ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਨੇ ਹੀ ਇਕ ਦੂਜੇ ਦੀ ਬਾਂਹ ਫੜੀ ਪਰ ਸਰਕਾਰ ਨੰਬਰਬਣਾਉਦੀ ਰਹੀ: ਨਕਈ
Published : May 9, 2020, 10:27 pm IST
Updated : May 9, 2020, 10:27 pm IST
SHARE ARTICLE
0
0

ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਨੇ ਹੀ ਇਕ ਦੂਜੇ ਦੀ ਬਾਂਹ ਫੜੀ ਪਰ ਸਰਕਾਰ ਨੰਬਰ ਬਣਾਉਦੀ ਰਹੀ: ਨਕਈ

ਬਠਿੰਡਾ/ਦਿਹਾਤੀ, 9 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਨਕਈ ਨੇ ਰਾਮਪੁਰਾ ਅਪਣੇ ਗ੍ਰਹਿ ਵਿਖੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ਲੋੜਵੰਦ ਲੋਕਾਂ ਲਈ ਨਾ ਕੀਤੇ ਪੂਰਨ ਪ੍ਰਬੰਧਾਂ ਲਈ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸੂਬੇ ਉਪਰ ਆਰਥਿਕ ਅਤੇ ਬਿਮਾਰੀ ਸੰਕਟ ਆ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਲੋਕਾਂ ਲਈ ਜਰੂਰੀ ਰਾਸ਼ਨ ਅਤੇ ਦਵਾਈਆ ਮੁਹੱਈਆ ਕਰਵਾਉਣੀਆ ਵਾਜਿਬ ਨਹੀ ਸਮਝੀਆ ਜਦਕਿ ਮਹਾਂਮਾਰੀ ਦੋਰਾਨ ਲੋਕ ਸਰਕਾਰ ਖਿਲਾਫ ਸੜਕਾਂ ਉਪਰ ਆ ਜਾਣ ਲਈ ਮਜਬੂਰ ਹੋ ਗਏ ਹਨ। ਅਕਾਲੀ ਆਗੂ ਨਕਈ ਨੇ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਕਾਂਗਰਸੀ ਆਗੂਆ ਨੇ ਮਹਾਂਮਾਰੀ ਦੋਰਾਨ ਵੀ ਸਿਆਸਤ ਕਰਨੀ ਨਹੀ ਛੱਡੀ ਪਿੰਡਾਂ ਅੰਦਰ ਹੇਠਲੇ ਪੱਧਰ 'ਤੇ ਵੰਡਿਆ ਜਾਣ ਵਾਲਾ ਅਨਾਜ ਵੀ ਅਪਣੇ ਚਹੇਤਿਆਂ ਨੂੰ ਵੰਡ ਕੇ ਸਿਆਸਤ ਚਮਕਾਈ।11

ਜਿਸ ਕਾਰਨ ਹੀ ਲੋਕਾਂ ਅੰਦਰ ਕਾਂਗਰਸ ਸਰਕਾਰ ਅਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ। ਉਨ੍ਹਾਂ ਮਹਾਂਮਾਰੀ ਦੋਰਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਵਲੋਂ ਲੋੜਵੰਦਾਂ ਦੀ ਮੱਦਦ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੋਖੀ ਘੜੀ ਵੇਲੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੇ ਹੀ ਇਕ ਦੂਜੇ ਦੀ ਬਾਂਹ ਫੜ ਕੇ ਆਪਿਸੀ ਭਾਈਚਾਰਕ ਸਾਂਝ ਨੂੰ ਨਿਭਇਆ ਹੈ ਪਰ ਅਫਸੋਸ ਫੇਲ ਹੋਈ ਕਾਂਗਰਸ ਸਰਕਾਰ ਦੇ ਨੁੰਮਾਇੰਦੇ ਬਿਨ੍ਹਾਂ ਵਜਾਂ ਹੀ ਅਪਣੀ ਪਿੱਠ ਥਪਥਪਾ ਰਹੇ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਕੇਂਦਰ ਸਰਕਾਰ ਵੱਲੋ ਵੀ ਭੇਜਿਆ ਅਨਾਜ ਅਤੇ ਦਾਲ ਅਜੇ ਤੱਕ ਲੋਕਾਂ ਨੂੰ ਨਹੀ ਮਿਲਿਆ। ਜਿਸ ਕਾਰਨ ਲੋਕਾਂ ਦੇ ਦਿਲਾਂ ਵਿਚ ਸਰਕਾਰ ਪ੍ਰਤੀ ਰੋਹ ਹੈ। ਉਨ੍ਹਾਂ ਸਰਕਾਰ ਦੇ ਨੁੰਮਾਇਦਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਵੇਲੇ ਸਿਆਸੀ ਰੋਟੀਆ ਸੇਕਣ ਦੀ ਥਾਂ ਲੋੜਵੰਦ ਦੀ ਮੱਦਦ ਕਰਨ ਤਾਂ ਜੋ ਦੇਸ਼ ਵਾਂਗ ਸੂਬੇ ਉਪਰ ਆਇਆ ਸੰਕਟ ਵੀ ਟਲ ਸਕੇ। ਇਸ ਮੋਕੇ ਉਨ੍ਹਾਂ ਦੇ ਨਿੱਜੀ ਸਹਾਇਕ ਵੀ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement