ਪਮੋਰੀ ਚੋਟੀ ਫ਼ਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਬਲਜੀਤ ਕੌਰ
Published : Jun 9, 2021, 7:19 am IST
Updated : Jun 9, 2021, 7:19 am IST
SHARE ARTICLE
image
image

ਪਮੋਰੀ ਚੋਟੀ ਫ਼ਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਬਲਜੀਤ ਕੌਰ

ਘਰ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ

ਸੋਲਨ, 8 ਜੂਨ : ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਬਲਜੀਤ ਕੌਰ ਪਮੋਰੀ ਚੋਟੀ ਫ਼ਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਹੈ | ਅਪਣੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਬਲਜੀਤ ਕੌਰ ਐਤਵਾਰ ਨੂੰ  ਸੋਲਨ ਪਹੁੰਚੀ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਬਲਜੀਤ ਕੌਰ ਅਤੇ ਉਸ ਦੀ ਸਾਥੀ ਰਾਜਸਥਾਨ ਦੀ ਗੁਣਬਾਲਾ ਸ਼ਰਮਾ ਨੇ 7,161 ਮੀਟਰ ਉੱਚੀ ਚੋਟੀ ਪਮੋਰੀ 'ਤੇ ਫ਼ਤਹਿ ਹਾਸਲ ਕੀਤੀ ਹੈ | 12 ਮਈ ਸਵੇਰੇ 8.40 'ਤੇ ਬਲਜੀਤ ਕੌਰ ਚੋਟੀ ਉਤੇ ਪਹੁੰਚੀ ਅਤੇ ਉਸ ਤੋ ਥੋੜ੍ਹੀ ਦੇਰ ਬਾਅਦ ਹੀ ਗੁਣਬਾਲਾ ਸ਼ਰਮਾ ਵੀ ਉੱਥੇ ਪਹੁੰਚ ਗਈ | ਦੋਵਾਂ ਨੇ ਚੋਟੀ ਉਤੇ ਭਾਰਤ ਦਾ ਝੰਡਾ ਲਹਿਰਾਇਆ | ਉਨ੍ਹਾਂ ਦੀ ਇਸ ਮੁਹਿੰਮ ਵਿਚ ਉਨ੍ਹਾਂ ਨਾਲ ਸ਼ੇਰਪਾ ਨੂਰੀ ਤੇ ਗੇਲੂ ਸ਼ੇਰਪਾ ਵੀ ਮੌਜੂਦ ਸਨ |
ਦਸਣਯੋਗ ਹੈ ਕਿ ਉਨ੍ਹਾਂ ਦੀ ਇਹ ਮੁਹਿੰਮ ਐਵਰੈਸਟ ਮੈਸਿਫ਼ ਦਾ ਹਿੱਸਾ ਹੈ | ਐਵਰੈਸਟ ਮੈਸਿਫ਼ ਵਿਚ ਚਾਰ ਪਹਾੜੀ ਚੋਟੀਆਂ ਆਉਂਦੀਆਂ ਹਨ | ਮਾਊਾਟ ਨਪਟਸੇ (7,862 ਮੀਟਰ), ਮਾਊਾਟ ਪਮੋਰੀ (7,161 ਮੀਟਰ), ਮਾਊਾਟ ਲਹੋਤਸੇ (8,516 ਮੀਟਰ) ਅਤੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ (8,848 ਮੀਟਰ) |
ਬਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਜਿੱਤ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਦਾ ਸੱਭ ਤੋਂ ਵੱਡਾ ਯੋਗਦਾਨ ਹੈ | ਇਸ ਤੋਂ ਇਲਾਵਾ ਮੁਹਿੰਮ ਵਿਚ ਸਹਿਯੋਗ ਦੇਣ ਵਾਲੇ ਹੋਰ ਲੋਕਾਂ ਦਾ ਵੀ ਬਲਜੀਤ ਨੇ ਧਨਵਾਦ ਕੀਤਾ | ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਬਲਜੀਤ ਕੌਰ ਸੋਲਨ ਕਾਲਜ ਵਿਚ ਐਨਸੀਸੀ ਵਿਚ ਸੀ ਤਾਂ ਉਹ ਇਕ ਐਵਰੈਸਟ ਮੁਹਿੰਮ ਦਾ ਹਿੱਸਾ ਬਣੀ ਸੀ ਪਰ ਉਸ ਦੌਰਾਨ ਉਸ ਨੂੰ  ਮੁਹਿੰਮ ਵਿਚਾਲੇ ਹੀ ਛਡਣੀ ਪਈ | ਇਸ ਦੌਰਾਨ ਸ਼ੇਰਪਾ ਦੇ ਕਹੇ ਸ਼ਬਦ ਉਸ ਲਈ ਪ੍ਰੇਰਣਾ ਬਣੇ ਅਤੇ ਉਸ ਨੇ ਇਹ ਮੁਕਾਮ ਹਾਸਲ ਕੀਤਾ | ਬਲਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਔਰਤਾਂ ਨੂੰ  ਪੁਰਾਣੀਆਂ ਗੱਲਾਂ ਨੂੰ  ਪਿੱਛੇ ਛੱਡ ਕੇ ਅਪਣੇ ਪੈਰਾਂ 'ਤੇ ਖੜਾ ਹੋਣਾ ਚਾਹੀਦਾ ਹੈ |          (ਏਜੰਸੀ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement