10 ਜੂਨ ਨੂੰ ਹੈ ਬੱਚੇ ਦਾ ਜਨਮ ਦਿਨ
ਸੰਗਰੂਰ- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਇਕ ਪਿੰਡ ਵਿਚ ਚਾਰ ਦਿਨ ਪਹਿਲਾਂ 150 ਫੱਟ ਡੂੰਘੇ ਬੋਰਵੈਲ ਵਿਚ ਡਿੱਗੇ 2 ਸਾਲ ਦੇ ਬੱਚੇ ਨੂੰ ਬਚਾਉਣ ਦੇ ਲਈ ਐਤਵਾਰ ਨੂੰ 5 ਘੰਟੇ ਦੀ ਤਕਨੀਕੀ ਦਿੱਕਤ ਤੋਂ ਬਾਅਦ ਬਚਾਅ ਅਭਿਆਨ ਫਿਰ ਤੋਂ ਸ਼ੁਰੂ ਹੋ ਗਿਆ ਹੈ। ਨੌ ਇੰਚ ਦੇ ਵਿਆਸ ਵਾਲੇ ਬੋਰਵੈਲ ਵਿਚ 110 ਫੁੱਟ ਦੀ ਡੂੰਘਾਈ ਤੇ ਫਸੇ ਬੱਚੇ ਤੱਕ ਪਹੁੰਚਣ ਲਈ ਸਮਾਨਅੰਤਰ ਸੁਰੰਗ ਵਿਚ ਅਜੇ ਤੱਕ 10-12 ਫੁੱਟ ਟੋਆ ਪੁੱਟਣ ਦੀ ਲੋੜ ਹੈ।
ਸੁਰੱਖਿਆ ਅਭਿਆਨ ਦੀ ਨਿਗਰਾਨੀ ਕਰ ਰਹੇ ਰਾਜ ਸਰਕਾਰ ਦੇ ਇਕ ਸੂਤਰ ਨੇ ਦੱਸਿਆ ਕਿ ਹੁਣ ਮਾਹਿਰ ਬੋਰਵੈਲ ਦੀ ਇਕ ਨਵੇਂ ਉਪਕਰਨ ਨਾਲ ਖੁਦਾਈ ਕਰਨ ਵਿਚ ਕਾਮਯਾਬ ਹੋ ਗਏ ਹਨ। ਪੰਜ ਘੰਟੇ ਖੁਦਾਈ ਦਾ ਕੰਮ ਰੁਕਣ ਨਾਲ ਬੱਚੇ ਨੂੰ ਬਾਹਰ ਕੱਢਣ ਵਿਚ ਦੇਰੀ ਹੋ ਗਈ। ਘਟਨਾ ਸਥਾਨ ਤੇ 24 ਘੰਟੇ ਡਾਕਟਰਾਂ ਦੀ ਟੀਮ ਅਤੇ ਐਂਮਬੂਲੈਂਸ ਤੈਨਾਤ ਹੈ। ਘਟਨਾ ਦੇ ਲੱਗਭਗ 40 ਘੰਟੇ ਬਾਅਦ ਬੱਚੇ ਦੇ ਸਰੀਰ ਦੀ ਹਿਲਜੁਲ ਨੂੰ ਦੇਖਿਆ ਗਿਆ ਹੈ। ਦੱਸ ਦਈਏ ਕਿ 10 ਜੂਨ ਨੂੰ ਬੱਚੇ ਦਾ ਜਨਮ ਦਿਨ ਹੈ ਅਤੇ ਉਸ ਨੇ 2 ਸਾਲ ਦਾ ਪੂਰਾ ਹੋਣਾ ਹੈ।