ਪੰਜਾਬ ’ਚ ਆਕਸੀਜਨ ਮੁੱਕਣ ਕੰਢੇ, ਸਥਿਤੀ ਬਣ ਸਕਦੀ ਹੈ ਬਹੁਤ ਗੰਭੀਰ
Published : May 9, 2021, 8:31 am IST
Updated : May 9, 2021, 8:31 am IST
SHARE ARTICLE
Oxygen Cylinders
Oxygen Cylinders

10000 ਤੋਂ ਵਧ ਪੀੜਤ ਵਿਅਕਤੀ ਆਕਸੀਜਨ ’ਤੇ, ਸਿਰਫ਼ 10 ਘੰਟੇ ਦੀ ਆਕਸੀਜਨ ਬਾਕੀ

ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੁੱਝ ਘੰਟਿਆਂ ਦੀ ਆਕਸੀਜਨ ਹੀ ਬਚੀ ਹੈ ਅਤੇ ਇਹ ਖ਼ਤਮ ਹੋਣ ਬਾਅਦ ਸਥਿਤੀ ਬਹੁਤ ਗੰਭੀਰ ਬਣ ਸਕਦੀ ਹੈ। ਕੇਂਦਰ ਨੇ ਜਲਦੀ ਆਕਸੀਜਨ ਨਾ ਭੇਜੀ ਤਾਂ ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋ ਸਕਦੈ ਜਿਸ ਕਰ ਕੇ ਆਕਸੀਜਨ ਦੇ ਐਮਰਜੈਂਸੀ ਪ੍ਰਬੰਧ ਦੀ ਲੋੜ ਹੈ।

Oxygen containerOxygen

ਇਹ ਦੋਸ਼ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਨਹੀਂ ਲਾਇਆ ਬਲਕਿ ਪੰਜਾਬ ਦੇ ਆਕਸੀਜਨ ਕੰਟਰੋਲ ਰੂਮ ਦੇ ਇੰਚਾਰਜ ਅਜੋਏ ਸ਼ਰਮਾ ਨੇ ਇਹ ਗੱਲ ਖ਼ੁਦ ਦੱਸੀ ਹੈ। ਉਨ੍ਹਾਂ ਦਸਿਆ ਕਿ ਸਿਰਫ਼ 10 ਘੰਟੇ ਦੀ ਆਕਸੀਜਨ ਬਾਕੀ ਹੈ ਤੇ ਹੋਰ ਆਕਸੀਜਨ ਆਉਣ ’ਚ ਦੇਰੀ ਹੋਈ ਤਾਂ ਸਥਿਤੀ ਬਹੁਤ ਗੰਭੀਰ ਬਣ ਜਾਵੇਗੀ।

oxygenoxygen

21 ਅਪ੍ਰੈਲ ਨੂੰ ਤਿੰਨ ਹਜ਼ਾਰ ਵਿਅਕਤੀ ਆਕਸੀਜਨ ’ਤੇ ਸਨ ਪਰ ਹੁਣ ਇਹ ਗਿਣਤੀ 10 ਹਜ਼ਾਰ ਤੋਂ ਟੱਪ ਚੁੱਕੀ ਹੈ। 30 ਅਪ੍ਰੈਲ ਤਕ 203.8 ਮੀਟਰਕ ਟਨ ਆਕਸੀਜਨ ਦੀ ਲੋੜ ਸੀ ਜੋ 7 ਮਈ ਤਕ ਵਧ ਕੇ 256.8 ਮੀਟਰਕ ਟਨ ਤਕ ਪਹੁੰਚ ਗਈ ਹੈ। ਕੰਟਰੋਲ ਰੂਮ ਅਨੁਸਾਰ ਮਾਲਵਾ ਤੇ ਮਾਝਾ ਖੇਤਰ ’ਚ ਇਸ ਸਮੇਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਵਧ ਰਹੀ ਹੈ।

Oxygen CylindersOxygen Cylinders

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement