ਪੰਜਾਬ ਦੇ ਲੋਕਾਂ ਨੇ ਝਾੜੂ ਫੜ ਕੇ ਕਲੇਸ਼ ਪਾ ਲਿਆ ਜੋ ਕਿ ਹੁਣ ਲੰਮਾ ਪਾਉਣਾ ਚਾਹੁੰਦੇ ਨੇ : ਚਰਨਜੀਤ ਸਿੰਘ ਚੰਨੀ
Published : May 9, 2023, 1:00 pm IST
Updated : May 9, 2023, 1:00 pm IST
SHARE ARTICLE
Chanarjit Singh Channi
Chanarjit Singh Channi

ਕਿਹਾ, ਸੀ.ਆਰ.ਐਫ਼ ਦਾ ਪੰਜਾਬ ਵਿਚ ਆਉਣਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਸਹੀ ਨਹੀਂ ਚਲ ਰਹੀ

ਜਲੰਧਰ (ਨਵਜੋਤ ਧਾਲੀਵਾਲ, ਵੀਰਪਾਲ ਕੌਰ): ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਤੇ ਜਲੰਧਰ ਵਿਚ ਰੈਲੀਆਂ ਕਰ ਕੇ ਅਪਣਾ-ਅਪਣਾ ਜ਼ੋਰ ਦਿਖਾ ਰਹੀਆਂ ਹਨ। ਇਸੇ ਤਰ੍ਹਾਂ ਹੀ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਵਿਚ ਅਪਣੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ ਜਿਸ ਦੌਰਾਨ ਉਨ੍ਹਾਂ ਨਾਲ ਰੋਜ਼ਾਨਾ ਸਪੋਕਸਮੈਨ ਨੇ ਖ਼ਾਸ ਗੱਲਬਾਤ ਕੀਤੀ।

ਸਵਾਲ : ਕੀ ਲਗਦਾ ਹੈ ਕਿ ਕਾਂਗਰਸ ਇਸ ਵਾਰ ਇਸ ਚੋਣ ਨੂੰ ਜਿੱਤ ਸਕੇਗੀ ਜਾਂ ਕੀ ਮਾਹੌਲ ਹੈ?
ਜਵਾਬ :
ਜਦੋਂ ਤਕ ਮੈਂ ਜਲੰਧਰ ਵਿਚ ਨਹੀਂ ਆਇਆ ਸੀ ਤਾਂ ਲਗਦਾ ਸੀ ਕਿ ਸਰਕਾਰ ਹੈ ਤਾਂ ਹੋਰ ਕੋਈ ਨਹੀਂ ਜਿੱਤ ਸਕੇਗਾ ਪਰ ਜਦੋਂ ਮੈਂ ਜਲੰਧਰ ਪਹੁੰਚਿਆ ਤਾਂ ਪਤਾ ਲੱਗਾ ਕਿ ਇਥੋਂ ਦੇ ਲੋਕ ਤਾਂ ਸਰਕਾਰ ਤੋਂ ਬਹੁਤ ਅੱਕੇ ਪਏ ਹਨ। ਸਾਰੇ ਪੰਜਾਬ ਦੀ ਹੀ ਨਬਜ਼ ਇਹੀ ਕਹਿ ਰਹੀ ਹੈ ਕਿ ਲੋਕ ਸਰਕਾਰ ਤੋਂ ਬਹੁਤ ਦੁਖੀ ਹਨ।
ਸਵਾਲ : ਜਿਵੇਂ ਤੁਸੀਂ ਕਿਹਾ ਕਿ ਲੋਕ ਸਰਕਾਰ ਤੋਂ ਦੁਖੀ ਹਨ ਤੇ ਕੀ ਕਾਂਗਰਸ ਨੂੰ ਵੋਟ ਪਾਉਣ ਦਾ ਕਾਰਨ ਇਹੀ ਰਹੇਗਾ ਕਿ ਸਰਕਾਰ ਤੋਂ ਲੋਕ ਦੁਖੀ ਹਨ ਜਾਂ ਕੋਈ ਹੋਰ ਕਾਰਨ ਵੀ ਹੈ?
ਜਵਾਬ:
ਦੇਖੋ ਜੋ ਮੈਂ 111 ਦਿਨ ਮੁੱਖ ਮੰਤਰੀ ਰਿਹਾ ਹਾਂ ਤੇ ਉਸ ਸਮੇਂ ਦੌਰਾਨ ਜੋ ਕੰਮ ਸਾਡੀ ਸਰਕਾਰ ਦੁਆਰਾ ਕੀਤੇ ਗਏ ਹਨ, ਉਨ੍ਹਾਂ ਦੀ ਲੋਕ ਬਹੁਤ ਤਾਰੀਫ਼ ਕਰ ਰਹੇ ਹਨ। ਉਸ ਸਮੇਂ ਦੌਰਾਨ ਜੋ ਬਿਜਲੀ ਦੇ ਬਿਲ ਮੁਆਫ਼ ਹੋਏ, ਪਾਣੀ ਦੇ ਬਿਲ ਮੁਆਫ਼ ਹੋਏ ਤੇ ਉਸ ਸਮੇਂ ਦੌਰਾਨ ਜੋ ਲਾਲ ਲਕੀਰ ਵਾਲੀ ਸਕੀਮ ਚਲਾਈ ਸੀ, ਮੇਰਾ ਘਰ ਮੇਰੇ ਨਾਮ ਸਕੀਮ ਚਲਾਈ ਸੀ, ਉਹ ਲੋਕਾਂ ਨੂੰ ਬਹੁਤ ਪਸੰਦ ਆਈ ਸੀ ਤੇ ਇਸ ਸੱਭ ਨੂੰ ਜਲੰਧਰ ਦੇ ਲੋਕਾਂ ਨੇ ਵੀ ਬਹੁਤ ਪਸੰਦ ਕੀਤਾ ਸੀ ਤੇ ਇਸੇ ਕਰ ਕੇ ਹੀ ਜਲੰਧਰ ਵਿਚ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ ਹੈ।
ਸਵਾਲ: ਤੁਹਾਡੀ ਸਾਦਗੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਲੋਕਾਂ ਨੇ ਤੁਹਾਡਾ 111 ਦਿਨਾਂ ਵਿਚ ਸਾਥ ਵੀ ਦਿਤਾ ਪਰ ਵੋਟ ਰੂਪ ਵਿਚ 2022 ਵਿਚ ਤੁਹਾਡਾ ਸਾਥ ਕਿਉਂ ਨਹੀਂ ਦਿਤਾ ਗਿਆ?
ਜਵਾਬ:
ਉਸ ਸਮੇਂ ਹੁਣ ਦੀ ਸਰਕਾਰ ਨੇ ਇਕ ਨਾਹਰਾ ਦਿਤਾ ਸੀ ਕਿ ਤੁਸੀਂ ਕਾਂਗਰਸ ਵੀ ਦੇਖ ਲਏ, ਅਕਾਲੀ ਵੀ ਦੇਖ ਲਏ ਤੇ ਹੁਣ ਸਾਨੂੰ ਇਕ ਮੌਕਾ ਦੇ ਕੇ ਦੇਖੋ, ਉਸ ਨਾਹਰੇ ਦਾ ਵੀ ਕੋਈ ਤੋੜ ਨਹੀਂ ਸੀ ਤੇ ਇਹ ਨਾਹਰਾ ਵੀ ਲੋਕਾਂ ਦੇ ਦਿਮਾਗ ਵਿਚ ਘਰ ਕਰ ਗਿਆ ਕਿ ਕਿੰਨੇ ਸਮੇਂ ਦੇ ਕਾਂਗਰਸੀ ਹੀ ਹਨ ਤੇ ਇਸੇ ਕਰ ਕੇ ਲੋਕਾਂ ਨੇ ਇਨ੍ਹਾਂ ਨੂੰ 1 ਮੌਕਾ ਦਿਤਾ। ਜੋ ਹੁਣ ਪਿਛਲੇ 1 ਸਾਲ ਦਾ ਲੋਕਾਂ ਦਾ ਇਸ ਸਰਕਾਰ ਨਾਲ ਤਜ਼ਰਬਾ ਰਿਹਾ ਹੈ ਉਸ ਨਾਲ ਲੋਕ ਹੁਣ ਪਛਤਾ ਰਹੇ ਹਨ ਕਿ ਉਨ੍ਹਾਂ ਨੇ ਕਿੰਨੀ ਵੱਡੀ ਗ਼ਲਤੀ ਕਰ ਦਿਤੀ ਹੈ ਤੇ ਅਣਜਾਣ ਲੋਕਾਂ ਦੇ ਹੱਥਾਂ ਵਿਚ ਪੰਜਾਬ ਦੇ ਦਿਤਾ ਹੈ। ਸਰਕਾਰ ਦਿੱਲੀ ਤੋਂ ਚਲ ਰਹੀ ਹੈ ਤੇ ਜੇ ਇੱਦਾਂ ਹੀ ਰਿਹਾ ਤਾਂ ਫਿਰ ਪੰਜਾਬ ਦਾ ਕੀ ਬਣੇਗਾ।
ਸਵਾਲ: ਪਰ ਸਰਕਾਰ ਦਾ ਦਾਅਵਾ ਹੈ ਕਿ ਸਰਕਾਰ ਚਲ ਤਾਂ ਰਹੀ ਹੈ ਨਾ ਕੋਈ ਖੜੋਤ ਤਾਂ ਨਹੀਂ ਕਿਉਂਕਿ ਬਿਜਲੀ ਬਿਲ ਮੁਆਫ਼ ਹੋ ਗਏ ਹਨ, ਨੌਕਰੀਆਂ ਦੇ ਦਿਤੀਆਂ ਹਨ, ਨਿਯੁਕਤੀ ਪੱਤਰ ਵੀ ਦੇ ਦਿਤੇ ਹਨ?
ਜਵਾਬ:
ਅਸੀਂ ਵਿਧਾਨ ਸਭਾ ਵਿਚ ਚਿੱਠੀ ਰਾਹੀਂ ਸਰਕਾਰ ਤੋਂ ਜਵਾਬ ਮੰਗਿਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ 1 ਸਾਲ ਵਿਚ 5400 ਨੌਕਰੀਆਂ ਦਿਤੀਆਂ ਗਈਆਂ ਹਨ ਤੇ ਇਹ ਕਹਿ ਰਹੇ ਹਨ 28 ਹਜ਼ਾਰ ਨੌਕਰੀਆਂ ਦਿਤੀਆਂ ਹਨ। ਜੇ ਇਨ੍ਹਾਂ ਨੇ 28 ਹਜ਼ਾਰ ਨੌਕਰੀਆਂ ਵੀ ਦਿਤੀਆਂ ਨੇ ਤਾਂ 70 ਹਜ਼ਾਰ ਨੌਕਰੀਆਂ ਤਾਂ ਅਸੀਂ ਹੀ ਕੱਢੀਆਂ ਹੋਈਆਂ ਸੀ ਕਿਉਂਕਿ ਤੁਸੀਂ ਕੋਈ ਇਸ਼ਤਿਹਾਰ ਦੇਖਿਆ ਜਾਂ ਫਿਰ ਕੋਈ ਪੇਪਰ ਲਿਆ ਗਿਆ ਹੋਵੇ। ਜੋ ਪਿਛਲੀ ਸਰਕਾਰ ਦਾ ਪ੍ਰਾਜੈਕਟ ਚਲ ਰਿਹਾ ਸੀ ਉਸ ਨੂੰ ਵੀ ਪੂਰਾ ਕਰਨ ’ਤੇ ਇਨ੍ਹਾਂ ਨੇ 1 ਸਾਲ ਲਗਾ ਦਿਤਾ ਤੇ ਅਜੇ ਤਕ ਉਹ ਵੀ ਪੂਰਾ ਨਹੀਂ ਹੋਇਆ ਤੇ ਫਿਰ ਇਨ੍ਹਾਂ ਦੀ ਇਹ ਕੀ ਕਾਰਗੁਜ਼ਾਰੀ ਹੈ।
ਸਰਕਾਰ ਤਾਂ ਇੱਦਾਂ ਚਲੀ ਜਾਣੀ ਹੈ ਪਰ ਹੋ ਕੀ ਰਿਹਾ ਹੈ ਪੰਜਾਬ ਵਿਚ ਆਏ ਦਿਨ ਕਤਲ ਹੋ ਜਾਂਦੇ ਹਨ, ਕਿਤੇ ਕਿਸੇ ਪਿੰਡ ਕੋਈ ਮਰ ਜਾਂਦਾ ਹੈ ਤੇ ਕਿਤੇ ਕਿਸੇ ਪਿੰਡ, ਪੰਜਾਬ ਵਿਚ ਸੀਆਰਪੀ ਆ ਚੁੱਕੀ ਹੈ ਤੇ ਸੀਆਰਪੀ ਦਾ ਆਉਣਾ ਹੀ ਇਹ ਸਿੱਧ ਕਰਦਾ ਹੈ ਕਿ ਪੰਜਾਬ ਵਿਚ ਮਾਹੌਲ ਠੀਕ ਨਹੀਂ ਤੇ ਇਨ੍ਹਾਂ ਤੋਂ ਸਰਕਾਰ ਚਲ ਨਹੀਂ ਰਹੀ।
ਸਵਾਲ: ਸਰਕਾਰ ਕਹਿ ਰਹੀ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਭਿ੍ਰਸ਼ਟਾਚਾਰ ਦੇ ਕੇਸਾਂ ਦਾ ਸਾਹਮਣੇ ਕਰ ਰਹੇ ਹਨ ਤੇ ਇਹ ਕਿਸ ਮੂੰਹ ਨਾਲ ਵੋਟ ਮੰਗਣਗੇ?
ਜਵਾਬ:
ਕੇਸ ਤਾਂ ਇਹ ਹੀ ਬਣਾ ਰਹੇ ਹਨ, ਉਹ ਝੂਠੇ ਨੇ ਜਾਂ ਸੱਚੇ ਇਹ ਅਦਾਲਤ ਨੇ ਦੇਖਣਾ ਹੈ। ਪਰ ਇਨ੍ਹਾਂ ਦੇ ਕੀ ਹੋ ਰਿਹਾ ਹੈ। ਇਨ੍ਹਾਂ ਦਾ ਪੀਏ ਫੜ ਲਿਆ ਤੇ ਵਿਧਾਇਕ ਕਹਿੰਦਾ, ਮੇਰਾ ਪੀਏ ਹੀ ਨਹੀਂ ਹੈ। ਉਸ ਤੋਂ ਬਾਅਦ ਇਕ ਦਾ ਪਿਉ 10 ਲੱਖ ਰੁਪਏ ਲੈਂਦਾ ਫੜ ਲਿਆ ਤੇ ਉਹ ਕਹਿੰਦਾ ਇਹ ਮੇਰਾ ਪਿਉ ਹੀ ਨਹੀਂ ਹੈ। ਇਨ੍ਹਾਂ ਦੀ ਸਰਕਾਰ ਵਿਚ ਤੁਸੀਂ ਕੁਰੱਪਸ਼ਨ ਦਾ ਹਾਲ ਦੇਖੋ। ਬਾਕੀ ਦੋ ਮੰਤਰੀਆਂ ਨੂੰ ਇਨ੍ਹਾਂ ਨੇ ਆਪ ਕੱਢ ਦਿਤਾ, ਜਿਹੜੇ ਇਨ੍ਹਾਂ ਦੇ ਨਾਲ ਮਿਲ ਕੇ ਨਹੀਂ ਚਲ ਰਹੇ। ਇਹ ਉਨ੍ਹਾਂ ਨੂੰ ਫੜ ਰਹੇ ਹਨ, ਜੇ ਤੁਸੀਂ ਸਾਰਿਆਂ ਦੇ ਪਿੱਛੇ ਬੰਦੇ ਲਗਾਉ ਤਾਂ ਦੇਖਿਆ ਜਾਵੇਗਾ ਕਿ ਇਨ੍ਹਾਂ ਦੇ ਸਾਰੇ ਮੰਤਰੀ ਵਿਧਾਇਕ ਕੁਰੱਪਸ਼ਨ ਕਰ ਰਹੇ ਨੇ।
ਸਵਾਲ: ਜਿਹੜੀਆਂ ਖਾਮੀਆਂ ਤੁਸੀਂ ਸਰਕਾਰ ਵਿਚ ਕੱਢ ਰਹੇ ਹੋ ਉਸ ਦਾ ਫ਼ਾਇਦਾ ਕੌਣ ਲਵੇਗਾ?
ਜਵਾਬ :
ਕਾਂਗਰਸ ਨੂੰ ਤਾਂ ਲੋਕਾਂ ਨੇ ਫਿਰ ਤੋਂ ਅਪਣਾ ਲਿਆ ਹੈ ਤੇ ਹੁਣ ਲੋਕ ਇਕ ਵਾਰ ਫਿਰ ਕਾਂਗਰਸ ਨੂੰ ਹੀ ਲੈ ਕੇ ਆਉਣਾ ਚਾਹੁੰਦੇ ਹਨ ਤੇ ਇਹ ਤੁਹਾਨੂੰ ਆਉਣ ਵਾਲੇ 5-7 ਦਿਨਾਂ ਵਿਚ ਪਤਾ ਲੱਗ ਜਾਵੇਗਾ। ਲੋਕ ਸਮਝ ਰਹੇ ਨੇ ਕਿ ਇਹ ਉਨ੍ਹਾਂ ਨਾਲ ਠੱਗੀ ਹੋ ਗਈ ਹੈ ਤੇ ਜੇ ਕੋਈ ਵਾਰ-ਵਾਰ ਠੱਗਿਆ ਜਾਵੇ ਤਾਂ ਇਹੋ ਜਿਹੇ ਪੰਜਾਬੀ ਤਾਂ ਹੈ ਨਹੀਂ। ਇਸ ਲਈ ਲੋਕ ਹੁਣ ਦਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਝਾੜੂ ਫੜ ਕੇ ਕਲੇਸ਼ ਹੀ ਪਾ ਲਿਆ ਤੇ ਲੋਕ ਹੁਣ ਝਾੜੂ ਨੂੰ ਲੰਮਾ ਪਾਉਣਾ ਚਾਹੁੰਦੇ ਨੇ।
ਸਵਾਲ : ਇਸ ਹਲਕੇ ਦੇ 5 ਵਿਧਾਇਕ ਲੋਕ ਸਭਾ ਤੇ ਵਿਧਾਨ ਸਭਾ ਜਿੱਤੇ ਹੋਏ ਨੇ ਤੇ ਕੀ ਲਗਦਾ ਹੈ ਬਾਕੀ ਦੇ ਜੋ 4 ਨੇ ਉਹ ਵੀ ਨਾਲ ਆਉਣ ਨੂੰ ਤਿਆਰ ਹੋਣਗੇ?
ਜਵਾਬ:
ਦੇਖੋ ਇਨ੍ਹਾਂ ਕੋਲ ਕੋਈ ਵੀ ਉਮੀਦਵਾਰ ਹੀ ਨਹੀਂ ਸੀ, ਦੇਣ ਨੂੰ ਤੇ ਇਨ੍ਹਾਂ ਕੋਲ ਵਰਕਰ ਵੀ ਕਿੰਨੇ ਸੀ ਤੇ ਇਨ੍ਹਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਹੀ ਨਹੀਂ ਕੀਤਾ ਜੋ ਇਨ੍ਹਾਂ ਦੇ ਅਪਣੇ ਸੀ, ਜਿਸ ਨੂੰ ਇਹ ਕਹਿੰਦੇ ਸੀ ਕਿ ਇਹ ਕਾਂਗਰਸ ਦਾ ਚਿੱਕੜ ਹੈ ਤੇ ਹੁਣ ਉਸ ਨੂੰ ਇਹ ਚੰਗਾ ਸਮਝਦੇ ਨੇ।
ਸਵਾਲ: ਜ਼ਿਮਨੀ ਚੋਣ ਦਾ ਨਤੀਜਾ ਕੀ ਹੋਵੇਗਾ?
ਜਵਾਬ:
ਕਾਂਗਰਸ ਪਾਰਟੀ ਇਕਤਰਫ਼ਾ ਜਿੱਤ ਰਹੀ ਹੈ ਤੇ ਇਹੀ ਗੱਲ ਤੁਸੀਂ ਮੇਰੇ ਨਾਲ ਚੋਣ ਤੋਂ ਬਾਅਦ ਕਰ ਲਵੋ, ਤੁਹਾਨੂੰ ਦਿਖਾਵਾਂਗਾ।

Tags: #punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement