Amritsar News : 70 ਸਾਲਾਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਆਈ ਸਿੱਖਿਆ ਕ੍ਰਾਂਤੀ-ਹਰਭਜਨ ਸਿੰਘ ਈ.ਟੀ.ਓ

By : BALJINDERK

Published : Apr 9, 2025, 5:38 pm IST
Updated : Apr 9, 2025, 5:38 pm IST
SHARE ARTICLE
ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਜੰਡਿਆਲਾ ਗੁਰੂ ਹਲਕੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਉਦਘਾਟਨ ਕਰਦੇ ਹੋਏ
ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਜੰਡਿਆਲਾ ਗੁਰੂ ਹਲਕੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਉਦਘਾਟਨ ਕਰਦੇ ਹੋਏ

Amritsar News : ਕਰੀਬ 1.54 ਕਰੋੜ ਰੁਪਏ ਦੀ ਲਾਗਤ ਨਾਲ  7 ਸਕੂਲਾਂ ਦੀ ਬਦਲੇਗੀ ਨੁਹਾਰ

Amritsar News in Punjabi : ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ  ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੇ ਹਿੱਸੇ ਆਇਆ ਹੈ,ਜਿਸ ਤਹਿਤ ਸਕੂਲਾਂ ਵਿਚ ਸਮਰਾਟ ਕਲਾਸ ਰੂਮ, ਆਧੁਨਿਕ ਪੈ੍ਕਟੀਕਲ ਲੈਬ,ਖੇਡ ਮੈਦਾਨ, ਸੂਚਨਾ ਤਕਨਾਲੋਜੀ ਦੀ ਵਰਤੋ ਕਰਕੇ ਸਕੂਲਾਂ ਦੇ ਬੱਚਿਆਂ ਨੂੰ ਸਮੇ ਦੇ ਹਾਣੀ ਬਣਾਇਆ ਜਾ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਿੱਖਿਆ ਕ੍ਰਾਂਤੀ ਤਹਿਤ ਜੰਡਿਆਲਾ ਵਿਧਾਨ ਸਭਾ ਹਲਕੇ ਅੰਦਰ 7 ਵੱਖ ਵੱਖ  ਸਕੂਲਾਂ ਦੀ ਬਿਲਡਿੰਗਾਂ ਦਾ ਉਦਘਾਟਨ ਕਰਦਿਆਂ ਕੀਤਾ। ਉਨਾਂ ਦੱਸਿਆ ਕਿ 20.13 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਟਰੀ ਸਕੂਲ ਧੀਰੇਕੋਟ ਵਿਖੇ ਚਾਰਦੀਵਾਰੀ, ਆਂਗਣਵਾੜੀ ਕਮਰਾ ਅਤੇ ਨਵੇ ਕਮਰੇ ਦੀ ਉਸਾਰੀ, 2.70  ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਮਿਡਲ ਸਕੂਲ ਧੀਰੇਕੋਟ ਵਿਖੇ ਚਾਰਦੀਵਾਰੀ ਅਤੇ ਨਵੇ ਬਾਥਰੂਮ, 12.37 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਟਰੀ ਸਕੂਲ ਗਹਿਰੀ ਵਿਖੇ ਨਵੇ ਕਲਾਸ ਰੂਮ ਅਤੇ ਬਾਥਰੂਮ, 20.63 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਟਰੀ ਸਕੂਲ ਭੰਗਵਾਂ  ਵਿਖੇ ਚਾਰਦੀਵਾਰੀ , ਆਂਗਣਵਾੜੀ ਕਮਰਾ, ਆਰ ਓ ਸਿਸਟਮ ਅਤੇ ਨਵੇ ਕਮਰੇ ਦੀ ਉਸਾਰੀ, 2.36 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਮਿਡਲ ਸਕੂਲ ਭੰਗਵਾਂ ਵਿਖੇ ਛੱਤਾਂ ਦੀ ਰਿਪੇਅਰ, 48.62 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ  ਸਕੂਲ ਟਾਂਗਰਾ ਵਿਖੇ ਚਾਰਦੀਵਾਰੀ, ਨਵੇ ਕਮਰੇ ਦੀ ਉਸਾਰੀ,ਲਾਇਬਰੇਰੀ,ਆਰਟ ਐਡ ਕਰਾਫਟ ਰੂਮ ਅਤੇ ਇੰਟਰਲਾਕਿੰਗ ਟਾਈਲਜ਼, 47.20  ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਟਰੀ ਸਕੂਲ ਟਾਂਗਰਾ ਵਿਖੇ ਸਾਫ ਪਾਣੀ, ਟਾਇਲਟ,  ਨਵੇ ਕਮਰੇ ਦੀ ਉਸਾਰੀ ਕੀਤੀ ਜਾਵੇਗੀ।

   ਉਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਸਿਰਫ ਸ਼ਹਿਰੀ ਨਹੀ ਸਗੋ ਸਰਹੱਦੀ ਖੇਤਰਾਂ ਦੇ ਸਕੂਲਾਂ ਨੂੰ ਵੀ ਵਧੀਆਂ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ,ਜਿਸ ਵਿਚ ਸਕੂਲਾਂ ਦੀ ਲੋੜ ਅਨੁਸਾਰ ਸਮਰਾਟ ਕਲਾਸ ਰੂਮ,ਇੰਟਰਨੈਟ ਸੁਵਿਧਾ,ਸਾਫ ਸੁਥਰੇ ਬਾਥਰੂਮ, ਕਲਾਸਾਂ ਵਿਚ ਵਧੀਆਂ ਫਰਨੀਚਰ ਅਤੇ ਖੇਡ ਮੈਦਾਨ ਵੀ ਤਿਆਰ ਕੀਤੇ ਜਾ ਰਹੇ ਹਨ।

ਕੈਬਿਨਟ ਮੰਤਰੀ ਸ: ਈ.ਟੀ.ਓ ਨੇ ਵਿਰੋਧੀ ਪਾਰਟੀਆਂ ਤੇ ਤੰਜ਼ ਕਸਦਿਆਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਮੌਜੂਦਾ ਸਰਕਾਰ ਨੂੰ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਦੀ ਬਜਾਏ ਸਕੂਲਾਂ ਦੇ ਹੋਰ  ਆਧੁਨਿਕਕਰਨ ਦਾ ਕੰਮ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਕੇਵਲ ਵਿਰੋਧ ਹੀ ਕਰਨੀਆਂ ਜਾਣਦੀਆਂ ਹਨ ਜੇਕਰ ਇੰਨ੍ਹਾਂ ਸਰਕਾਰਾਂ ਨੇ ਸਰਹੱਦੀ ਖੇਤਰ ਦੇ ਸਕੂਲਾਂ ਦੀ ਨਕਸ਼ ਨੁਹਾਰ ਬਦਲੀ ਹੁੰਦੀ ਤਾਂ ਅੱਜ ਪੰਜਾਬ ਨੂੰ ਸਿੱਖਿਆ ਕ੍ਰਾਂਤੀ ਦੀ ਜ਼ਰੂਰਤ ਸ਼ਾਇਦ ਨਾ ਪੈਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸ਼ੁਰੂ ਤੋ ਹੀ ਸੰਜੀਦੀਗੀ ਨਾਲ ਆਪਣਾ ਕੰਮ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋ ਸਕੂਲ ਆਫ ਐਮੀਨੈਸ,ਆਮ ਆਦਮੀ ਕਲੀਨਿਕ ਜਿਥੇ ਮਰੀਜਾਂ ਨੂੰ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਐਲੀਮੈਟਰੀ ਸ: ਕੰਵਲਜੀਤ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ: ਹਰਭੰਗਵੰਤ ਸਿੰਘ, ਡਿਪਟੀ ਡੀਈਓ ਅੰਜੂ ਬਾਲਾ, ਚੇਅਰੈਮਨ ਗੁਰਬਿੰਦਰ ਸਿੰਘ, ਚੇਅਰਮੈਨ ਸ਼ਨਾਖ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ-ਪੰਚ ਸਮੇਤ ਸਕੂਲੀ ਬੱਚਿਆਂ ਤੋ ਇਲਾਵਾ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।

ਇਸ ਮੌਕੇ ਹਾਜ਼ਰ ਸਕੂਲੀ ਬੱਚਿਆਂ ਦੇ ਮਾਪਿਆਂ ਵਲੋ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਗਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋ ਵਧੀਆਂ ਪੜ੍ਹਾਈ ਸਰਕਾਰੀ ਸਕੂਲਾਂ ਵਿਚ ਮਿਲ ਰਹੀ ਹੈ ਅਤੇ ਕੋਈ ਫੀਸ ਵੀ ਨਹੀ ਲੱਗਦੀ ਤੇ ਕਿਤਾਬਾਂ ਵੀ ਮੁਫਤ ਮਿਲਦੀਆਂ ਹਨ।

(For more news apart from  After 70 years, education revolution has come in government schools of Punjab-Harbhajan Singh ETO News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement