
ਪੁਲਿਸ ਨੇ ਦੋਸ਼ੀ ਖ਼ਿਲਾਫ਼ ਧਾਰਾ 302 ਅਤੇ 307 ਅਧੀਨ ਕੇਸ ਦਰਜ ਕੀਤਾ ਸੀ ਪਰ ਦੋਸ਼ੀ ਉਦੋਂ ਤੋਂ ਫਰਾਰ ਸੀ ਅਤੇ ਹੁਣ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕਾਹਨੂੰਵਾਨ : ਆਪਣੀ ਹੀ ਚਚੇਰੀ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਭੈਣੀ ਮੀਆਂ ਖਾਂ ਪੁਲਿਸ ਨੇ ਵਾਰਦਾਤ ਤੋਂ ਚਾਰ ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਪਿੰਡ ਨਵੀਆਂ ਬਾਗੜੀਆਂ ’ਚ ਜ਼ਮੀਨੀ ਵਿਵਾਦ ਦੇ ਚੱਲਦੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਸੁਰਜੀਤ ਸਿੰਘ ਨਿਵਾਸੀ ਨਵੀਂ ਬਾਗੜੀਆਂ ਨੇ ਆਪਣੀ ਚਚੇਰੀ ਭੈਣ ਨੂੰ ਟਰੈਕਟਰ ਦੇ ਹੇਠਾਂ ਦੇ ਕੇ ਮਾਰ ਦਿੱਤਾ ਸੀ। ਜਿਸ ਸਬੰਧੀ ਭੈਣੀ ਮੀਆਂ ਖਾਂ ਪੁਲਿਸ ਨੇ ਦੋਸ਼ੀ ਖ਼ਿਲਾਫ਼ ਧਾਰਾ 302 ਅਤੇ 307 ਅਧੀਨ ਕੇਸ ਦਰਜ ਕੀਤਾ ਸੀ ਪਰ ਦੋਸ਼ੀ ਉਦੋਂ ਤੋਂ ਫਰਾਰ ਸੀ ਅਤੇ ਹੁਣ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਹੈ।
Arrested
ਦੱਸ ਦਈਏ ਕਿ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਵੀਆਂ ਬਾਗੜੀਆਂ ਵਿਖੇ ਵਾਰਦਾਤ 5 ਮਈ ਨੂੰ ਉਸ ਸਮੇਂ ਹੋਈ ਜਦੋਂ ਜ਼ਮੀਨ ਦੀ ਵੱਟ ਵਾਹੁਣ ਮੌਕੇ ਰੋਕੇ ਜਾਣ ’ਤੇ ਚਚੇਰੇ ਭਰਾ ਨੇ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਦਿੱਤਾ। ਦਰਅਸਲ ਸਾਬਕਾ ਫੌਜੀ ਅਮਰਜੀਤ ਸਿੰਘ ਪੁੱਤਰ ਕੁੰਕਣ ਸਿੰਘ ਵਾਸੀ ਨਵੀਆਂ ਬਾਗੜੀਆਂ ਦਾ ਆਪਣੇ ਹੀ ਪਰਿਵਾਰ ’ਚ ਲੱਗਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਬਾਗੜੀਆਂ ਨਾਲ ਜ਼ਮੀਨ ਦੀ ਵੱਟ ਦਾ ਝੱਗੜਾ ਚੱਲ ਰਿਹਾ ਸੀ, ਜਿਸ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੰਚਾਇਤ ਸਮੇਤ ਦੋ ਦਿਨ ਪਹਿਲਾਂ ਜ਼ਮੀਨ ਦੀ ਵੱਟ ਪਾ ਕੇ ਝਗੜਾ ਖ਼ਤਮ ਕਰ ਦਿੱਤਾ ਸੀ
Crime
ਪਰ 5 ਮਈ ਨੂੰ ਸਵੇਰੇ 7 ਵਜੇ ਦੇ ਕਰੀਬ ਜਦੋਂ ਅਮਰਜੀਤ ਸਿੰਘ ਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਨਵੀਆਂ ਬਾਗੜੀਆਂ ਨੇ ਆਪਣੇ ਟਰੈਕਟਰ ਨਾਲ ਝਗੜੇ ਵਾਲੀ ਪਾਈ ਹੋਈ ਜ਼ਮੀਨੀ ਵੱਟ ਨੂੰ ਵਾਹੁਣ ਲੱਗਾ ਪਿਆ ਤਾਂ ਉਸ ਮੌਕੇ ਸਾਬਕਾ ਫੌਜੀ ਅਮਰਜੀਤ ਸਿੰਘ ਨੇ ਆਪਣੇ ਪਰਿਵਾਰ ਨਾਲ ਨੌਜਵਾਨ ਕੁੜੀ ਸੁਮਨਪ੍ਰੀਤ ਕੌਰ ਸਮੇਤ ਮਨਪ੍ਰੀਤ ਸਿੰਘ ਨੂੰ ਜ਼ਮੀਨ ਦੀ ਵੱਟ ਵਾਹੁਣ ਤੋਂ ਰੋਕਿਆ।
ਇਸ ਦੌਰਾਨ ਮਨਪ੍ਰੀਤ ਸਿੰਘ ਨੇ ਟਰੈਕਟਰ ਹੇਠਾਂ ਸੁਮਨਪ੍ਰੀਤ ਕੌਰ ਨੂੰ ਦੇ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਕੁੜੀ ਨੂੰ ਜ਼ਖਮੀ ਹਾਲਤ ਵਿਚ ਜਦੋਂ ਉਸ ਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।