ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਲਾਇਆ ਧਰਨਾ
Published : May 9, 2018, 11:55 am IST
Updated : May 9, 2018, 11:55 am IST
SHARE ARTICLE
Strike by Ranked  Four Government Employees Union
Strike by Ranked Four Government Employees Union

ਅੱਜ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਾਥੀ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਕਲਾਸ ....

ਮੋਗਾ: ਅੱਜ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਾਥੀ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਕਲਾਸ ਫ਼ੋਰ ਕਰਮਚਾਰੀਆਂ ਦੀ ਹਾਜ਼ਰੀ 'ਚ ਬੀਤੇ ਦਿਨੀਂ ਦੋ ਮਹਿਲਾ ਕਲਾਸ ਫ਼ੋਰ ਕਰਮਚਾਰੀਆਂ ਨਾਲ ਮਾੜਾ ਵਤੀਰਾ ਵਰਤਣ ਦੇ ਰੋਸ ਵਜੋਂ ਡਾ. ਅਸ਼ੀਸ਼ ਕੁਮਾਰ ਬੱਚਿਆਂ ਦੇ ਮਾਹਰ ਵਿਰੁਧ ਧਰਨਾ ਲਗਾਇਆ ਗਿਆ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਓ.ਪੀ.ਡੀ. ਬਲਾਕ 'ਚ ਤੈਨਾਤ ਡਾਕਟਰ ਦਾ ਵਤੀਰਾ ਬਹੁਤ ਨਿੰਦਣਯੋਗ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

Strike by Ranked  Four Government Employees UnionStrike by Ranked Four Government Employees Union

ਡਾਕਟਰਾਂ ਵਲੋਂ ਯੂਨੀਅਨ ਆਗੂਆਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀ ਕੀਤੀ ਜਾ ਰਹੀ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਡਾਕਟਰ ਦਾ ਵਤੀਰਾ ਕਿੰਨਾ ਮਾੜਾ ਹੈ। ਇਸ ਧਰਨੇ 'ਚ ਹਰੀ ਬਹਾਦੁਰ ਜ਼ਿਲ੍ਹਾ ਜਨਰਲ ਸਕੱਤਰ, ਪ੍ਰਕਾਸ਼ ਚੰਦ ਦੌਲਤਪੁਰਾ ਜ਼ਿਲ੍ਹਾ ਜੁਆਇੰਟ ਸਕੱਤਰ, ਅਸ਼ੋਕ ਗਿੱਲ ਮੋਗਾ ਜ਼ਿਲ੍ਹਾ ਸਕੱਤਰ, ਕਾਲਾ ਸਿੰਘ ਵਾਈਸ ਪ੍ਰਧਾਨ, ਮਲਕੀਤ ਸਿੰਘ ਗਿੱਲ ਕੈਸ਼ੀਅਰ, ਪ੍ਰੇਮ ਕਟਾਰੀਆ, ਹੀਰਾ ਲਾਲ, ਹਰਪ੍ਰੀਤ ਸਿੰਘ ਸਿੱਧੂ, ਬਲਵੀਰ ਕੌਰ, ਅਮਰੀਕ ਕੌਰ, ਗੁਰਪ੍ਰੀਤ ਕੌਰ, ਗੀਤਾ ਰਾਣੀ, ਮਨੀਸ਼ ਕੁਮਾਰ, ਜਗਜੀਤ ਕੌਰ, ਚਮਕੌਰ ਸਿੰਘ, ਰਮੇਸ਼ ਕੁਮਾਰ, ਕੁਲਵੰਤ ਸਿੰਘ, ਜਸਪ੍ਰੀਤ ਜੱਸੀ, ਗਿਆਨ ਚੰਦ, ਬਲਜੀਤ ਕੌਰ ਜਨਰਲ ਸੈਕਟਰੀ ਆਦਿ ਹਾਜ਼ਰ ਸਨ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement