
ਸਥਾਨਕ ਸਹਿਰ ਖਨੌਰੀ ਦੇ ਵਾਰਡ ਨੰਬਰ 6 ਇੰਡੇਨ ਗੈਸ ਏਜੰਸੀ ਦੇ ਪਿਛੇ ਸੁੰਨ-ਸਾਨ ਪਈ ਖਾਲੀ ਜਗ੍ਹਾ ਤੇ ਇੱਕ ਟਰਾਲਾ ਜੋ ਕਿ ਅੰਬੇ ਕੰਪਨੀ ਦੇ ਸਰੀਏ ਨਾਲ ਭਰਿਆ...
ਖਨੌਰੀ, ਸਥਾਨਕ ਸਹਿਰ ਖਨੌਰੀ ਦੇ ਵਾਰਡ ਨੰਬਰ 6 ਇੰਡੇਨ ਗੈਸ ਏਜੰਸੀ ਦੇ ਪਿਛੇ ਸੁੰਨ-ਸਾਨ ਪਈ ਖਾਲੀ ਜਗ੍ਹਾ ਤੇ ਇੱਕ ਟਰਾਲਾ ਜੋ ਕਿ ਅੰਬੇ ਕੰਪਨੀ ਦੇ ਸਰੀਏ ਨਾਲ ਭਰਿਆ ਹੋਇਆ ਚੋਰੀਓਂ ਉਤਰ ਰਿਹਾ ਸੀ। ਜਦੋਂ ਵਾਰਡ ਵਾਸੀਆਂ ਨੇ ਦੇਖਿਆ ਕਿ ਖਾਲੀ ਪਈ ਜਗ੍ਹਾ 'ਤੇ ਇੰਨਾ ਸਰੀਆ ਉਤਰ ਰਿਹਾ ਹੈ ਇਥੇ ਨਾਂ ਤਾਂ ਕੋਈ ਕੰਮ ਚੱਲ ਰਿਹਾ ਹੈ ਅਤੇ ਨਾਂ ਹੀ ਕੋਈ ਫੈਕਟਰੀ ਹੈ। ਸਰੀਏ ਨਾਲ ਭਰੇ ਟਰਾਲੇ ਦੀਆਂ ਨੰਬਰ ਪਲੇਟਾਂ ਵੀ ਮੋੜੀਆਂ ਹੋਈਆਂ ਸਨ। ਵਾਰਡ ਵਾਸੀਆਂ ਨੂੰ ਇਸ ਟਰਾਲੇ ਦਾ ਚੋਰੀ ਦਾ ਸ਼ੱਕ ਪਿਆ ਅਤੇ ਉਨ੍ਹਾਂ ਨੇ ਤੁਰੰਤ ਥਾਣਾ ਖਨੌਰੀ ਨੂੰ ਸੂਚਿਤ ਕੀਤਾ।
ਜਿਸ ਤੋਂ ਬਾਅਦ ਤੁਰੰਤ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਡਰਾਈਵਰ ਰਾਮਮੇਹਰ ਨੂੰ ਪੁੱਛਿਆ ਕਿ ਇਹ ਸਰੀਆ ਸੁੰਨ-ਸਾਨ ਜਗ੍ਹਾ ਵਿਚ ਕਿਉਂ ਉਤਾਰ ਰਹੇ ਹੋ ਤਾਂ ਉਸ ਨੇ ਕਿਹਾ ਕਿ ਗੱਡੀ ਖ਼ਰਾਬ ਹੋ ਗਈ ਹੈ। ਇਸ ਦਾ ਕੰਮ ਕਰਾਉਣ ਲਈ ਅਸੀਂ ਇਹ ਮਾਲ ਇੱਥੇ ਖਾਲੀ ਕਰ ਰਹੇ ਹਾਂ।ਜਦੋਂ ਪੁਲਿਸ ਨੇ ਡਰਾਈਵਰ ਨੂੰ ਬਿਲ ਬਿਲਟੀਆਂ ਦਿਖਾਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਮੈਂ ਬਿਲਟੀਆਂ ਲੈ ਕੇ ਆਉਂਦਾ ਹਾਂ ਅਤੇ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਲੇਬਰ ਨੂੰ ਪੁਲਿਸ ਥਾਣੇ ਲੈ ਗਈ।
ਜਦੋਂ ਇਸ ਸਬੰਧੀ ਡਿਉਟੀ ਅਫ਼ਸਰ ਬੀਰਬਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀ ਨੂੰ ਅਸੀਂ ਕਬਜ਼ੇ ਵਿਚ ਲੈ ਲਿਆ ਹੈ ਅਤੇ ਗੱਡੀ ਵਿਚ ਬਿੱਲ ਬਿਲਟੀ ਵਗੈਰਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਗੱਡੀ ਜੀਂਦ ਜ਼ਿਲੇ ਦੇ ਪਿੰਡ ਧਰੋਦੀ ਦੀ ਹੈ ਅਤੇ ਗੱਡੀ ਦੇ ਮਾਲਿਕ ਆ ਰਹੇ ਹਨ। ਮਾਲ ਖਨੌਰੀ ਵਿਚ ਕਿਸਨੇ ਉਤਰਵਾਇਆ ਹੈ ਇਸ ਬਾਰੇ ਅਜੇ ਪੜਤਾਲ ਚਲ ਰਹੀ ਹੈ। ਸ਼ਹਿਰ ਵਿਚ ਇਸ ਗੱਲ ਦੀ ਅਫ਼ਵਾਹ ਹੈ ਕਿ ਇਹ ਗੱਡੀ ਸਰੀਆ ਉਤਾਰ ਕੇ ਖਨੌਰੀ ਦੀ ਕਬਾੜ ਮਾਰਕਿਟ ਵਿਚ ਟੁੱਟਣ ਦੀ ਸੰਭਾਵਨਾ ਸੀ।
ਜਦੋਂ ਇਸ ਸਬੰਧੀ ਅੰਬਾ ਸਕਤੀ ਕੰਪਨੀ ਦੇ ਮੈਨੇਜਰ ਦਿਨੇਸ ਮੋਟਿਕਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਟਰਾਲਾ ਐਚ ਆਰ 56-6024 ਜੋ ਕਿ 6-7-18 ਨੂੰ ਕਾਲੇ ਅੰਬ ਤੋਂ ਵੀਹ ਟਨ ਸਰੀਆ ਭਰ ਕੇ ਦਾਦਰੀ-ਬਾਡੜਾ ਜ਼ਿਲ੍ਹਾ ਹਿਸਾਰ (ਹਰਿਆਣਾ) ਵਿਖੇ ਜਾਣਾ ਸੀ। ਕੱਲ 7-7-18 ਤੋਂ ਡਰਾਈਵਰ ਦਾ ਨੰਬਰ ਬੰਦ ਆ ਰਿਹਾ ਹੈ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਗੱਡੀ ਦਾ ਮਾਲਿਕ ਖੁਦ ਡਰਾਈਵਰ ਹੈ। ਅੱਗੇ ਫੈਕਟਰੀ ਮੈਨੇਜਰ ਦਾ ਕਹਿਣਾ ਹੈ ਕਿ ਇਹ ਗੱਡੀ ਡਰਾਈਵਰ ਰਾਮਮੇਹਰ ਤੇ ਚੋਰੀ ਤੋਂ ਸਰੀਆ ਵੇਚਣ ਦਾ ਸੱਕ ਹੈ ਕਿਉਂਕਿ ਉਸ ਨਾਲ਼ ਕੱਲ ਸਨੀਵਾਰ ਤੋਂ ਕੋਈ ਸੰਪਰਕ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਲ ਚੋਰੀ 'ਚ ਖਨੌਰੀ ਵਿਚ ਕੋਣ ਖਰੀਦ ਰਿਹਾ ਹੈ ਪੁਲਿਸ ਦੀ ਮੱਦਦ ਨਾਲ ਇਸ ਦੀ ਭਾਲ ਕੀਤੀ ਜਾਵੇਗੀ।