ਅਮਰੀਕਾ 'ਚ ਬੇਘਰੇ ਲੋਕ ਫ਼ੁਟਪਾਥਾਂ 'ਤੇ ਮਰ ਰਹੇ ਨੇ....
Published : May 9, 2022, 6:52 am IST
Updated : May 9, 2022, 6:52 am IST
SHARE ARTICLE
image
image

ਅਮਰੀਕਾ 'ਚ ਬੇਘਰੇ ਲੋਕ ਫ਼ੁਟਪਾਥਾਂ 'ਤੇ ਮਰ ਰਹੇ ਨੇ....

 


200 ਫ਼ੀ ਸਦੀ ਤੋਂ ਵੀ ਵੱਧ ਮੌਤਾਂ
ਵਾਸ਼ਿੰਗਟਨ, 8 ਮਈ : ਦੁਨੀਆਂ ਦੇ ਸੱਭ ਤੋਂ ਅਮੀਰ ਦੇਸ਼ ਵਿਚ ਗ਼ਰੀਬੀ ਸੰਕਟ ਪੈਦਾ ਹੋ ਗਿਆ ਹੈ | ਕੋਰੋਨਾ ਮਹਾਮਾਰੀ ਵਿਚਕਾਰ ਅਮਰੀਕਾ ਦੇ ਲਾਸ ਏਾਜਲਸ ਕਾਊਾਟੀ ਵਿਚ ਪਿਛਲੇ ਸਾਲ ਹਰ ਰੋਜ਼ ਔਸਤਨ 5 ਬੇਘਰੇ ਲੋਕਾਂ ਦੀ ਜਾਨ ਚਲੀ ਗਈ | ਬੇਘਰੇ ਲੋਕਾਂ 'ਤੇ ਕੀਤੇ ਗਏ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ | ਅਧਿਐਨ ਰਿਪੋਰਟ ਦੀ ਸਹਿ-ਲੇਖਕ ਮਾਰੀਆ ਰੇਵਨ ਅਨੁਸਾਰ ਮੌਤ ਦੇ ਅਜਿਹੇ ਅੰਕੜੇ ਯੁੱਧ ਦੌਰਾਨ ਵੀ ਸਾਹਮਣੇ ਨਹੀਂ ਆਉਂਦੇ ਹਨ |
ਲਾਸ ਏਾਜਲਸ ਕਾਉਂਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 287 ਬੇਘਰੇ ਲੋਕਾਂ ਨੇ ਫ਼ੁਟਪਾਥ 'ਤੇ ਆਖ਼ਰੀ ਸਾਹ ਲਿਆ | 24 ਸੜਕਾਂ 'ਤੇ ਅਤੇ 72 ਲੋਕ ਸੜਕ ਕਿਨਾਰੇ ਮਿ੍ਤਕ ਪਾਏ ਗਏ | ਅਮਰੀਕੀ ਸ਼ਹਿਰਾਂ ਵਿਚ ਬੇਘਰੇ ਲੋਕਾਂ ਦੀਆਂ ਮੌਤਾਂ ਇਕ ਮਹਾਮਾਰੀ ਦਾ ਰੂਪ ਧਾਰਨ ਕਰ ਰਹੀਆਂ ਹਨ |
ਮਰਨ ਵਾਲਿਆਂ ਵਿਚ 50 ਤੋਂ 60 ਸਾਲ ਦੀ ਉਮਰ ਦੇ ਨਾਗਰਿਕਾਂ ਦੀ ਗਿਣਤੀ ਜ਼ਿਆਦਾ ਹੈ | ਕੋਰੋਨਾ ਦੇ ਦੌਰ ਦੌਰਾਨ ਵੀ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਬੇਘਰੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ | ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਸਮੱਸਿਆ ਵਲ ਧਿਆਨ ਨਹੀਂ ਦਿਤਾ |

ਆਸਟਿਨ, ਡੇਨਵਰ, ਨੈਸ਼ਵਿਲ, ਸਾਲਟ ਲੇਕ ਸਿਟੀ, ਸੈਨ ਫ਼ਰਾਂਸਿਸਕੋ ਵਰਗੇ ਸ਼ਹਿਰਾਂ ਵਿਚ ਬੇਘਰੇ ਲੋਕਾਂ ਦੀ ਮੌਤ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ | ਲਾਸ ਏਾਜਲਸ ਕਾਊਾਟੀ ਵਿਚ 2015 ਤੋਂ 2020 ਤਕ ਬੇਘਰੇ ਲੋਕਾਂ ਦੀ ਮੌਤ ਦਰ ਵਿੱਚ 200 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ | ਇਸ ਦਾ ਮੁੱਖ ਕਾਰਨ ਫ਼ੈਂਟਾਨਾਈਲ ਡਰੱਗ ਦੱਸਿਆ ਜਾਂਦਾ ਹੈ | ਇਸ ਤੋਂ ਇਲਾਵਾ ਸ਼ਰਾਬ, ਕੜਾਕੇ ਦੀ ਠੰਢ ਅਤੇ ਦਿਲ ਦੇ ਰੋਗ ਵੀ ਮੌਤ ਦਰ ਵਿਚ ਵਾਧੇ ਦੇ ਕਾਰਨ ਹੋ ਸਕਦੇ ਹਨ | ਇਸ ਦੇ ਨਾਲ ਹੀ ਲਾਸ ਏਾਜਲਸ ਕਾਊਾਟੀ ਵਿਚ ਉਨ੍ਹਾਂ ਦੀ ਆਬਾਦੀ ਵਿੱਚ ਵੀ 50 ਫ਼ੀ ਸਦੀ ਦਾ ਵਾਧਾ ਹੋਇਆ ਹੈ | ਜ਼ਿਆਦਾਤਰ ਬੇਘਰੇ ਲੋਕਾਂ ਦੀ ਉਮਰ 50 ਸਾਲ ਤੋਂ ਵੱਧ ਹੈ, ਜਿਸ ਕਾਰਨ ਬੀਮਾਰੀ ਉਨ੍ਹਾਂ ਨੂੰ  ਜਲਦੀ ਘੇਰ ਲੈਂਦੀ ਹੈ |
ਕੈਲੀਫ਼ੋਰਨੀਆ ਸੂਬੇ ਦੀ ਸਰਕਾਰ ਨੇ ਪਿਛਲੇ ਸਾਲ ਬੇਘਰੇ ਲੋਕਾਂ ਦੇ ਵਿਕਾਸ 'ਤੇ 92,160 ਕਰੋੜ ਰੁਪਏ ਖ਼ਰਚ ਕੀਤੇ | ਲਾਸ ਏਾਜਲਸ ਕਾਉਂਟੀ ਨੇ 2017 ਤੋਂ ਹੁਣ ਤਕ 78,000 ਬੇਘਰੇ ਲੋਕਾਂ ਨੂੰ  ਰਿਹਾਇਸ਼ ਦਿਤੀ | ਇਸ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਬੇਘਰੇ ਲੋਕਾਂ ਦੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਜਿਥੇ ਹਰ ਰੋਜ਼ 207 ਬੇਘਰੇ ਲੋਕਾਂ ਨੂੰ  ਘਰ ਦਿਤੇ ਜਾ ਰਹੇ ਹਨ, ਉਥੇ ਹਰ ਰੋਜ਼ 227 ਲੋਕ ਬੇਘਰ ਹੋ ਰਹੇ ਹਨ | (ਏਜੰਸੀ)

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement