ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ
Published : Jul 9, 2021, 12:36 am IST
Updated : Jul 9, 2021, 12:36 am IST
SHARE ARTICLE
image
image

ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ

ਪਿੰਡ ਖ਼ੁਰਦਪੁਰ ਦਾ ਨਾਂ ਕੀਤਾ ਰੌਸ਼ਨ

ਆਕਲੈਂਡ, 8 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਵਲਿੰਗਟਨ ਸ਼ਹਿਰ ਤੋਂ ਲਗਪਗ 21 ਕਿਲੋਮੀਟਰ ਦੂਰ ਸ਼ਹਿਰ ਪੋਰੀਰੁਆ ਦੀ ਪੁਲਿਸ ਨੂੰ ਉਸ ਵੇਲੇ ਇਕ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਵਾਸੀ ਪਿੰਡ ਖ਼ੁਰਦਪੁਰ, ਨੇੜੇ ਆਦਮਪੁਰ (ਪੁੱਤਰ ਇਕਬਾਲ ਸਿੰਘ ਤੇ ਰੇਸ਼ਮ ਕੌਰ) ਨੂੰ ਦਾਦ ਦੇਣੀ ਪਈ ਜਦੋਂ ਉਸ ਨੇ ਪਿਛਲੇ ਮਹੀਨੇ ਨੇੜੇ ਹੀ ਇਕ ‘ਤਤਾਹੀ’ ਨਾਂਅ ਦੇ ਬੀਚ ਉਤੇ ਇਕ ਡੁੱਬ ਰਹੇ 34-35 ਸਾਲਾ ਵਿਅਕਤੀ ਨੂੰ ਅਪਣੀ ਜਾਨ ’ਤੇ ਖੇਡ ਕੇ ਬਚਾ ਲਿਆ। 
ਘਟਨਾ ਵੇਲੇ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਓਰੀਨਾਹ ਕੌਰ ਉਸ ਵੇਲੇ ਬੀਚ ਉਤੇ ਗਏ ਹੋਏ ਸਨ। ਠੰਡ ਦਾ ਮੌਸਮ ਸੀ ਅਤੇ ਉਹ ਕਾਰ ਵਿਚ ਬੈਠ ਕੇ ਹੀ ਕੁੱਝ ਖਾ-ਪੀ ਰਹੇ ਸਨ। ਐਨੇ ਨੂੰ ਇਕ ਵਿਅਕਤੀ ਜੋ ਨਸ਼ੇ ਦੀ ਹਾਲਤ ਵਿਚ ਸੀ, ਟਹਿਲਦਾ ਹੋਇਆ ਸਮੁੰਦਰ ਵਿਚ ਵੜ ਗਿਆ, ਛੱਲਾਂ ਦਾ ਪੂਰਾ ਜ਼ੋਰ ਸੀ, ਉਹ ਵਿਅਕਤੀ ਕੁੱਝ ਮਿੰਟ ਹੀ ਪਾਣੀ ’ਚ ਤੈਰਿਆ ਅਤੇ ਫਿਰ ਸਮੁੰਦਰੀ ਲਹਿਰਾਂ ਨਾਲ ਉਪਰ ਥੱਲੇ ਹੋਣ ਲੱਗਾ। ਸੁਖਵਿੰਦਰ ਸਿੰਘ ਸਾਹਮਣੇ ਬੈਠਾ ਹੋਣ ਕਰ ਕੇ ਇਹ ਸਾਰਾ ਕੁੱਝ ਵੇਖ ਰਿਹਾ ਸੀ ਕਿਉਂਕਿ ਉਸ ਨੂੰ ਪਹਿਲਾਂ ਹੀ ਥੋੜੀ ਸ਼ੱਕ ਹੋ ਗਈ ਸੀ, ਉਸ ਨੇ ਤੁਰਤ ਅਪਣੀ ਪਤਨੀ ਨੂੰ ਕਿਹਾ ਕਿ ਤੂੰ ਪੁਲਿਸ ਨੂੰ ਫ਼ੋਨ ਕਰ, ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਦਾ। ਅਪਣੇ ਬੂਟ ਆਦਿ ਉਤਾਰ ਕੇ ਉਹ ਲੱਕ-ਲੱਕ ਪੱਧਰ ਦੇ ਪਾਣੀ ਤਕ ਸਮੁੰਦਰ ’ਚ ਚਲਾ ਗਿਆ ਅਤੇ ਉਸ ਨੂੰ ਕਿਸੀ ਤਰ੍ਹਾਂ ਫੜ ਕੇ ਬਚਾ ਲਿਆ। ਉਸ ਨੌਜਵਾਨ ਨੇ ਮੂੰਹ ’ਤੇ ਕਪੜਾ ਬੰਨਿ੍ਹਆ ਹੋਇਆ ਸੀ, ਜਿਸ ਨੂੰ ਸੁਖਵਿੰਦਰ ਨੇ ਉਤਾਰ ਦਿਤਾ ਤਾਂ ਕਿ ਸਾਹ ਸੌਖਾ ਆ ਸਕੇ। ਇਸ ਭਾਰੀ ਭਰਕਮ ਬੰਦੇ ਨੂੰ ਉਹ ਹੌਲੀ-ਹੌਲੀ ਕਰਕੇ ਕੰਢੇ ਉਤੇ ਲੈ ਆਇਆ। ਉਸ ਨੇ ਕੁੱਝ ਲੋਕਾਂ ਨੂੰ ਆਵਾਜ਼ ਮਾਰੀ ਪਰ ਉਹ ਵੀਡੀਉ ਤਾਂ ਜ਼ਰੂਰ ਬਣਾਉਣ ਲੱਗ ਪਏ ਪਰ ਪਾਣੀ ਅੰਦਰ ਕੋਈ ਨਾ ਆਇਆ। ਕੰਢੇ ਉਤੇ ਉਸ ਵਿਅਕਤੀ ਦੇ ਆਉਣ ਵੇਲੇ ਕੁੱਝ ਲੋਕ ਜ਼ਰੂਰ ਸਹਾਇਤਾ ਲਈ ਪਹੁੰਚੇ। ਐਨੇ ਨੂੰ ਪੁਲਿਸ ਅਤੇ ਐਂਬੂਲੈਂਸ ਪਹੁੰਚ ਗਈ ਜਿਨ੍ਹਾਂ ਆ ਕੇ ਸੀ.ਪੀ.ਆਰ ਦਿਤਾ ਅਤੇ ਉਸ ਨੂੰ ਹਸਪਤਾਲ ਲੈ ਗਏ। 
ਇਸ ਨੌਜਵਾਨ ਦੀ ਇਸ ਬਹਾਦਰੀ ਭਰੇ ਹੌਂਸਲੇ ਦੀ ਅਤੇ ਕਿਸੀ ਅਣਜਾਣ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਪੁਲਿਸ ਨੇ ਉਸ ਨਾਲ ਰਾਬਤਾ ਕਾਇਮ ਰੱਖਿਆ ਅਤੇ ਰਸਮੀ ਬੇਨਤੀ ਕੀਤੀ ਕਿ ਉਹ ਉਸਨੂੰ ਵਿਸ਼ੇਸ਼ ਪ੍ਰਸੰਸ਼ਾ ਪੱਤਰ ਦੇਣਾ ਚਾਹੁੰਦੇ ਹਨ। ਐਕਟਿੰਗ ਏਰੀਆ ਕਮਾਂਡਰ ਇੰਸਪੈਕਟਰ ਨਿੱਕ ਥੌਮ ਨੇ ਵਿਸ਼ੇਸ਼ ਤੌਰ ’ਤੇ ਇਕ ਸੰਖੇਪ ਸਮਾਗਮ ਕਰ ਕੇ ਇਸ ਨੌਜਵਾਨ ਨੂੰ ਪ੍ਰਸੰਸ਼ਾ ਪੱਤਰ ਭੇਟ ਕੀਤਾ ਤੇ ਪੁਲਿਸ ਟੀਮ ਨੇ ਫ਼ੋਟੋ ਖਿਚਵਾਈ। 
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement