ਸੁਪਰੀਮ ਕੋਰਟ ਨੇ ਬਣਾਈ ਟਾਸਕ ਫ਼ੋਰਸ
Published : May 9, 2021, 12:39 am IST
Updated : May 9, 2021, 12:39 am IST
SHARE ARTICLE
image
image

ਸੁਪਰੀਮ ਕੋਰਟ ਨੇ ਬਣਾਈ ਟਾਸਕ ਫ਼ੋਰਸ


ਨਵੀਂ ਦਿੱਲੀ, 8 ਮਈ : ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ | ਕੋਰੋਨਾ ਦੌਰਾਨ ਦੇਸ਼ ਦੇ ਬਹੁਤੇ ਰਾਜ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ | ਸੁਪਰੀਮ ਕੋਰਟ ਵੀ ਇਸ 'ਤੇ ਨਿਰੰਤਰ ਨਜ਼ਰ ਰੱਖ ਰਹੀ ਹੈ | ਇਸ ਦੌਰਾਨ ਹੁਣ ਸੁਪਰੀਮ ਕੋਰਟ ਨੇ ਸਨਿਚਰਵਾਰ ਨੂੰ  ਰਾਜਾਂ ਵਿਚ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਅਲਾਟਮੈਂਟ ਲਈ 12 ਮੈਂਬਰੀ ਰਾਸਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ | ਅਦਾਲਤ ਨੇ ਅਪਣੇ ਆਦੇਸ਼ ਵਿਚ ਕਿਹਾ ਕਿ ਇਹ ਟਾਸਕ ਫੋਰਸ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਅਤੇ ਜਾਣਕਾਰੀ ਲੈਣ ਲਈ ਸੁਤੰਤਰ ਹੋਵੇਗੀ | ਫ਼ੋਰਸ ਅਪਣੇ ਕੰਮ ਕਰਨ ਦੇ ਤਰੀਕੇ ਅਤੇ ਪ੍ਰਕਿਰਿਆ ਨੂੰ  ਤਿਆਰ ਕਰਨ ਲਈ ਵੀ ਆਜ਼ਾਦ ਹੋਵੇਗੀ | ਸੁਪਰੀਮ ਕੋਰਟ ਦੁਆਰਾ ਗਠਤ ਰਾਸ਼ਟਰੀ ਟਾਸਕ ਫੋਰਸ ਦੇ 12 ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿਤਾ ਗਿਆ ਹੈ |  ਇਹ ਫ਼ੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ 


ਸਨਿਚਵਾਰ ਨੂੰ  ਕੇਸ ਦੀ ਸੁਣਵਾਈ ਕਰਦਿਆਂ ਲਿਆ |    
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ  ਲੋੜੀਂਦੀ ਸਹਾਇਤਾ ਮੁਹਈਆ ਕਰਾਉਣ ਦੇ ਨਿਰਦੇਸ਼ ਦਿਤੇ ਹਨ ਅਤੇ ਕਿਹਾ ਹੈ ਕਿ ਸਾਰੇ ਹਿੱਸੇਦਾਰ (ਰਾਜ ਸਰਕਾਰ ਤੋਂ ਲੈ ਕੇ ਹਸਪਤਾਲਾਂ ਤਕ) ਨੂੰ  ਹਰ ਸਥਿਤੀ ਵਿਚ ਸਹਿਯੋਗ ਦੇਣਾ ਚਾਹੀਦਾ ਹੈ | ਇਸ ਟਾਸਕ ਫੋਰਸ ਦੀ ਸ਼ੁਰੂਆਤੀ ਮਿਆਦ ਛੇ ਮਹੀਨੇ ਨਿਰਧਾਰਤ ਕੀਤੀ ਗਈ ਹੈ | ਇਸ ਦੀ ਅਗਵਾਈ ਪਛਮੀ ਬੰਗਾਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਬਕਾ ਉਪ ਕੁਲਪਤੀ ਡਾ. ਭਾਬਤੋਸ਼ ਵਿਸ਼ਵਾਸ਼ ਕਰਨਗੇ |     
ਬੈਂਚ ਨੇ ਕਿਹਾ ਕਿ ਟਾਸਕ ਫੋਰਸ ਦੇ ਮੈਂਬਰਾ ਵਿਚ ਡਾ: ਭਾਬਤੋਸ਼ ਵਿਸਵਾਸ ਤੋਂ ਇਲਾਵਾ ਸਰ ਗੰਗਾਰਾਮ ਦਿੱਲੀ ਦੇ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਡਾ.ਦਵੇਂਦਰ ਸਿੰਘ ਰਾਣਾ, ਨਾਰਾਇਣ ਹੈਲਥਕੇਅਰ ਦੇ ਚੇਅਰਮੈਨ ਅਤੇ ਕਾਰਜਕਾਰੀ ਡਾਇਰੈਕਟਰ ਡਾ ਦੇਵੀ ਪ੍ਰਸਾਦ ਸ਼ੈਟੀ, ਕਿ੍ਸਚਨ ਮੈਡੀਕਲ ਕਾਲਜ, ਵੇਲੌਰ ਦੇ ਪ੍ਰੋਫੈਸਰ ਡਾ: ਗਗਨਦੀਪ ਕੰਗ ਅਤੇ ਕਿ੍ਸਚੀਅਨ ਮੈਡੀਕਲ ਕਾਲਜ, ਵੇਲੌਰ ਦੇ ਡਾਇਰੈਕਟਰ ਡਾ: ਜੇ ਵੀ ਪੀਟਰ ਸ਼ਾਮਲ ਹੋਣਗੇ |
ਟਾਸਕ ਫੋਰਸ ਦੇ ਪੰਜ ਹੋਰ ਮੈਂਬਰਾਂ ਵਿਚ ਮੇਦਾਂਤਾ ਹਸਪਤਾਲ ਅਤੇ ਹਾਰਟ ਇੰਸਟੀਚਿਊਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ: ਨਰੇਸ ਤ੍ਰੇਹਨ,  ਕਿ੍ਟੀਕਲ ਕੇਅਰ ਮੈਡੀਸਨ ਅਤੇ ਆਈਸੀਯੂ, ਫੋਰਟਿਸ ਹਸਪਤਾਲ, ਮੁਲੁੰਦ (ਮੁੰਬਈ, ਮਹਾਰਾਸਟਰ) ਦੇ ਡਾਇਰੈਕਟਰ ਡਾ. ਰਾਹੁਲ ਪੰਡਿਤ, ਅਤੇ ਸਰ ਗੰਗਾ ਰਾਮ ਹਸਪਤਾਲ ਵਿਖੇ ਸਰਜੀਕਲ ਗੈਸਟ੍ਰੋਐਨਟੋਲੋਜੀ ਅਤੇ ਕਿਡਨੀ ਟਰਾਂਸਪਲਾਂਟ ਵਿਭਾਗ ਦੇ ਚੇਅਰਮੈਨ ਡਾ: ਸੌਮਿਤਰਾ ਰਾਵਤ ਹੋਣਗੇ |    (ਏਜੰਸੀ)

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement