12500 ਪਿੰਡਾਂ ਦੇ 18000 ਛਪੜਾਂ ਦੀ ਸਫ਼ਾਈ ਜ਼ਰੂਰੀ : ਸੀਚੇਵਾਲ
Published : Jun 9, 2018, 4:11 am IST
Updated : Jun 9, 2018, 4:11 am IST
SHARE ARTICLE
Union Minister Vijay Sampla,  during the seminar
Union Minister Vijay Sampla, during the seminar

ਸਿਆਸਤਦਾਨਾਂ, ਬੁੱਧੀਜੀਵੀਆਂ, ਡਾਕਟਰਾਂ, ਸਮਾਜਕ ਕਾਰਜਕਰਤਾਵਾਂ, ਧਾਰਮਕ ਨੇਤਾਵਾਂ, ਕਾਨੂੰਨਦਾਨਾਂ, ਯੂਨੀਵਰਸਟੀ ਪ੍ਰੋਫ਼ੈਸਰਾਂ, ਪਿੰਡਾਂ ਨਾਲ ਜੁੜੇ ਵਰਕਰਾਂ........

ਚੰਡੀਗੜ੍ਹ,   (ਜੀ.ਸੀ. ਭਾਰਦਵਾਜ) : ਸਿਆਸਤਦਾਨਾਂ, ਬੁੱਧੀਜੀਵੀਆਂ, ਡਾਕਟਰਾਂ, ਸਮਾਜਕ ਕਾਰਜਕਰਤਾਵਾਂ, ਧਾਰਮਕ ਨੇਤਾਵਾਂ, ਕਾਨੂੰਨਦਾਨਾਂ, ਯੂਨੀਵਰਸਟੀ ਪ੍ਰੋਫ਼ੈਸਰਾਂ, ਪਿੰਡਾਂ ਨਾਲ ਜੁੜੇ ਵਰਕਰਾਂ, ਜੈਵਿਕ ਖੇਤੀ ਕਿਸਾਨਾਂ, ਨੌਜਵਾਨ ਪ੍ਰਬੰਧਕਾਂ ਤੇ ਗ਼ੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅੱਜ ਇਕ ਦਿਨਾ ਸੈਮੀਨਾਰ 'ਚ 'ਪਾਣੀ ਬਚਾਉ-ਕੁਦਰਤੀ ਸੋਮੇ ਗੰਧਲੇ ਨਾ ਕਰੋ' ਵਿਸ਼ੇ 'ਤੇ ਚਰਚਾ ਕਰ ਕੇ ਨਸੀਹਤ ਦਿਤੀ ਕਿ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰ ਕੇ ਇਸ ਵਡਮੁੱਲੀ ਕੁਦਰਤੀ ਦਾਤ ਦਾ ਬਚਾਅ ਕਰਨਾ ਪੈਣਾ ਹੈ।

ਇਸ ਸੈਮੀਨਾਰ 'ਚ ਦਿਤੇ ਅਪਣੇ ਕੂੰਜੀਵਤ ਭਾਸ਼ਣ 'ਚ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰਬਾਣੀ 'ਚ ਦਰਜ 'ਪਾਣੀ' ਸਬੰਧੀ ਸ਼ਬਦਾਂ ਨੂੰ  ਉਚਾਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਖ਼ੁਦ ਅੱਗੇ ਆ ਕੇ 'ਅਪਣੀ ਹੱਥੀਂ-ਅਪਣਾ ਕਾਰਜ ਸਵਾਰੀਏ' ਦੀ ਮਿਸਾਲ 'ਤੇ ਕਾਲੀ ਵੇਈਂ ਵਾਂਗ ਆਪ, ਗੰਦੇ ਦਰਿਆਵਾਂ ਦੀ ਸਫ਼ਾਈ 'ਚ ਜੁਟ ਜਾਣਾ ਚਾਹੀਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਹਰ ਮਦਦ ਵਾਸਤੇ ਸਰਕਾਰ ਵਲ ਝਾਕਣ ਦੀ ਥਾਂ, ਪਿੰਡਾਂ ਵਾਲਿਆਂ ਆਪ 12500 ਪਿੰਡਾਂ ਦੇ 18000 ਟੋਭਿਆਂ ਦੀ ਸਾਫ਼ ਸਫ਼ਾਈ ਕਰ ਕੇ ਆਉਂਦੀਆਂ ਬਰਸਾਤਾਂ 'ਚ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੀ ਸਮਰਥਾ ਵਧਾਉਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਵੀ ਤਾੜਨਾ ਕੀਤੀ ਕਿ ਜੇ ਵੇਈਂ ਦੇ ਪਾਣੀ ਦੀ ਸਾਫ਼-ਸਫ਼ਾਈ ਉਪਰੰਤ ਨਾਲ ਲਗਦੇ ਕਸਬਿਆਂ 'ਚ ਟ੍ਰੀਟਮੈਂਟ ਪਲਾਂਟ ਲਗਾਏ ਜਾ ਸਕਦੇ ਹਨ ਤਾਂ ਬੁੱਢੇ ਨਾਲੇ ਦੇ ਪਾਣੀ ਨੂੰ ਮੁੜ ਵਰਤੋਂ ਕਰਨ ਲਈ ਇਹ ਯੰਤਰ ਕਿਉੁਂ ਨਹੀਂ ਸਥਾਪਤ ਕੀਤੇ ਜਾ ਸਕਦੇ।

ਸੀਚੇਵਾਲ ਦਾ ਮੰਨਣਾ ਸੀ ਕਿ ਪਾਣੀ ਦੀ ਬੋਤਲ 20 ਰੁਪਏ ਪ੍ਰਤੀ ਲਿਟਰ ਦੇ ਰੇਟ ਨਾਲ ਵੇਚਣ ਵਾਲੀਆਂ ਕੰਪਨੀਆਂ ਹੀ ਕੁਦਰਤੀ ਪਾਣੀ ਨੂੰ ਗੰਧਲਾ ਕਰਨ ਦੀ ਸਾਜਿਸ਼ ਰਚਦੀਆਂ ਹਨ ਤਾਕਿ ਉਨ੍ਹਾਂ ਦਾ ਕਰੋੜਾਂ ਦਾ ਵਪਾਰ ਜਾਰੀ ਰਹੇ। ਪ੍ਰਸਿੱਧ ਇਤਿਹਾਸਕਾਰ ਡਾ. ਗੁਰਦਰਸ਼ਨ ਢਿੱਲੋਂ ਨੇ ਕਿਹਾ ਕਿ ਮੁਲਕ ਦੇ ਲਗਭਗ ਇਕ ਦਰਜਨ ਸੂਬਿਆਂ 'ਚ ਦਰਿਆਵਾਂ ਦੇ ਪਾਣੀਆਂ ਨੂੰ ਲੈ ਕੇ ਲੜਾਈ ਚੱਲੀ ਹੋਈ ਹੈ ਜਿਨ੍ਹਾਂ 'ਚ ਪੰਜਾਬ, ਹਰਿਆਣਾ, ਯੂ.ਪੀ., ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੜੀਸਾ, ਬਿਹਾਰ, ਗੁਜਰਾਤ ਸ਼ਾਮਲ ਹਨ।

ਜ਼ਿਆਦਾ ਪੇੜ-ਪੌਦੇ ਲਾਉਣ ਦੀ ਸਲਾਹ ਦਿੰਦੇ ਹੋਏ ਡਾ. ਢਿੱਲੋਂ ਨੇ ਕਿਹਾ ਇਕ ਦਰੱਖ਼ਤ ਸਾਲ 'ਚ 400 ਲਿਟਰ ਪਾਣੀ ਪੀਂਦਾ ਹੈ ਪਰ 1200 ਲਿਟਰ ਅਪਣੀਆਂ ਜੜ੍ਹਾਂ 'ਚ ਬਚਾ ਕੇ ਰਖਦਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਕਰਤਾ-ਧਰਤਾ ਤੇ ਪਿਛਲੇ 20 ਸਾਲ ਤੋਂ ਜੈਵਿਕ ਖੇਤੀ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਉਮੇਂਦਰ ਦੱਤ ਨੇ ਸਰਕਾਰ ਤੇ ਝੋਨਾ ਕਾਸ਼ਤ ਕਾਰਾਂ ਦੀ ਜੰਮ ਕੇ ਆਲੋਚਨਾ ਕੀਤੀ ਕਿ ਜ਼ਮੀਨ ਹੇਠਲਾ ਠੀਕ ਪਾਣੀ ਝੋਨੇ ਨੂੰ ਸਿੰਜਣ ਲਈ ਬੇਹਤਾਸ਼ਾ ਵਰਤ ਲਿਆ ਜਾਂਦਾ ਹੈ ਜਿਸ ਕਰ ਕੇ ਪੰਜਾਬ ਦੇ ਕੁਲ 148 ਬਲਾਕਾਂ 'ਚੋਂ 110 ਦਾ ਜ਼ਮੀਨੀ ਪਾਣੀ ਖ਼ਤਮ ਹੋਣ ਕਿਨਾਰੇ ਹੈ।

ਵਾਤਾਵਰਣ ਮਾਹਰ ਕਮਲਜੀਤ ਸਿੰਘ, ਸਾਬਕਾ ਵਾਈਸ ਚਾਂਸਲਰ ਡਾ. ਰੂਪ ਸਿੰਘ, ਅਰਥ ਸ਼ਾਸਤਰ ਦੇ ਗਿਆਤਾ ਡਾ. ਰਣਜੀਤ ਸਿੰਘ ਘੁੰਮਣ, ਸੈਨੇਟਰ ਪ੍ਰੋ. ਨਵਦੀਪ ਗੋਇਲ ਨੇ ਦੁਖੜਾ ਰੋਇਆ ਕਿ ਪੰਜਾਬ ਕੋਲ ਅਜੇ ਤਕ 'ਪਾਣੀ ਨੀਤੀ' ਨਹੀਂ ਹੈ ਅਤੇ ਨਾ ਹੀ ਇਸ ਦੇ ਪ੍ਰਬੰਧ ਲਈ ਕੋਈ ਵਿਸ਼ੇਸ਼ ਗਵਰਨਿੰਗ ਬਾਡੀ ਹੈ। ਪਾਣੀ ਦੀ ਫ਼ਜ਼ੂਲ ਵਰਤੋਂ ਹੋ ਰਹੀ ਹੈ। ਡਾ. ਘੁੰਮਣ ਨੇ ਦਸਿਆ ਨਾ ਸਿਆਸੀ ਨੇਤਾਵਾਂ ਨੂੰ, ਨਾ ਹੀ ਲੋਕਾਂ ਨੂੰ ਅਤੇ ਨਾ ਹੀ ਸਰਕਾਰਾਂ ਨੂੰ ਕੋਈ ਚਿੰਤਾ ਹੈ ਕਿ ਸੰਕਟ ਕਿੰਨਾ ਗੰਭੀਰ ਹੈ।

ਬਾਅਦ 'ਚ, ਬੀ.ਜੇ.ਪੀ. ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜੋਸ਼ੀ ਫ਼ਾਊਂਡੇਸ਼ਨ ਦੇ ਵਿਨੀਤ ਜੋਸ਼ੀ ਅਤੇ ਪੀ.ਜੀ.ਆਈ. ਦੇ ਡਾ. ਰਾਜੇਸ਼, ਪ੍ਰੋ. ਸਤਿਆ ਪ੍ਰਕਾਸ਼ ਪੱਤਰਕਾਰ ਅਮਿਤ, ਪ੍ਰੈੱਸ ਕਲੱਬ ਦੇ ਪ੍ਰਧਾਨ ਬਰਿੰਦਰ ਰਾਵਤ ਨੇ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਸ਼ੁਰੂਆਤ ਤੇ ਚੇਤੰਨਤਾ ਅਪਣੇ ਆਪ ਤੋਂ ਸ਼ੁਰੂ ਕਰ ਕੇ, ਅਪਣੇ ਪਰਵਾਰ, ਅਪਣੇ ਗਰੁੱਪ, ਸਮਾਜ ਅਤੇ ਸਕੂਲ ਕਾਲਜ ਸਮੇਤ ਸਾਰੇ ਦੇਸ਼ 'ਚ ਫੈਲਣ ਨਾਲ ਹੀ ਪਾਣੀ ਦਾ ਬਚਾਅ ਕੀਤਾ ਜਾ ਸਕਦਾ ਹੈ।

ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਨਿਚੋੜ ਕਢਦਿਆਂ ਕਿਹਾ ਕਿ ਪਾਣੀ ਦੇ ਬਚਾਅ ਅਤੇ ਇਸ ਦੀ ਸਾਂਭ ਸੰਭਾਲ ਬਾਰੇ ਲੋਕਾਂ ਦੀ ਮਾਨਸਿਕਤਾ ਜ਼ਰੂਰ ਹੀ ਬਦਲ ਰਹੀ ਹੈ ਅਤੇ ਲੋਕ ਸਰਕਾਰ ਦੁਆਰਾ ਦਿਤੇ ਨਿਰਦੇਸ਼ਾਂ ਦੀ ਪਾਲਣ ਕਰਨ ਵਲ ਚੱਲ ਪਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement