
ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੋਂ ਬਰਾਮਦ ਕੀਤਾ ਡਰੋਨ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਵਿਚਾਲੇ ਕੁਝ ਦਿਨਾਂ ਤੋਂ ਰੁਕੀ ਡਰੋਨ ਦੀ ਆਵਾਜਾਈ ਫਿਰ ਤੋਂ ਵਧਣ ਲੱਗੀ ਹੈ। ਪੰਜਾਬ ਸਰਹੱਦ 'ਤੇ ਲਗਾਤਾਰ ਦੂਜੇ ਦਿਨ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੋਂ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: CM ਮਾਨ ਨੇ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਭਾਰੀ ਬਾਰਿਸ਼ ਦੌਰਾਨ ਲੋਕਾਂ ਦੀ ਮਦਦ ਕਰਨ ਦੇ ਦਿਤੇ ਨਿਰਦੇਸ਼
ਇਹ ਡਰੋਨ ਬਰਾਮਦਗੀ ਬੀਐਸਐਫ ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ। ਇਹ ਦੇਖਣ 'ਚ ਇਕ ਵੱਖਰੀ ਕਿਸਮ ਦਾ ਡਰੋਨ ਹੈ। ਜਿਸ ਨੂੰ ਜਾਂਚ ਲਈ ਭੇਜਿਆ ਜਾਵੇਗਾ। ਜਿਥੇ ਇਸ ਡਰੋਨ ਦੀ ਗਤੀਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਵਿਚ ਹੜ੍ਹ ਦਾ ਖ਼ਤਰਾ ਵਧਿਆ,ਸ਼ਹਿਰਾਂ ਤੋ ਪਿੰਡਾਂ ਤੱਕ ਹੋਇਆ ਜਲ-ਥਲ
ਦੂਜੇ ਪਾਸੇ ਬੀਤੇ ਦਿਨ ਤਰਨਤਾਰਨ ਦੇ ਸਰਹੱਦੀ ਪਿੰਡ ਰਾਜੋਕੇ ਤੋਂ ਇਕ ਡਰੋਨ ਬਰਾਮਦ ਹੋਇਆ ਸੀ। ਇਹ ਡੀਜੇਆਈ ਮੈਟ੍ਰਿਸ 300 ਆਰਟੀਕੇ ਡਰੋਨ ਸੀ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ ਪਾਰ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ। ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਹੱਦ 'ਤੇ ਕੁੱਲ 8 ਡਰੋਨ ਬਰਾਮਦ ਹੋਏ ਹਨ। ਜਦੋਂਕਿ ਅੱਜ ਬਰਾਮਦ ਕੀਤਾ ਗਿਆ ਡਰੋਨ ਇਸ ਮਹੀਨੇ ਦਾ ਦੂਜਾ ਹੈ।