ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਤੂੰ ਕੌਣ ਮੈਂ ਕੌਣ

By : GAGANDEEP

Published : Jul 9, 2021, 10:20 am IST
Updated : Jul 9, 2021, 10:20 am IST
SHARE ARTICLE
Getting married to a girl who has passed IELTS to go abroad,
Getting married to a girl who has passed IELTS to go abroad,

ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ

ਫ਼ਿਰੋਜ਼ਪੁਰ (ਮਲਕੀਅਤ ਸਿੰਘ ) ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ।  ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ  ਉਸਨੂੰ ਵਿਦੇਸ਼ ਭੇਜਦੇ। ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

Getting married to a girl who has passed IELTS to go abroad,Getting married to a girl who has passed IELTS to go abroad,

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ  ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ  ਹੈ।

 

PHOTOOmkar's Brother

ਇਹੀ ਹੋਇਆ  ਜ਼ਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਵਸਨੀਕ ਓਮਕਾਰ  ਸਿੰਘ ਨਾਲ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਚੁੱਕਿਆ ਅਤੇ ਲੜਕਾ ਲੜਕੀ ਦਾ ਵਿਆਹ ਹੋ ਗਿਆ ਅਤੇ ਲਗਭਗ ਇਕ ਸਾਲ ਬਾਅਦ ਲੜਕੀ ਲੜਕੇ ਨੂੰ ਆਪਣੇ ਨਾਲ  ਬਾਹਰ ਲੈ ਲਈ। ਵਿਆਹ ਤੋਂ ਬਾਅਦ ਲੜਕੀ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ ਸੀ।

Omkar's MotherOmkar's Father

ਕੈਨੇਡਾ ਜਾਣ ਤੋਂ ਚਾਰ ਦਿਨ ਬਾਅਦ ਅਜਿਹੀ ਸਥਿਤੀ ਆਈ ਕਿ ਲੜਕੀ ਨੇ ਲੜਕੇ ਤੇ ਝੂਠੇ ਦਾਜ ਅਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਤੇ ਕੈਨੇਡਾ ਵਿੱਚ  ਐਫਆਈਐਰ ਕਰਵਾ ਦਿੱਤੀ ਜਿਥੇ ਲੜਕਾ ਓਮਕਾਰ ਨੌਂ ਦਿਨ ਜੇਲ੍ਹ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਜ਼ਮਾਨਤ ਮਿਲੀ ਅਤੇ ਹੁਣ ਲੜਕੇ ਦਾ ਕੇਸ ਚੱਲ ਰਿਹਾ ਹੈ, ਉਹੀ ਲੜਕੀ  ਨੇ  ਖਰਚ ਕਰਵਾ ਕੇ ਲੜਕੇ ਤੋਂ ਤਲਾਕ ਲੈ ਲਿਆ।

Getting married to a girl who has passed IELTS to go abroad,Getting married to a girl who has passed IELTS to go abroad,

ਸਪੋਕਸਮੈਨ ਦਾ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲੜਕੇ ਓਮਕਾਰ ਦੇ ਪਿਤਾ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਸੀਂ ਲੜਕੀ ਨੂੰ ਵਿਦੇਸ਼ ਭੇਜਣ ਲਈ 50 ਲੱਖ ਦੇ ਕਰੀਬ ਖਰਚ ਕੀਤਾ। ਵਿਦੇਸ਼ ਦੀ ਪੜ੍ਹਾਈ ਦੇ ਖਰਚ ਤੋਂ ਲੈ ਕੇ  ਵਿਆਹ ਦਾ ਸਾਰਾ ਖਰਚਾ ਅਸੀਂ ਕੀਤਾ। ਵਿਆਹ ਤੋਂ ਲਗਭਗ ਇਕ ਸਾਲ ਬਾਅਦ ਲੜਕੀ ਮੁੰਡੇ ਨੂੰ ਆਪਣੇ ਨਾਲ ਕੈਨੇਡਾ ਲੈ ਗਈ ਪਰ ਲੜਕੀ ਨੇ ਮੇਰੇ ਪੁੱਤ ਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਤੇ ਇਸਨੂੰ ਜੇਲ੍ਹ ਵਿਚ ਬੰਦ ਕਰਵਾ ਦਿੱਤਾ।

Omkar's MotherOmkar's Mother

ਉਹਨਾਂ ਕਿਹਾ ਕਿ ਸਾਡੀ ਜ਼ਿੰਦਗੀ ਨਰਕ ਬਣ ਗਈ ਹੈ ਤੇ ਇਧਰ ਸਾਡੇ ਨਾਲ ਹਾਦਸਾ ਵਾਪਰ ਗਿਆ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਸੀ। ਸਾਡੀ ਜ਼ਿੰਦਗੀ ਖਰਾਬ ਹੋ ਗਈ। ਓਂਕਾਰ ਦੇ ਭਰਾ ਹਰਪ੍ਰੀਤ ਸਿੰਘ, ਜੋ ਵਿਦੇਸ਼ ਵਿਚ ਰਹਿੰਦੇ ਹਨ, ਨੇ ਕਿਹਾ ਕਿ ਸਾਡਾ ਸਭ ਕੁਝ ਖਤਮ ਹੋ ਗਿਆ ਹੈ, ਭਰਾ ਤੇ ਮੇਰੀ ਮਾਂ ਦਾ  ਬਾਹਰ ਜਾਣ ਦਾ ਸੁਪਨਾ ਸੀ ਪਰ ਨਾ ਤਾਂ ਮੇਰੀ ਮਾਂ ਰਹੀ ਅਤੇ ਭਰਾ ਪਰੇਸ਼ਾਨ ਹੈ, ਉਸਦਾ ਪਾਸਪੋਰਟ ਜ਼ਬਤ ਹੈ ਅਤੇ ਕੇਸ ਚੱਲ ਰਿਹਾ ਹੈ। ਉਧਰ  ਡੀਐਸਪੀ ਦਿਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ, ਜਿਸ ਕਾਰਨ ਕੇਸ ਦਰਜ ਕੀਤਾ ਗਿਆ ਹੈ।

DSPDSP  Satnam Singh

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement