
ਕਸ਼ਮੀਰੀਆਂ ਦੀ ਸਿਹਤ ਜਾਂਚ ਤੋਂਂ ਬਾਅਦ ਬਸਾਂ ਵਿਚ ਘਰ ਪਹੁੰਚਾਇਆ
ਚੰਡੀਗੜ੍ਹ, 8 ਮਈ (ਤਰੁਣ ਭਜਨੀ): ਕੋਰੋਨਾ ਮਾਹਾਮਰੀ ਸ਼ਹਿਰ ਵਿਚ ਕਰਫਿਊ ਕਾਰਨ ਫਸੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਬੱਸਾਂ ਰਾਹੀ ਉਨ੍ਹਾਂ ਦੇ ਮੂਲ ਰਾਜ ਪਹੁੰਚਾਇਆ ਗਿਆ।
ਸੈਕਟਰ 17 ਵਿਚ ਬੱਸਾਂ ਵਿਚ ਬੈਠਾਉਣ ਤੋਂ ਪਹਿਲਾਂ ਡਾਕਟਰਾਂ ਨੇ ਜੰਮੂ ਕਸ਼ਮੀਰ ਜਾਣ ਵਾਲੇ ਹਰੇਕ ਵਿਦਿਆਰਥੀ ਦੇ ਸਿਹਤ ਦੀ ਜਾਂਚ ਕੀਤੀ। ਇਸਦੇ ਲਈ ਵਿਸੇਸ਼ ਤੌਰ ਤੇ ਡਾਕਟਰਾਂ ਦੀ ਟੀਮ ਨੇ ਉਨ੍ਹਾ ਦਾ ਚੈਕਅਪ ਕੀਤਾ।
ਇਸ ਦੌਰਾਨ ਪੁਲਿਸ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਉਚਤ ਦੂਰੀ ਬਣਾਏ ਰੱਖਣ ਦਾ ਪ੍ਰਬੰਧ ਕੀਤਾ ਗਿਆ ਅਤੇ ਸੁਰਖਿਅਤ ਬੱਸਾਂ ਵਿਚ ਬੈਠਾਂਇਆ। ਇਸਤੋਂ ਪਹਿਲਾਂ ਉਤਰਾਖੰਡ ਦੇ ਵਿਦਿਆਰਥੀਆਂ ਅਤੇ ਉਥੇ ਦੇ ਮੂਲ ਨਿਵਾਸੀਆਂ ਨੂੰ ਵੀ ਉਨ੍ਹਾ ਦੇ ਘਰ ਤਕ ਬੱਸਾਂ ਰਾਹੀ ਪਹੁੰਚਾਇਆ ਗਿਆ ਸੀ।