ਗ਼ਰੀਬ ਬੱਚਿਆਂ ਲਈ ਲਗਾਇਆ ਸਮਰ ਕੈਂਪ
Published : Jun 9, 2018, 5:23 am IST
Updated : Jun 9, 2018, 5:23 am IST
SHARE ARTICLE
Summer Camp  For Poor Children
Summer Camp For Poor Children

ਮੋਗਾ ਦੇ ਮਿਸਿਜ਼ ਪੰਜਾਬਣ ਫੈਸ਼ਨ ਬੁਟੀਕ ਮੋਗਾ ਵਲੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਾਰਡ ਨੰਬਰ 6 ਕਰਤਾਰ ਨਗਰ ਵਿੱਚ 3 ਦਿਨਾਂ ਸਮਰ ਕੈਂਪ ਲਗਾਇਆ ਗਿਆ.....

ਮੋਗਾ,   (ਕੁਲਵਿੰਦਰ ਸਿੰਘ) : ਮੋਗਾ ਦੇ ਮਿਸਿਜ਼ ਪੰਜਾਬਣ ਫੈਸ਼ਨ ਬੁਟੀਕ ਮੋਗਾ ਵਲੋਂ ਉਨ੍ਹਾਂ ਦੇ ਮੁੱਖ ਦਫ਼ਤਰ ਵਾਰਡ ਨੰਬਰ 6 ਕਰਤਾਰ ਨਗਰ ਵਿੱਚ 3 ਦਿਨਾਂ ਸਮਰ ਕੈਂਪ ਲਗਾਇਆ ਗਿਆ। ਇਸ ਸਮਰ ਕੈਂਪ ਵਿੱਚ ਡਾ. ਰਜਿੰਦਰ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ।
 

ਬੁਟੀਕ ਦੇ ਸੰਚਾਲਕ ਮੈਡਮ ਜਸਪ੍ਰੀਤ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਗਰੀਬ ਬੱਚੇ ਜੋ ਸਮਰ ਕੈਂਪ ਦੀਆਂ ਫੀਸਾਂ ਭਰਨ ਤੋਂ ਅਸਮਰੱਥ ਹਨ, ਉਨ੍ਹਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਗਿਆ, ਜਿਸ ਵਿੱਚ 70 ਤੋਂ 80 ਬੱਚਿਆਂ ਨੇ ਹਿੱਸਾ ਲਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਐਕਟਰੈਸ ਪੂਨਮ ਸੂਦ, ਗਾਇਕ ਹਰਜੀਤ ਸਿੱਧੂ, ਡਾ. ਰਜਿੰਦਰ ਕਮਲ, ਭਾਵਦੀਪ ਕੋਹਲੀ, ਮਿਸਿਜ਼ ਪੰਜਾਬਣ 2017 ਗੁਰਲੀਨ ਪੁਰੀ ਧਾਲੀਵਾਲ ਹਾਜ਼ਰ ਹੋਏ

ਅਤੇ ਉਨ੍ਹਾਂ ਨੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਫੋਕਟ ਵਸਤੂਆਂ ਦੀ ਵਰਤੋਂ ਨਾਲ ਰਚਨਾਤਮਕ ਚੀਜ਼ਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ, ਸਨੈਕਸ ਦਿੱਤੇ ਅਤੇ ਛਬੀਲ ਵੀ ਲਗਾਈ ਗਈ। ਮੈਡਮ ਜਸਪ੍ਰੀਤ ਢਿੱਲੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਤੇ ਗੁਰਪ੍ਰੀਤ ਗੁੰਬਰ, ਹਰਜੀਤ ਸਿੰਘ, ਮਨਜੀਤ ਸੈਣੀ, ਅਮਨ ਸੈਣੀ, ਰੁਪਿੰਦਰ ਰੱਖੜਾ, ਕਿਰਨ ਗਿੱਲ, ਕਮਲ ਕੰਡਾ, ਰਾਣਾ ਆਦਿ ਵੀ ਹਾਜ਼ਰ ਸਨ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement