
ਲੋਕਾਂ ਨੂੰ ਦਾਰੂ ਦੀ ਨਹੀਂ, ਦਵਾ ਤੇ ਰਾਸ਼ਨ ਦੀ ਜ਼ਰੂਰਤ : ਮਲਕਪੁਰ
ਡੇਰਾਬੱਸੀ, 8 ਮਈ (ਗੁਰਜੀਤ ਈਸਾਪੁਰ) : ਡੇਰਾਬੱਸੀ ਵਿਖੇ ਅੱਜ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਦੀ ਅਗਵਾਈ ਹੇਠ ਸ਼ਰਾਬ ਦੇ ਠੇਕੇ ਦੇ ਸਾਹਮਣੇ ਲੋੜਵੰਦਾਂ ਲਈ ਦੁਧ ਅਤੇ ਬਰੈਡਾਂ ਦਾ ਲੰਗਰ ਲਗਾਇਆ ਗਿਆ।
ਉਨ੍ਹਾਂ ਇਹ ਲੰਗਰ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਵਿਰੋਧ 'ਚ ਲਗਾਇਆ। ਮਲਕਪੁਰ ਨੇ ਕਿਹਾ ਕਿ ਜਿੱਥੇ ਅੱਜ ਪੰਜਾਬ ਵਿਚ ਲੋਕ ਅੰਨ-ਪਾਣੀ ਬਿਨਾਂ ਤਰਸ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਸੱਦਾ ਦਿਤਾ ਹੈ।
ਮਨਜੀਤ ਸਿੰਘ ਮਲਕਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਅਤੇ ਦਵਾਈਆਂ ਪੁੱਜਦੀਆਂ ਕਰੇ।
ਇਸ ਮੌਕੇ ਲੰਗਰ ਸੇਵਾ ਦੌਰਾਨ ਰਵਿੰਦਰ ਸਿੰਘ ਰਵੀ ਭਾਂਖਰਪੁਰ ਪ੍ਰਧਾਨ ਯੂਥ ਅਕਾਲੀ ਦਲ ਡੇਰਾਬੱਸੀ ਦਿਹਾਤੀ, ਤਰਨਬੀਰ ਸਿੰਘ ਟਿੰਮੀ ਪੂਨੀਆਂ ਪ੍ਰਧਾਨ ਯੂਥ ਅਕਾਲੀ ਡੇਰਾਬੱਸੀ ਸਹਿਰੀ, ਜਗਜੀਤ ਸਿੰਘ ਚੌਂਦਹੇੜੀ ਪ੍ਰਧਾਨ ਯੂਥ ਅਕਾਲੀ ਦਲ ਲਾਲੜੂ ਸਹਿਰੀ ਆਦਿ ਹਾਜ਼ਰ ਸਨ।