ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਵਿਚਾਰਾਂ ਦਾ ਮਾਸਟਰ ਮੋਹਨ ਲਾਲ ਨੇ ਵੀ ਕੀਤਾ ਸਮਰਥਨ
Published : Jun 9, 2021, 7:16 am IST
Updated : Jun 9, 2021, 7:16 am IST
SHARE ARTICLE
image
image

ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਵਿਚਾਰਾਂ ਦਾ ਮਾਸਟਰ ਮੋਹਨ ਲਾਲ ਨੇ ਵੀ ਕੀਤਾ ਸਮਰਥਨ

ਚੰਡੀਗੜ੍ਹ, 8 ਜੂਨ (ਗੁਰਉਪਦੇਸ਼ ਭੁੱਲਰ): ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਜੋ ਕਿ ਸਾਬਕਾ ਮੰਤਰੀ ਹਨ, ਨੇ ਪਿਛਲੇ ਦਿਨੀਂ ਕਿਸਾਨਾਂ ਦੇ ਮੁੱਦੇ 'ਤੇ ਖੁਲੇਆਮ ਅਪਣੀ ਹੀ ਪਾਰਟੀ ਦੀ ਪ੍ਰਦੇਸ਼ ਲੀਡਰਸ਼ਿਪ ਨੂੰ  15 ਦਿਨ ਦਾ ਅਲਟੀਮੇਟਮ ਦੇ ਦਿਤਾ ਹੈ | ਉਨ੍ਹਾਂ ਕਿਹਾ ਹੈ ਕਿ ਪ੍ਰਦੇਸ਼ ਭਾਜਪਾ ਲੀਡਰਸ਼ਿਪ ਕਿਸਾਨਾਂ ਦੇ ਮਸਲੇ ਬਾਰੇ ਸਹੀ ਤਰੀਕੇ ਨਾਲ ਅਪਣੀ ਗੱਲ ਕੇਂਦਰੀ ਆਗੂਆਂ ਨੂੰ  ਸਮਝਾ ਨਹੀਂ ਸਕੀ | ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ  ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ | ਉਨ੍ਹਾਂ 15 ਦਿਨ ਬਾਅਦ ਸੂਬੇ ਅੰਦਰ ਕਿਸਾਨਾਂ ਦੇ ਸਮਰਥਨ ਵਿਚ ਮੀਟਿੰਗਾਂ ਸ਼ੁਰੂ ਕਰਨ ਦੀ ਵੀ ਚੇਤਾਵਨੀ ਦਿਤੀ ਹੋਈ ਹੈ | ਹੁਣ ਪੰਜਾਬ ਭਾਜਪਾ ਵਿਚ ਕਿਸਾਨਾਂ ਦੀ ਹਮਾਇਤ ਵਿਚ ਗੱਲ ਉਸ ਸਮੇਂ ਹੋਰ ਅੱਗੇ ਵਧਣ ਦੇ ਸਾਫ਼ ਸੰਕੇਤ ਹਨ ਜਦੋਂ ਇਕ ਹੋਰ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਵੀ ਅਨਿਲ ਜੋਸ਼ੀ ਦੇ ਕਿਸਾਨਾਂ ਬਾਰੇ ਅੰਦੋਲਨ ਨੂੰ  ਲੈ ਕੇ ਪ੍ਰਗਟ ਕੀਤੇ ਵਿਚਾਰਾਂ ਦਾ ਸਮਰਥਨ ਕੀਤਾ ਹੈ | 
ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਸੂਬਾ ਭਾਜਪਾ ਲੀਡਰਸ਼ਿਪ ਕਿਸਾਨ ਮਸਲੇ ਨੂੰ  ਸਮਝਣ ਤੇ ਕੇਂਦਰੀ ਆਗੂਆਂ ਨੂੰ  ਸਮਝਾਉਣ ਵਿਚ ਫ਼ੇਲ੍ਹ ਹੋਈ ਹੈ | ਉਨ੍ਹਾਂ ਕਿਹਾ ਕਿ ਜੇ ਕਿਸਾਨ ਮਸਲੇ ਦਾ ਹੱਲ ਕਰਵਾਉਣ ਲਈ ਹਾਲੇ ਵੀ ਸੂਬਾ ਭਾਜਪਾ ਲੀਡਰਸ਼ਿਪ ਗੰਭੀਰ ਨਾ ਹੋਈ ਤਾਂ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਦਾ ਵੱਡਾ ਸਿਆਸੀ ਨੁਕਸਾਨ ਤੈਅ ਹੈ | ਇਸ ਤਰ੍ਹਾਂ ਜੋਸ਼ੀ ਤੇ ਮਾਸਟਰ ਮੋਹਨ ਲਾਲ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਪੰਜਾਬ ਭਾਜਪਾ ਵਿਚ ਹੋਰ  ਪ੍ਰਮੁੱਖ ਆਗੂਆਂ ਦੇ ਸਾਹਮਣੇ ਆਉਣ ਨਾਲ ਕਿਸਾਨਾਂ ਦੇ ਮੁੱਦੇ 'ਤੇ ਦੋ ਗਰੁਪ ਬਣ ਸਕਦੇ ਹਨ | 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement