
ਆਪ' ਵੱਲੋਂ ਨਸ਼ੇ ਦੇ ਮਰੀਜਾਂ ਨੂੰ ਰੋਜ ਹਸਪਤਾਲ ਬੁਲਾਉਣ ਦੀ ਥਾਂ 15 ਦਿਨ ਦੀ ਇਕੱਠੀ ਦਵਾਈ ਦੇਣ ਦੀ ਵਕਾਲਤ
ਚੰਡੀਗੜ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿੱਚ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾ ਦੀ ਆਵਾਜ਼ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਕੋਲ ਚੱਕਦਿਆ ਮੰਗ ਕੀਤੀ।
Kultar Singh Sandhwan
ਕਿ ਸਰਕਾਰ ਵੱਲੋਂ ਇਨਾਂ ਮਰੀਜ਼ਾ ਨੂੰ ਮੁਹੱਈਆ ਕਰਵਾਇਆ ਜਾਣ ਵਾਲੀਆ ਦਵਾਈਆਂ 1-2 ਗੋਲੀਆਂ ਦੀ ਬਜਾਏ ਦੋ ਹਫ਼ਤਿਆਂ (15 ਦਿਨ) ਦੀ ਦਿੱਤੀ ਜਾਵੇ, ਕਿਉਂਕਿ ਨਸ਼ੇ ਦੇ ਮਰੀਜਾਂ ਰਾਹੀਂ ਪਿੰਡਾਂ 'ਚ ਕੋਰੋਨਾ ਫੈਲਣ ਦਾ ਬਹੁਤ ਵੱਡਾ ਖਤਰਾ ਹੈ।
Coronavirus
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਸ਼ਾ ਛੁਡਾਊ ਹਸਪਤਾਲਾਂ ਵਿੱਚ ਰੋਜ਼ਾਨਾ ਹੀ ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਵਾਲੇ ਮਰੀਜ਼ਾ ਦੀ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।
Corona Virus
ਇਸ ਨਾਲ ਕੋਰੋਨਾਂ ਵਰਗੀ ਭਿਆਨਕ ਬਿਮਾਰੀ ਦੇ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਮਰੀਜ਼ਾ ਨੂੰ ਇੱਕ ਦਿਨ ਦੀ ਇੱਕ ਗੋਲੀ ਦੇਣ ਦੀ ਬਜਾਏ 2 ਹਫ਼ਤਿਆਂ ਦੀ ਨਸ਼ਾ ਛੱਡਣ ਦੀਆ ਗੋਲੀਆਂ ਦਿੱਤੀਆਂ ਜਾਣ ਤਾਂ ਕਿ ਮਰੀਜ਼ਾ ਦੀ ਲੰਬੀਆਂ ਕਤਾਰਾਂ ਨਾ ਲੱਗਣ।
corona virus
ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਉਪਰੰਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਦੇ ਮਨਸੂਬੇ ਪੂਰੇ ਕਰਨ ਲਈ ਨੌਜਵਾਨਾਂ ਨੂੰ ਨਸ਼ੇ ਵਰਗੀ ਭਿਆਨਕ ਬਿਮਾਰੀ ਦੀ ਦਲਦਲ ਵਿਚ ਸੁੱਟ ਦਿੱਤਾ ਹੈ। ਇਸ ਲਈ ਨੌਜਵਾਨਾਂ ਨੂੰ ਖ਼ੁਦ ਹੀ ਦ੍ਰਿੜ ਇਰਾਦੇ ਨਾਲ ਇਸ ਨਸ਼ੇ ਵਰਗੀ ਬਿਮਾਰੀ ਤੋ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ