ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਲੱਗੇ ਖ਼ਾਲਿਸਤਾਨ ਦੇ ਝੰਡੇ
Published : May 9, 2022, 6:46 am IST
Updated : May 9, 2022, 6:46 am IST
SHARE ARTICLE
image
image

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਲੱਗੇ ਖ਼ਾਲਿਸਤਾਨ ਦੇ ਝੰਡੇ


ਦੋਸ਼ੀਆਂ ਨੂੰ  ਜਲਦੀ ਹੀ ਕਾਬੂ ਕਰ ਲਿਆ ਜਾਵੇਗਾ: ਜੈਰਾਮ ਠਾਕੁਰ

ਧਰਮਸ਼ਾਲਾ, 8 ਮਈ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਖ਼ਾਲਿਸਤਾਨ ਦੇ ਝੰਡੇ ਲਟਕਾਏ ਜਾਣ ਅਤੇ ਇਸ ਦੀਆਂ ਕੰਧਾਂ 'ਤੇ ਕੁੱਝ ਇਤਰਾਜ਼ਯੋਗ ਨਾਹਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਵਿਧਾਨ ਸਭਾ ਦੇ ਮੁੱਖ ਗੇਟ ਨੰਬਰ ਇਕ ਦੇ ਬਾਹਰ ਇਹ ਝੰਡੇ ਲਟਕੇ ਮਿਲੇ ਜਿਨ੍ਹਾਂ ਨੂੰ  ਹੁਣ ਪ੍ਰਸ਼ਾਸਨ ਨੇ ਹਟਾ ਦਿਤਾ ਹੈ |
ਕਾਂਗੜਾ ਦੇ ਐਸ.ਪੀ. ਕੁਸ਼ਲ ਸ਼ਰਮਾ ਨੇ ਕਿਹਾ, ''ਇਹ ਘਟਨਾ ਦੇਰ ਰਾਤ ਜਾਂ ਅੱਜ ਸਵੇਰੇ ਹੋਈ ਹੋਵੇਗੀ | ਅਸੀਂ ਵਿਧਾਨ ਸਭਾ ਗੇਟ ਤੋਂ ਖ਼ਾਲਿਸਤਾਨੀ ਝੰਡੇ ਹਟਾ ਦਿਤੇ ਹਨ | ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ |'' ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ  ਜਲਦ ਹੀ ਫੜ ਲਿਆ ਜਾਵੇਗਾ | ਜੈਰਾਮ ਠਾਕੁਰ ਨੇ ਟਵੀਟ ਕੀਤਾ, ''ਮੈਂ ਰਾਤ ਦੇ ਹਨੇਰੇ 'ਚ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਗੇਟ 'ਤੇ ਖ਼ਾਲਿਸਤਾਨ ਦੇ ਝੰਡੇ ਲਾਉਣ ਦੀ ਕਾਇਰਾਨਾ ਘਟਨਾ ਦੀ ਨਿੰਦਾ ਕਰਦਾ ਹਾਂ | ਉਥੇ ਸਿਰਫ਼ ਵਿਧਾਨ ਸਭਾ ਦਾ ਸਰਦ ਰੁਤ ਸੈਸ਼ਨ ਆਯੋਜਤ ਹੁੰਦਾ ਹੈ, ਅਤੇ ਇਸ ਲਈ ਸਿਰਫ਼ ਉਸੇ ਸਮੇਂ ਦੌਰਾਨ ਸਖ਼ਤ ਸੁਰੱਖਿਆ ਵਿਵਸਥਾ ਦੀ ਲੋੜ ਹੁੰਦੀ ਹੈ |''
ਮੁੱਖ ਮੰਤਰੀ ਨੇ ਕਿਹਾ, ''ਹਿਮਾਚਲ ਖ਼ੁਸ਼ਹਾਲ ਰਾਜ ਹੈ ਅਤੇ ਇਥੇ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ | ਧਰਮਸ਼ਾਲਾ 'ਚ ਹੋਈ ਘਟਨਾ ਦੇ ਦੋਸ਼ੀ ਜਿਥੇ ਵੀ ਹੋਣਗੇ ਉਨ੍ਹਾਂ ਨੂੰ  ਛੇਤੀ ਫੜ ਲਿਆ ਜਾਵੇਗਾ | ਉਨ੍ਹਾਂ ਲੋਕਾਂ ਦਾ ਇਹ ਕਾਇਰਾਨਾ ਦੌਰ ਹੁਣ ਵਧ ਨਹੀਂ ਚਲੇਗਾ | ਯਕੀਨੀ ਤੌਰ 'ਤੇ ਇਸ ਘਟਨਾ ਨੂੰ  ਅੰਜ਼ਾਮ ਦੇਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ |''
ਸਥਾਨਕ ਵਿਧਾਇਕ ਵਿਸ਼ਾਲ ਨਹਿਰੀਆ ਨੇ ਇਸ ਘਟਨਾ ਨੂੰ  ਘਿਣਾਉਣੀ ਅਤੇ ਰਾਤ ਦੇ ਹਨੇਰੇ ਵਿਚ ਕੀਤੀ ਗਈ ਕਾਇਰਤਾ ਵਾਲੀ ਕਾਰਵਾਈ ਕਰਾਰ ਦਿਤਾ |     ਵਿਧਾਇਕ ਨੇ ਕਿਹਾ, ''ਅਸੀਂ ਹਿਮਾਚਲ ਪ੍ਰਦੇਸ਼ ਦੇ ਲੋਕ ਅਤੇ ਸਾਰੇ ਭਾਰਤੀ ਖ਼ਾਲਿਸਤਾਨ ਦੇ ਸਮਰਥਕਾਂ ਦੀ ਕਿਸੇ ਵੀ ਧਮਕੀ ਤੋਂ ਨਹੀਂ ਡਰਦੇ |'' ਕਾਂਗਰਸ ਦੇ ਰਾਸ਼ਟਰੀ ਸਕੱਤਰ ਸੁਧੀਰ ਸ਼ਰਮਾ ਨੇ ਵੀ ਇਸ ਘਟਨਾ ਨੂੰ  ਮੰਦਭਾਗਾ ਦਸਿਆ ਹੈ |

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement