ਲੁਧਿਆਣਾ: IELTS ਸੈਂਟਰ 'ਚ ਕੋਚਿੰਗ ਦੇਣ ਗਈ ਟੀਚਰ ਨਾਲ ਹੋ ਗਿਆ ਕਾਰਾ, ਜਦੋਂ ਵੇਖਿਆ CCTV ਤਾਂ ਪੈਰੋਂ ਹੇਠ ਖਿਸਕੀ ਜ਼ਮੀਨ!

By : GAGANDEEP

Published : Jun 9, 2023, 2:51 pm IST
Updated : Jun 9, 2023, 3:34 pm IST
SHARE ARTICLE
PHOTO
PHOTO

ਟੀਚਰ ਨੇ ਨਵੀਂ ਹੀ ਕਢਵਾਈ ਸੀ ਐਕਟਿਵਾ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿਚ ਵਾਹਨ ਚੋਰ ਲਗਾਤਾਰ ਸਰਗਰਮ ਹਨ। ਹੁਣ ਦੋ ਚੋਰਾਂ ਨੇ ਮਾਡਲ ਟਾਊਨ ਇਲਾਕੇ ਦੇ ਗੁਰਦੁਆਰਾ ਸਿੰਘ ਸਭਾ ਨੇੜੇ ਇਲੈਟਸ ਸੈਂਟਰ ਦੇ ਬਾਹਰ ਪਾਰਕ 'ਚ ਖੜੀ ਅਧਿਆਪਕ ਦੀ ਐਕਟਿਵਾ ਚੋਰੀ ਕਰ ਕੇ ਲੈ ਗਏ।

 ਇਹ ਵੀ ਪੜ੍ਹੋ: ਪਾਣੀਆਂ ਲਈ ਗੁਆਂਢੀ ਸੂਬਿਆਂ ਨਾਲ 'ਜੰਗ', ਪਰ ਕੀ ਆਪਣੇ ਨਹਿਰੀ ਪਾਣੀ ਦੀ ਕਦਰ ਪਾ ਰਿਹਾ ਪੰਜਾਬ?  

ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ। ਅਧਿਆਪਕ ਸ਼ਿਵਾਂਗੀ ਸੱਭਰਵਾਲ ਨੇ ਦਸਿਆ ਕਿ ਉਸ ਦੀ ਐਕਟਿਵਾ ਨਵੀਂ ਸੀ। ਉਹ ਆਈਲੈਟਸ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਸੈਂਟਰ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਉਹ ਹੈਰਾਨ ਰਹਿ ਗਈ। ਉਸ ਦੀ ਐਕਟਿਵਾ ਚੋਰੀ ਹੋ ਗਈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ 'ਤੇ ਦੋ ਵਿਅਕਤੀ ਐਕਟਿਵਾ ਲਿਜਾਂਦੇ ਦਿਖਾਈ ਦਿਤੇ।

 ਇਹ ਵੀ ਪੜ੍ਹੋ: 'ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂ' 

ਸੀਸੀਟੀਵੀ ਫੁਟੇਜ ਮੁਤਾਬਕ ਦੋਵਾਂ ਚੋਰਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਮੁਲਜ਼ਮ ਵੱਖ-ਵੱਖ ਸਕੂਟੀ 'ਤੇ ਆਏ ਸਨ। ਚੋਰ ਨੇ ਐਕਟਿਵਾ ਦਾ ਤਾਲਾ ਖੋਲ੍ਹਣ ਲਈ ਕੁਝ ਚਾਬੀਆਂ ਵੀ ਵਰਤੀਆਂ। ਜਦੋਂ ਐਕਟਿਵਾ ਨਾ ਖੁੱਲ੍ਹੀ ਤਾਂ ਉਸ ਨੇ ਜ਼ਮੀਨ ਤੋਂ ਪੱਥਰ ਚੁੱਕ ਕੇ ਹੈਂਡਲ ਦਾ ਤਾਲਾ ਤੋੜ ਦਿਤਾ। ਇਸ ਦੌਰਾਨ ਸਕੂਟੀ ਸਟਾਰਟ ਨਾ ਹੋਣ ਕਾਰਨ ਚੋਰ ਦੇ ਸਾਥੀ ਨੇ ਮਦਦ ਕੀਤੀ ਅਤੇ ਉਸ ਦੀ ਲੱਤ ਨਾਲ ਐਕਟਿਵਾ ਨੂੰ ਪਿੱਛੇ ਤੋਂ ਧੱਕਾ ਦੇ ਦਿਤਾ।

ਸ਼ਿਵਾਂਗੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਸੈਂਟਰ ਦੇ ਬਾਹਰੋਂ ਕਈ ਵਾਹਨ ਚੋਰੀ ਹੋ ਚੁੱਕੇ ਹਨ। ਪੁਲਿਸ ਦੀ ਗਸ਼ਤ ਦੀ ਘਾਟ ਕਾਰਨ ਇਸ ਤਰ੍ਹਾਂ ਦੀਆਂ ਚੋਰੀਆਂ ਵਧ ਰਹੀਆਂ ਹਨ। ਇਸ ਸਬੰਧੀ ਥਾਣਾ ਮਾਡਲ ਟਾਊਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਐਚਓ ਗੁਰਸ਼ਿੰਦਰ ਕੌਰ ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਵਾਹਨ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement