
ਪਟਰੌਲ-ਡੀਜ਼ਲ ਦੇ ਬਾਅਦ ਦਿੱਲੀ 'ਚ ਹੁਣ ਸੀਐਨਜੀ ਵੀ ਹੋਈ ਮਹਿੰਗੀ
ਨਵੀਂ ਦਿੱਲੀ, 8 ਜੁਲਾਈ : ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਰੀਕਾਰਡ ਵਾਧੇ ਵਿਚਕਾਰ ਦਿੱਲੀ ਸਮੇਤ ਕਈ ਸ਼ਹਿਰਾਂ 'ਚ ਵੀਰਵਾਰ ਨੂੰ ਸੀ.ਐਨ.ਜੀ ਵੀ ਮਹਿੰਗੀ ਹੋ ਗਈ | ਸੀਐਨਜੀ ਦੀ ਕੀਮਤਾਂ ਵਿਚ ਵਾਧਾ ਹੋਣ ਕਰ ਕੇ ਇਹ ਵਾਧਾ ਕੀਤਾ ਗਿਆ ਹੈ | ਦਿੱਲੀ 'ਚ ਸੀਐਨਜੀ ਅਤੇ ਘਰੇਲੂ ਰਸੋਈ ਗੈਸ ਵੇਚਣ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਿਟੇਡ (ਆਈਜੀਐਲ) ਨੇ ਸੀਐਨਜੀ ਦੀ ਕੀਮਤ 90 ਪੈਸੇ ਪ੍ਰਤੀ ਕਿਲੋ ਅਤੇ ਰਸੋਈ ਗੈਸ ਦੀ ਕੀਮਤ 1.25 ਰੁਪਏ ਪ੍ਰਤੀ ਘਨ ਮੀਟਰ ਵਧਾ ਦਿਤੀ | ਆਈਜੀਐਲ ਨੇ ਟਵੀਟ ਕਰ ਕੇ ਕਿਹਾ, ''ਦਿੱਲੀ 'ਚ ਸੀਐਨਜੀ ਦੀ ਪ੍ਰਚੂਨ ਕੀਮਤ 8 ਜੁਲਾਈ 2021 ਨੂੰ ਸਵੇਰੇ 6 ਵਜੇ ਤੋਂ 43.40 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 44.30 ਰੁਪਏ ਪ੍ਰਤੀ ਕਿਲੋ ਹੋ ਗਈ ਹੈ | (ਏਜੰਸੀ)