
ਜੇ ਭਗਵੰਤ ਮਾਨ ਨੇ ਕੰਮ ਕੀਤਾ ਤਾਂ ਮੈਂ ਜੈ-ਜੈਕਾਰ ਕਰਾਂਗਾ ਜੇ ਨਾ ਹੋਇਆ ਤਾਂ ਪਹਿਰੇਦਾਰੀ ਕਰਦਾ ਰਹਾਂਗਾ।
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ। ਦੋਵਾਂ ਦੀ ਮੁਲਾਕਾਤ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਚ ਕਰੀਬ 50 ਮਿੰਟ ਤੱਕ ਚੱਲੀ। ਨਵਜੋਤ ਸਿੱਧੂ ਬਾਹਰ ਆਉਣ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ ਤੇ ਬਾਹਰ ਆਉਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਗੱਦਾਰਾਂ ਦਾ ਸਮਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਨੂੰ ਸੀਐਮ ਮਾਨ ਤੋਂ ਬਹੁਤ ਉਮੀਦਾਂ ਹਨ। ਇਹ ਗੱਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸੀਆਂ ਸਨ, ਪਰ ਉਨ੍ਹਾਂ ਨੇ ਨਹੀਂ ਸੁਣੀ। ਸਿੱਧੂ ਨੇ ਕਿਹਾ ਕਿ ਜੇ ਭਗਵੰਤ ਮਾਨ ਨੇ ਕੰਮ ਕੀਤਾ ਤਾਂ ਮੈਂ ਜੈ-ਜੈਕਾਰ ਕਰਾਂਗਾ ਜੇ ਨਾ ਹੋਇਆ ਤਾਂ ਪਹਿਰੇਦਾਰੀ ਕਰਦਾ ਰਹਾਂਗਾ।
Navjot Singh Sidhu, Bhagwant mann
ਸਿੱਧੂ ਨੇ ਪਹਿਲਾਂ ਸੀ.ਐਮ ਮਾਨ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਮੈਂ ਇੱਥੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਇਆ ਹਾਂ। ਸੀਐਮ ਵਿਚ ਕੋਈ ਹਉਮੈ ਨਹੀਂ ਹੈ। ਜਿਵੇਂ ਉਹ 10-15 ਸਾਲ ਪਹਿਲਾਂ ਸੀ ਉਵੇਂ ਹੀ ਅੱਜ ਹੈ। ਹੋ ਸਕਦਾ ਹੈ ਕਿ ਇਸ ਤੋਂ ਵੱਧ ਨਿਮਰਤਾ ਵਾਲੇ ਹੋਣ। ਸਿੱਧੂ ਨੇ ਕਿਹਾ ਕਿ ਮੈਂ ਮਾਨ ਨੂੰ ਕਿਹਾ ਕਿ ਠੇਕੇਦਾਰੀ ਸਿਸਟਮ ਰਾਹੀਂ ਪੰਜਾਬ ਨੂੰ ਗਿਰਵੀ ਰੱਖਿਆ ਗਿਆ ਹੈ। ਨੇਤਾ ਇਸ ਸਿਸਟਮ ਦੇ ਪਿੱਛੇ ਖੜ੍ਹੇ ਹਨ। ਇਹ ਮੇਰੀ ਨਿੱਜੀ ਲੜਾਈ ਨਹੀਂ ਸੀ, ਸਗੋਂ ਸਿਸਟਮ ਦੇ ਖਿਲਾਫ਼ ਸੀ, ਜੋ ਅੱਜ ਵੀ ਜਾਰੀ ਹੈ। ਮੈਂ ਕਿਹਾ ਕਿ ਜਿਸ ਦਿਨ ਰੇਤ ਦੀ ਠੇਕੇਦਾਰੀ ਖ਼ਤਮ ਕਰ ਦਿੱਤੀ, ਲੀਡਰ ਡਿੱਗ ਜਾਵੇਗਾ। ਜਿਸ ਦਿਨ ਰੇਟ ਤੈਅ ਹੋ ਜਾਵੇਗਾ, ਸਭ ਠੀਕ ਹੋ ਜਾਵੇਗਾ।
Navjot Sidhu
ਸਿੱਧੂ ਨੇ ਕਿਹਾ ਕਿ ਅਸੀਂ ਸ਼ਰਾਬ ਤੋਂ 25 ਹਜ਼ਾਰ ਕਰੋੜ ਕਮਾ ਸਕਦੇ ਹਾਂ। ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਐਲ1 ਲਾਇਸੈਂਸ ਕਿਸ ਕੋਲ ਹੈ। ਕਿਹੜਾ ਲੀਡਰ ਚੋਰੀਆਂ ਤੇ ਡਾਕਾ ਮਾਰਦਾ ਸੀ। ਇਸ ਲਾਇਸੈਂਸ ਤੋਂ ਹੀ ਸਰਕਾਰ 10 ਹਜ਼ਾਰ ਕਰੋੜ ਕਮਾ ਸਕਦੀ ਹੈ। ਸਿੱਧੂ ਨੇ ਕਿਹਾ ਕਿ ਮੈਂ ਸੀਐਮ ਨੂੰ ਕੇਬਲ ਦਾ ਏਕਾਧਿਕਾਰ ਤੋੜਨ ਲਈ ਕਿਹਾ ਹੈ। ਮਰਜ਼ੀ ਨਾਲ ਕਿਤੇ ਵੀ ਤਾਰਾਂ ਪਾਈਆਂ ਜਾ ਰਹੀਆਂ ਹਨ। ਕੇਬਲ ਨਾਲ ਕੀ ਹੋ ਰਿਹਾ ਹੈ? ਇਸ ਲਈ ਮਨਮਰਜ਼ੀ ਕੀਤੀ ਜਾ ਰਹੀ ਹੈ। ਇਹ ਸਭ ਬੰਦ ਹੋਣਾ ਚਾਹੀਦਾ ਹੈ।
ਸਿੱਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਮਿਆਰੀ ਟੈਂਡਰ ਸਿਸਟਮ ਬਣਾਉਣ ਲਈ ਕਿਹਾ ਹੈ। ਜੋ ਮੁੱਖ ਮੰਤਰੀ ਦੇ ਅੰਡਰ ਹੋਵੇ। ਸਥਿਤੀ ਇਹ ਹੈ ਕਿ ਕਾਨੂੰਨ ਤਾਂ ਵਿਧਾਇਕਾਂ ਨੇ ਹੀ ਬਣਾਉਣਾ ਸੀ ਪਰ ਕੰਪਨੀਆਂ ਵੱਲੋਂ ਬਣਾਇਆ ਜਾ ਰਿਹਾ ਹੈ। ਸਿੱਧੂ ਦੀ ਸੀਐਮ ਮਾਨ ਨਾਲ ਮੁਲਾਕਾਤ ਅਤੇ ਉਨ੍ਹਾਂ ਦੀ ਤਾਰੀਫ਼ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਕਾਂਗਰਸ 'ਚ ਸਿੱਧੂ ਦੀ ਹਾਲਤ ਠੀਕ ਨਹੀਂ ਹੈ। ਹੁਣ ਕਾਂਗਰਸ 'ਚ ਉਹਨਾਂ 'ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਇਸ ਨਾਲ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਸਿੱਧੂ ਮੁੜ ਪਾਰਟੀ ਬਦਲ ਸਕਦੇ ਹਨ।