
Moga News : ਮੁਕਾਬਲੇ ਦੌਰਾਨ ਇੱਕ ਗੈਂਗਸਟਰ ਨੂੰ ਲੱਗੀ ਗੋਲੀ, ਮੁਲਜ਼ਮਾਂ ਕੋਲੋਂ ਹਥਿਆਰ, ਡਰੱਗ ਮਨੀ, ਜ਼ਿੰਦਾ ਕਾਰਤੂਸ ਅਤੇ 1 ਕਾਰ ਹੋਈ ਬਰਾਮਦ
Moga News in Punjabi : ਮੋਗਾ ਦੇ ਸਾਈਂ ਧਾਮ ਮੰਦਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜਿਸ ਵਿੱਚ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ। ਕੱਲ੍ਹ ਥਾਣਾ ਸਿਟੀ ਵਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ, ਗੁਰਜੰਟ ਸਿੰਘ, ਰੋਸ਼ਨ ਸਿੰਘ ਅਤੇ ਆਕਾਸ਼ ਨੂੰ ਦੋ ਵਿਦੇਸ਼ੀ ਹਥਿਆਰਾਂ, 9.15 ਲੱਖ ਰੁਪਏ ਦੇ ਡਰੱਗ ਮਨੀ, 15 ਜ਼ਿੰਦਾ ਕਾਰਤੂਸ ਅਤੇ ਇੱਕ ਆਈ 20 ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਜਿਸ ਤੋਂ ਬਾਅਦ ਅੱਜ ਜ਼ਿਲ੍ਹਾ ਪੁਲਿਸ ਉਨ੍ਹਾਂ ਨੂੰ ਬਰਾਮਦ ਕਰਨ ਲਈ ਉਨ੍ਹਾਂ ਦੇ ਲੁਕਣ ਵਾਲੇ ਸਥਾਨ 'ਤੇ ਗਈ। ਪਰ ਇੱਕ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ’ਚ ਇੱਕ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਗੋਲੀ ਲੱਗ ਗਈ। ਇਸ ਸਬੰਧੀ ਐਸਪੀਡੀ ਬਾਲਕ੍ਰਿਸ਼ਨ ਸਿੰਗਲਾ ਨੇ ਮੀਡੀਆ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
(For more news apart from Encounter between police and gangsters in Moga News in Punjabi, stay tuned to Rozana Spokesman)