Corona ਨੂੰ ਲੈ ਕੇ World Health Organization ਨੇ ਜਾਰੀ ਕੀਤਾ ਅਲਰਟ
Published : Jun 9, 2025, 9:41 pm IST
Updated : Jun 9, 2025, 9:41 pm IST
SHARE ARTICLE
World Health Organization issues alert regarding Corona
World Health Organization issues alert regarding Corona

ਕੋਰੋਨਾ ਦੇ ਨਵੇਂ ਵੇਰੀਐਂਟ ਐਨ.ਬੀ.1.8.1 ਬਾਰੇ ਵੀ ਖੁਲਾਸਾ ਕੀਤਾ

World Health Organization issues alert regarding Corona: ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਖ਼ਾਸ ਕਰਕੇ ਏਸ਼ੀਆਈ ਦੇਸ਼ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ। ਭਾਰਤ ਵਿਚ ਵੀ ਕੋਰੋਨਾ ਪੌਜ਼ਟਿਵ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਨਾਲ ਕੋਰੋਨਾ ਵਾਇਰਸ ਪੂਰਬੀ ਮੈਡੇਟ?ਰੇਨੀਅਨ, ਦੱਖਣ-ਪੂਰਬੀ ਤੇ ਪੱਛਮੀ ਪ੍ਰਸ਼ਾਂਤ ਖੇਤਰਾਂ ’ਚ ਪੈਰ ਪਸਾਰ ਰਿਹਾ ਹੈ।

ਇਸ ਤੋਂ ਬਾਅਦ ਹੁਣ ਡਬਲਿਊ.ਐਚ.ਓ. ਯਾਨਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਲੈਕੇ ਅਲਰਟ ਜਾਰੀ ਕਰ ਦਿਤਾ ਹੈ। ਡਬਲਿਊ.ਐਚ.ਓ. ਨੇ ਕੋਰੋਨਾ ਦੇ ਨਵੇਂ ਵੇਰੀਐਂਟ ਐਨ.ਬੀ.1.8.1 ਬਾਰੇ ਵੀ ਖੁਲਾਸਾ ਕੀਤਾ ਹੈ। ਡਬਲਿਊ.ਐਚ.ਓ. ਦਾ ਕਹਿਣਾ ਹੈ ਕਿ ਇਸ ਵੇਰੀਐਂਟ ਦੀ ਜਾਂਚ ਚਲ ਰਹੀ ਹੈ।

ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਵਾਂ ਵੇਰੀਐਂਟ ਪਿਛਲੀਆਂ ਕਿਸਮਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਪਰ ਇਹ ਨਵਾਂ ਵੇਰੀਐਂਟ ਸਿਹਤ ਜੋਖਮ ਪੈਦਾ ਨਹੀਂ ਕਰਦਾ। ਨਵੇਂ ਵੇਰੀਐਂਟ ਦੇ ਫੈਲਣ ਨਾਲ ਲਾਗਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਡਬਲਿਊ.ਐਚ.ਓ. ਨੇ ਕਿਹਾ ਕਿ ਮੌਜੂਦਾ ਵਾਧਾ ਵਾਇਰਸ ਦੇ ਮੌਸਮੀ ਪੈਟਰਨ ਨਾਲ ਮੇਲ ਖਾਂਦਾ ਹੈ ਅਤੇ ਜ਼ੋਰ ਦਿੱਤਾ ਕਿ ਵਿਆਪਕ ਪ੍ਰਤੀਰੋਧਕ ਸ਼ਕਤੀ ਅਤੇ ਟੀਕਾਕਰਨ ਕਵਰੇਜ ਕਾਰਨ ਹਸਪਤਾਲ ਵਿੱਚ ਭਰਤੀ ਜਾਂ ਗੰਭੀਰ ਦੇਖਭਾਲ ਦੀ ਜ਼ਰੂਰਤ ਨਹੀਂ ਹੋਵੇਗੀ।

ਡਬਲਿਊ.ਐਚ.ਓ. ਨੇ ਸਾਰੇ ਦੇਸ਼ਾਂ ਨੂੰ ਲਾਗ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਸਲਾਹ ਦਿਤੀ ਹੈ, ਜਿਸ ਵਿੱਚ ਟੀਕਾਕਰਨ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਸ਼ਾਮਲ ਹੈ। ਡਬਲਿਊ.ਐਚ.ਓ. ਨੇ ਲਾਗ ਦੇ ਫੈਲਣ ਨੂੰ ਰੋਕਣ ਦੇ ਉਨ੍ਹਾਂ ਦੇ ਯਤਨਾਂ ਵਿੱਚ ਸਾਰੇ ਦੇਸ਼ਾਂ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ। (ਏਜੰਸੀ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement