ਤਿੰਨ ਸਾਲ ਪਹਿਲਾ ਗੁਆਚਿਆ ਸੀ ਸਿਰੀ ਸਾਹਿਬ, ਹੁਣ ਲੱਭਣ ਦੀ ਖੁਸ਼ੀ 'ਚ SHO ਨੂੰ ਤੋਹਫ਼ੇ 'ਚ ਦਿੱਤੀ Bike
Published : Jun 9, 2020, 6:38 pm IST
Updated : Jun 9, 2020, 6:38 pm IST
SHARE ARTICLE
Photo
Photo

ਤਿੰਨ ਸਾਲ ਪਹਿਲਾਂ ਲੁਧਿਆਣਾ ਪੁਲਿਸ ਦੇ ਵੱਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਤਿੰਨ ਸਾਲ ਪਹਿਲਾਂ ਲੁਧਿਆਣਾ ਪੁਲਿਸ ਦੇ ਵੱਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਦੌਰਾਨ ਉਸ ਵਿਅਕਤੀ ਦੀ ਸੀਰੀ ਸਾਹਿਬ ਗੁਆਚ ਗਈ  ਸੀ। ਤਿੰਨ ਸਾਲਾ ਦੀ ਕੋਸ਼ਿਸ਼ ਦੇ ਬਾਅਦ ਹੁਣ ਇਸ ਵਿਅਕਤੀ ਨੂੰ ਗੁਆਚੀ ਸੀਰੀ ਸਾਹਿਬ ਮਿਲ ਗਈ ਹੈ। ਪੁਲਿਸ ਵੱਲੋਂ ਸੀਰੀ ਸਾਹਿਬ ਲੱਭ ਕੇ ਦੇਣ ਤੇ ਇਹ ਵਿਅਕਤੀ ਇੰਨਾ ਖੁਸ ਹੋਇਆ ਕਿ ਇਸ ਨੇ ਸਬੰਧਿਤ ਪੁਲਿਸ ਮੁਲਾਜ਼ਮ ਨੂੰ ਬੁਲੇਟ ਮੋਟਰਸਾਈਕਲ ਭੇਟ ਕੀਤੀ। SHO ਦੇ ਵੱਲੋਂ ਉਸ ਵਿਅਕਤੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਸ ਦਾ ਉਹ ਮੋਟਰਸਾਈਕਲ ਲੈ ਲਿਆ ਅਤੇ ਅਗਲੇ ਹੀ ਦਿਨ ਉਹ ਉਸ ਨੂੰ ਵਾਪਿਸ ਕਰ ਦਿੱਤਾ । ਦੱਸ ਦੱਈਏ ਕਿ 2017 ਚ ਪੁਲਿਸ ਵੱਲੋਂ ਇਕ ਅੰਮ੍ਰਿਤਧਾਰੀ ਸਿੱਖ ਜਗਸੀਰ ਸਿੰਘ ਨੂੰ ਖੁਦਖੁਸੀ ਲਈ ਉਕਸਾਉਂਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ।

photophoto

ਤਲਾਸ਼ੀ ਸਮੇਂ ਉਸ ਦੀ ਸਿਰੀ ਸਾਹਿਬ ਉਤਰਵਾ ਕੇ ਜ਼ਬਤ ਕਰ ਲਈ। ਅੱਠ ਮਹੀਨੇ ਬਾਅਦ ਜ਼ਮਾਨਤ ਤੇ ਰਿਹਾਅ ਕਰਨ ਤੋਂ ਬਾਅਦ ਉਸ ਨੇ ਪੁਲਿਸ ਤੋਂ ਸਿਰੀ ਸਾਹਿਬ ਵਾਪਿਸ ਮੰਗੀ ਪਤਾ ਲੱਗਾ ਕਿ ਜਾਮਾ ਤਲਾਸ਼ੀ ਚ ਪੁਲਿਸ ਨੇ ਸਿਰੀ ਸਾਹਿਬ ਨੂੰ ਸ਼ਾਮਿਲ ਹੀ ਨਹੀਂ ਕੀਤਾ ਸੀ। ਪੁਲਿਸ ਨੇ ਆਪਣੇ ਕੋਲ ਸਿਰੀ ਸਾਹਿਬ ਦੇ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਜਗਸੀਰ ਸਿੰਘ ਨੇ ਕਸਮ ਖਾਧੀ ਕਿ ਜਦੋਂ ਤੱਕ ਪੁਲਿਸ ਉਸ ਦੀ ਸਿਰੀ ਸਾਹਿਬ ਵਾਪਿਸ ਨਹੀਂ ਕਰੇਗੀ, ਉਦੋਂ ਤੱਕ ਉਹ ਗਾਤਰੇ ਚ ਸਿਰੀ ਸਾਹਿਬ ਦੀ ਥਾਂ ਕਲਮ ਟੰਗ ਕੇ ਰੱਖੇਗਾ।
 

Punjab PolicePunjab Police

ਇਸ ਤੋਂ ਬਾਅਦ ਉਸ ਨੇ ਇਸ ਸਬੰਧੀ ਡੀਜੀਪੀ, ਐਸਐਸਪੀ, ਸ੍ਰੀ ਅਕਾਲਤਖਤ ਜਤੇਦਾਰ ਅਤੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਲਗਭਗ ਤਿੰਨ ਸਾਲ ਤੱਕ ਸੰਘਰਸ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਸਿਰੀ ਸਾਹਿਬ ਲੱਭ ਕੇ ਉਸ ਨੂੰ ਵਾਪਸ ਕੀਤੀ। ਇਸਲ ਦੇ ਲਈ ਮੁੱਲ੍ਹਾਂਪੁਰ ਦੇ ਰਹਿਣ ਵਾਲੇ ਜਗਸੀਰ ਸਿੰਘ ਖਾਲਸਾ ਨੂੰ ਥਾਣੇ ਵਿਚ ਬੁਲਾ ਕੇ ਪੂਰੇ ਆਦਰ-ਸਤਿਕਾਰ ਨਾਲ ਉਸ ਨੂੰ ਸਿਰੀ ਸਾਹਿਬ ਧਾਰਨ ਕਰਵਾਈ ਗਈ, ਜਿਸ ’ਤੇ ਖੁਸ਼ ਹੋ ਕੇ ਜਗਸੀਰ ਸਿੰਘ ਨੇ ਮੁੱਲ੍ਹਾਂਪੁਰ ਥਾਣਾ ਇੰਚਾਰਜ ਪ੍ਰੇਮ ਸਿੰਘ ਨੂੰ ਬੁਲੇਟ ਮੋਟਰਸਾਈਕਲ ਤੋਹਫੇ ਵਜੋਂ ਦਿੱਤੀ।

photophoto

ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਫੁੱਲ ਬਰਸਾ ਕੇ ਗੁਰਬਾਣੀ ਦਾ ਪਾਠ ਕੀਤਾ ਅਤੇ ਥਾਣਾ ਇੰਚਾਰਜ ਨੂੰ ਆਪਣੇ ਵੱਲੋਂ ਤੋਹਫੇ ਦਿੱਤੇ। ਦੱਸ ਦੱਈਏ ਕਿ ਜਗਸੀਰ ਸਿੰਘ ਵੱਲੋਂ ਥਾਣੇਦਾਰ ਨੂੰ ਦਿੱਤੇ ਤੋਹਫੇ ਨੂੰ ਉਸ ਨੇ ਅਗਲੇ ਦਿਨ ਸਨਮਾਨ ਨਾਲ ਇਹ ਕਹਿੰਦਿਆ ਵਾਪਿਸ ਕਰ ਦਿੱਤਾ ਕਿ ਉਹ ਧਾਰਮਿਕ ਚਿੰਨਾਂ ਦੀ ਅਹਿਮੀਅਤ ਜਾਣਦੇ ਹਨ। ਉਨ੍ਹਾਂ ਆਪਣੀ ਡਿਊਟੀ ਕਰਕੇ ਸਿਰੀ ਸਾਹਿਬ ਨੂੰ ਲੱਭਿਆ, ਜਿਸ ਕਰਕੇ ਉਹ ਇਸ ਤੋਹਫੇ ਨੂੰ ਨਹੀਂ ਲੈ ਸਕਦੇ।

punjab policepunjab police

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement