ਪਾਕਿਸਤਾਨ: ਪਹਿਲੀ ਵਾਰ ਕਿਸੇ ਹਿੰਦੂ ਔਰਤ ਨੇ ਪਾਸ ਕੀਤੀ ਕੇਂਦਰੀ ਸਰਬਉੱਚ ਸੇਵਾ ਪ੍ਰੀਖਿਆ
Published : May 9, 2021, 12:42 am IST
Updated : May 9, 2021, 12:42 am IST
SHARE ARTICLE
image
image

ਪਾਕਿਸਤਾਨ: ਪਹਿਲੀ ਵਾਰ ਕਿਸੇ ਹਿੰਦੂ ਔਰਤ ਨੇ ਪਾਸ ਕੀਤੀ ਕੇਂਦਰੀ ਸਰਬਉੱਚ ਸੇਵਾ ਪ੍ਰੀਖਿਆ

ਸਨਾ ਰਾਮਚੰਦ ਨੇ ਟਵੀਟ ਕੀਤਾ, 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ'

ਇਸਲਾਮਾਬਾਦ, 8 ਮਈ : ਪਾਕਿਸਤਾਨ ਵਿਚ ਪੇਂਡੂ ਇਲਾਕੇ ਦੀ ਰਹਿਣ ਵਾਲੀ ਮਹਿਲਾ ਨੇ ਇਕ ਉਚ ਪ੍ਰੀਖਿਆ ਵਿਚ ਬਾਜ਼ੀ ਮਾਰੀ ਹੈ | ਇਹ ਜਿੱਤ ਇਸ ਲਈ ਅਹਿਮ ਹੈ ਕਿਉਂਕਿ ਪਾਕਿਸਤਾਨ ਵਿਚ ਪਹਿਲੀ ਵਾਰ ਕਿਸੇ ਹਿੰਦੂ ਮਹਿਲਾ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ | ਦਰਅਸਲ ਪਹਿਲੀ ਵਾਰ ਕਿਸੇ ਹਿੰਦੂ ਔਰਤ ਨੇ ਦੇਸ਼ ਦੀ ਵੱਕਰੀ ਕੇਂਦਰੀ ਸਰਬਉਚ ਸੇਵਾ ਪ੍ਰੀਖਿਆ ਪਾਸ ਕੀਤੀ ਹੈ | ਇਸ ਦੇ ਨਾਲ ਹੀ ਇਸ ਹਿੰਦੂ ਔਰਤ ਦੀ ਪਾਕਿਸਤਾਨ ਪ੍ਰਬੰਧਕੀ ਸੇਵਾ ਵਿਚ ਚੋਣ ਹੋ ਗਈ ਹੈ | 
   ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਦੇ ਪੇਂਡੂ ਇਲਾਕੇ ਦੀ ਰਹਿਣ ਵਾਲੀ ਸਨਾ ਰਾਮਚੰਦ ਐਮ.ਬੀ.ਬੀ.ਐਸ. ਡਾਕਟਰ ਹਨ | ਉਹ ਸੀ.ਐਸ.ਐਸ. ਪ੍ਰੀਖਿਆ ਪਾਸ ਕਰਨ ਵਾਲੇ 221 ਉਮੀਦਵਾਰਾਂ ਵਿਚ ਸ਼ਾਮਲ ਹੈ | 18,253 ਉਮੀਦਵਾਰਾਂ ਨੇ ਇਹ ਲਿਖਤੀ ਪ੍ਰੀਖਿਆ ਦਿਤੀ ਸੀ, ਜਿਸ ਵਿਚ ਡਿਟੇਲਡ ਮੈਡੀਕਲ ਐਗਜ਼ਾਮ, ਸਾਈਕੋਲੌਜੀਕਲ ਐਗਜ਼ਾਮ ਅਤੇ ਇੰਟਰਵਿਊ ਮਗਰੋਂ ਅੰਤਮ ਨਤੀਜੇ ਜਾਰੀ ਕੀਤੇ ਗਏ ਹਨ | ਨਤੀਜਾ ਐਲਾਨ ਹੋਣ ਤੋਂ ਬਾਅਦ ਸਨਾ ਰਾਮਚੰਦ ਨੇ ਟਵੀਟ ਕੀਤਾ,''ਵਾਹਿਗੁਰੂ ਜੀਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ'' | ਇਸ ਦੇ ਨਾਲ ਹੀ ਲਿਖਿਆ ਕਿ ਮੈਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅੱਲਾਹ ਦੀ ਮਿਹਰ ਨਾਲ ਮੈਂ ਸੀ.ਐਸ.ਐਸ. 2020 ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਪੀ.ਏ.ਐਸ. ਲਈ ਮੇਰੀ ਚੋਣ ਹੋ ਗਈ ਹੈ | ਇਸ ਦਾ ਪੂਰਾ ਕ੍ਰੈਡਿਟ ਮੇਰੇ ਮਾਤਾ-ਪਿਤਾ ਨੂੰ  ਜਾਂਦਾ ਹੈ | ਸਨਾ ਰਾਮਚੰਦ ਪਹਿਲੀ ਹਿੰਦੂ ਔਰਤ ਹੈ ਜਿਸ ਦੀ ਸੀ.ਐਸ.ਐਸ. ਦੀ ਪ੍ਰੀਖਿਆ ਦੇ ਬਾਅਦ ਪੀ.ਏ.ਐਸ. ਲਈ ਚੋਣ ਹੋਈ ਹੈ | ਸਨਾ ਨੇ ਸਿੰਧ ਸੂਬੇ ਦੇ ਚੰਦਕਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਕੀਤਾ ਅਤੇ ਸਿਵਲ ਹਸਪਤਾਲ ਕਰਾਚੀ ਵਿਚ ਹਾਊਸ ਜੌਬ ਪੂਰੀ ਕੀਤੀ | ਫਿਲਹਾਲ ਉਹ ਸਿੰਧ ਇੰਸਟੀਚਿਊਟ ਆਫ ਯੂਰੋਲੌਜੀ ਐਂਡ ਟ੍ਰਾਂਸਪੋਰਟ ਤੋਂ ਇਸ ਦੀ ਪੜ੍ਹਾਈ ਕਰ ਰਹੀ ਹੈ ਅਤੇ ਜਲਦ ਹੀ ਇਕ ਸਰਜਨ ਬਣਨ ਵਾਲੀ ਹੈ |        (ਏਜੰਸੀ)

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement