
Gurdaspur Border Explosion News: ਧਮਾਕੇ ਵਿਚ BSF ਦੇ ਤਿੰਨ ਜਵਾਨ ਜ਼ਖ਼ਮੀ, ਹਸਪਤਾਲ 'ਚ ਕਰਵਾਏ ਦਾਖ਼ਲ
ਪਾਕਿਸਤਾਨ ਵਲੋਂ ਆਏ ਦਿਨ ਘਟੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਕਿ ਪੂਰਬੀ ਪੰਜਾਬ ਨੂੰ ਅਸਥਿਰ ਕੀਤਾ ਜਾ ਸਕੇ। ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀ ਆਈਐਸਆਈ ਰੋਜ਼ ਅਜਿਹੇ ਹੱਥਕੰਡੇ ਅਪਣਾਉਂਦੀ ਰਹਿੰਦੀ ਹੈ ਜਿਸ ਨਾਲ ਇਧਰਲੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ।
ਇਸੇ ਲੜੀ ਵਿਚ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ਼ ਦੀ ਬੀਓਪੀ ਚੌਂਤਰਾ 'ਤੇ ਇਕ ਵੱਡਾ ਧਮਾਕਾ ਹੋਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਐਸਐਫ਼ ਦੇ ਜਵਾਨ ਕੰਡਿਆਲੀ ਤਾਰ ਨੇੜੇ ਗਸ਼ਤ ਕਰ ਰਹੇ ਸਨ। ਇਹ ਆਈਈਡੀ ਸਰਹੱਦ ਨੇੜੇ ਵਾੜ ਕੋਲ ਲਕੋਇਆ ਹੋਇਆ ਸੀ।
ਜਿਵੇਂ ਹੀ ਬੀਐਸਐਫ਼ ਦੇ ਜਵਾਨ ਇਥੇ ਪਹੁੰਚਦੇ ਹਨ ਤਾਂ ਆਈਈਡੀ ਵਿਚ ਧਮਾਕਾ ਹੋ ਜਾਂਦਾ ਹੈ ਜਿਸ ਕਾਰਨ ਸਰਹੱਦ 'ਤੇ ਤਾਇਨਾਤ ਬੀਐਸਐਫ਼ ਦੇ ਤਿੰਨ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਉਨ੍ਹਾਂ ਵਿਚੋਂ ਇਕ ਜਵਾਨ ਦਾ ਪੈਰ ਧਮਾਕੇ ਨਾਲ ਬਿਲਕੁਲ ਖ਼ਤਮ ਹੋ ਗਿਆ ਅਤੇ 2 ਹੋਰ ਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ਼ ਦੇ ਉੱਚ ਅਧਿਕਾਰੀ ਅਤੇ ਹੋਰ ਪੁਲਿਸ ਕਰਮਚਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।