ਸਵਾਰ ਦੋ ਲੜਕੇ ਉਸ ਦੇ ਸਾਹਮਣੇ ਤੋਂ ਲੰਘੇ। ਨੌਜਵਾਨਾਂ ਨੇ ਮੂੰਹ ਤੇ ਕੱਪੜਾ ਪਾਇਆ ਹੋਇਆ ਸੀ। ਕੁਝ ਦੇਰ ਬਾਅਦ ਦੋਵੇਂ ਨੌਜਵਾਨ ਉਸ ਦੇ ਨੇੜੇ ਆਏ ਅਤੇ ਦਾਤਰੀਆਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਇੰਦਰਜੀਤ ਦੀ ਜੇਬ ਵਿੱਚੋਂ ਨਕਦੀ ਸਮੇਤ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਏਟੀਐਮ ਕਾਰਡ ਅਤੇ ਮੋਬਾਈਲ ਖੋਹ ਲਿਆ। ਪੀੜਤ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਇਲਾਜ ਲਈ ਕਲੀਨਿਕ ਲਿਜਾਇਆ ਗਿਆ। ਮਾਮਲੇ ਦੀ ਸ਼ਿਕਾਇਤ ਥਾਣਾ ਸਿੱਧਵਾਂ ਨੂੰ ਦਿੱਤੀ ਗਈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement